ਮੂਨਕ ਕਬੱਡੀ ਕੱਪ ਦੌਰਾਨ ਨਸ਼ੀਲੇ ਪਦਾਰਥਾਂ ਦੀ ਵਰਤੋਂ ’ਤੇ ਪਾਲਾ ਜਲਾਲਪੁਰ ਨੇ ਦਿੱਤੀ ਸਫਾਈ (Video)

Tuesday, Mar 03, 2020 - 03:38 PM (IST)

ਸਪੋਰਟਸ ਡੈਸਕ : ਮੂਨਕ ਕਬੱਡੀ ਕੱਪ ਨੂੰ ਲੈ ਕੇ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਕੁਝ ਵਿਅਕਤੀ ਵੀਡੀਓ ਰਾਹÄ ਟੂਰਨਾਮੈਂਟ ਤੋਂ ਬਾਅਦ ਸਟੇਡੀਅਮ ਦੇ ਬਾਹਰ ਪਏੇ ਨਸ਼ੀਲੇ ਟੀਕੇ ਅਤੇ ਦਵਾਈਆਂ ਨੂੰ ਦਿਖਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਬੱਡੀ ਖਿਡਾਰੀਆਂ ਨੇ ਮੈਚ ਤੋਂ ਪਹਿਲਾਂ ਟੀਕੇ ਲਗਾਏੇ ਅਤੇ ਫਿਰ ਇੱਥੇ ਸੁੱਟ ਗਏ। ਉਨ੍ਹਾਂ ਨੇ ਕਬੱਡੀ ਦੇ ਮਸ਼ਹੂਰ ਖਿਡਾਰੀ ਪਾਲਾ ਜਲਾਲਪੁਰ ਅਤੇ ਮੰਗੀ ਬੱਗਾ ਪਿੰਡ ’ਤੇ ਇਹ ਗੰਭੀਰ ਦੋਸ਼ ਲਗਾਏ ਹਨ। ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਸਟੇਡੀਅਮ ਦੇ ਬਾਹਰ ਖੁਲ੍ਹੇ ਮੈਦਾਨ ਵਿਚ ਟੀਕੇ, ਨਸ਼ੀਲੀਆਂ ਦਵਾਈਆਂ, ਸਿਗਰਟਾਂ ਅਤੇ ਹੋਰ ਕਈ ਨਸ਼ੀਲੇ ਪਦਾਰਥ ਪਏ ਹਨ। ਵੀਡੀਓ ਬਣਾਉਣ ਵਾਲਿਆਂ ਮੁਤਾਬਕ ਪਾਲਾ ਜਲਾਲਪੁਰ ਅਤੇ ਮੰਗੀ ਬੱਗਾ ਪਿੰਡ ਦੋਵੇਂ ਸਟੇਡੀਅਮ ਦੇ ਬਾਹਰ ਗੱਡੀ ਵਿਚ ਬੈਠੇ ਸਨ ਅਤੇ ਟੀਕੇ ਲਗਾ ਕੇ ਸਰਿੰਜਾਂ ਅਤੇ ਖਾਲੀ ਪੈਕਟ ਇੱਥੇ ਸੁੱਟ ਗਏ।

ਇਸ ਵੀਡੀਓ ਤੋਂ ਬਾਅਦ ਜਦੋਂ ਜਗ ਬਾਣੀ ਨੇ ਪਾਲਾ ਜਲਾਲਪੁਰੀਏ ਨਾਲ ਗੱਲ ਕੀਤਾ ਤਾਂ ਉਸ ਨੇ ਕਿਹਾ, ‘‘ਜਿਸ ਨੇ ਵੀ ਇਹ ਹਰਕਤ ਕੀਤੀ ਹੈ ਬਹੁਤ ਘਟੀਆ ਸੀ ਪਰ ਮੈਨੂੰ ਇਸ ਦੇ ਨਾਲ ਕੋਈ ਫਰਕ ਨਹÄ ਪੈਂਦਾ। ਜੇਕਰ ਮੈਂ ਸਹੀ ਹਾਂ ਤਾਂ ਸਹੀ ਹਾਂ। ਮੈਂ ਵੀਡੀਓ ਬਣਾਉਣ ਵਾਲੇ ਉਨ੍ਹਾਂ ਵਿਅਕਤੀਆਂ ਨੂੰ ਚੈਲੰਜ ਕਰਦਾ ਹਾਂ ਕਿ ਉਹ ਸਾਬਤ ਕਰ ਕੇ ਦਿਖਾਉਣ। ਕੁਝ ਸ਼ਰਾਰਤੀ ਅਨਸਰਾਂ ਨੇ ਇਹ ਗਲਤ ਵੀਡੀਓ ਵਾਇਰਲ ਕੀਤੀ ਹੈ।’’ ਇਸ ਤੋਂ ਇਲਾਵਾ ਪਾਲਾ ਜਲਾਲਪੁਰ ਨੇ ਉਨ੍ਹਾਂ ਵਿਅਕਤੀਆਂ ਤੋਂ ਸਬੂਤ ਦੀ ਵੀ ਮੰਗ ਕੀਤੀ।


Related News