ਵੱਡੀ ਖ਼ਬਰ : ਸ਼ੰਭੂ ਬਾਰਡਰ ''ਤੇ ਨਿਹੰਗ ਸਿੰਘ ਦੇ ਵੱਜੀ ''ਗੋਲੀ'', ਮੌਕੇ ''ਤੇ ਪੈ ਗਿਆ ਰੌਲਾ (ਵੀਡੀਓ)

Thursday, Feb 15, 2024 - 08:22 PM (IST)

ਵੱਡੀ ਖ਼ਬਰ : ਸ਼ੰਭੂ ਬਾਰਡਰ ''ਤੇ ਨਿਹੰਗ ਸਿੰਘ ਦੇ ਵੱਜੀ ''ਗੋਲੀ'', ਮੌਕੇ ''ਤੇ ਪੈ ਗਿਆ ਰੌਲਾ (ਵੀਡੀਓ)

ਨਵੀਂ ਦਿੱਲੀ (ਭਾਸ਼ਾ) - ਇਸ ਵੇਲੇ ਦੀ ਵੱਡੀ ਖ਼ਬਰ ਸ਼ੰਭੂ ਬਾਰਡਰ ਤੋਂ ਆ ਰਹੀ ਹੈ ਕਿ ਉਥੇ ਇਕ ਨਿਹੰਗ ਸਿੰਘ ਨੂੰ ਗੋਲੀ ਵੱਜੀ ਹੈ। ਇਸ ਦੀ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਪੂਰੀ ਘਟਨਾ ਸਾਫ਼ ਦਿਖਾਈ ਦੇ ਰਹੀ ਹੈ। ਨਿਹੰਗ ਸਿੰਘ ਦੇ ਗੋਲੀ ਵੱਜਦੇ ਹੀ ਕਿਸਾਨਾਂ 'ਚ ਰੌਲਾ ਪੈ ਗਿਆ। 

ਇਥੇ ਵੇਖੋ ਘਟਨਾ ਦੀ ਪੂਰੀ ਵੀਡੀਓ-

ਦੱਸ ਦਈਏ ਕਿ ਕਿਸਾਨ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ 'ਦਿੱਲੀ ਚਲੋ' ਅੰਦੋਲਨ ਚਲਾ ਰਹੇ ਹਨ ਅਤੇ ਇਸ ਸਮੇਂ ਸੈਂਕੜੇ ਕਿਸਾਨ ਸਰਹੱਦਾਂ 'ਤੇ ਡੇਰੇ ਲਾਏ ਹੋਏ ਹਨ। ਜਦਕਿ ਸੁਰੱਖਿਆ ਕਰਮੀ ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਹਨ। 

ਇਹ ਵੀ ਪੜ੍ਹੋ : ਕਿਸਾਨ ਸੰਘਰਸ਼ ਦਰਮਿਆਨ ਸ਼ੰਭੂ ਬਾਰਡਰ ਪਹੁੰਚੇ ਡੱਲੇਵਾਲ, ਸਟੇਜ ਤੇ ਖੜ੍ਹ ਕਿਹਾ- ਮੈਂ ਕੈਂਸਰ ਦਾ ਮਰੀਜ਼

ਜ਼ਿਕਰਯੋਗ ਹੈ ਕਿ ਕਿਸਾਨ ਫਸਲਾਂ 'ਤੇ ਐੱਮ. ਐੱਸ. ਪੀ. ਦੀ ਗਾਰੰਟੀ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਸਾਲ 2021 ਦੇ ਵਾਅਦੇ ਨੂੰ ਨਾ ਨਿਭਾਉਣ ਕਾਰਨ ਦਿੱਲੀ ਪ੍ਰਦਰਸ਼ਨ ਕਰਨ ਜਾ ਰਹੇ ਹਨ, ਜਿਨ੍ਹਾਂ ਨੂੰ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਬਾਰਡਰ 'ਤੇ ਰੋਕਿਆ ਗਿਆ ਹੈ। ਇਸ ਦੌਰਾਨ ਹਰਿਆਣਾ ਪੁਲਸ ਵੱਲੋਂ ਕੀਤੇ ਜਾ ਰਹੇ ਅੱਥਰੂ ਗੈਸ ਦੇ ਹਮਲਿਆਂ 'ਚ ਕਈ ਕਿਸਾਨ ਜ਼ਖਮੀ ਵੀ ਹੋਏ ਹਨ। ਇਸ ਮਾਮਲੇ 'ਚ ਅੱਜ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਚੰਡੀਗੜ੍ਹ ਵਿਖੇ ਮੀਟਿੰਗ ਵੀ ਸੱਦੀ ਗਈ ਹੈ, ਜਿਸ ਤੋਂ ਬਾਅਦ ਇਹ ਪਤਾ ਲੱਗੇਗਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਹੈ ਜਾਂ ਨਹੀਂ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

sunita

Content Editor

Related News