ਵੱਡੀ ਖ਼ਬਰ : ਚਟੋਪਾਧਿਆਏ ਬਣੇ ਵਿਜੀਲੈਂਸ ਬਿਊਰੋ ਚੀਫ਼

Thursday, Oct 14, 2021 - 10:13 PM (IST)

ਵੱਡੀ ਖ਼ਬਰ : ਚਟੋਪਾਧਿਆਏ ਬਣੇ ਵਿਜੀਲੈਂਸ ਬਿਊਰੋ ਚੀਫ਼

ਚੰਡੀਗੜ੍ਹ(ਰਮਨਜੀਤ)- ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਡੀ.ਜੀ.ਪੀ. ਸਿੱਧਾਰਥ ਚਟੋਪਾਧਿਆਏ ਨੂੰ ਵਿਜੀਲੈਂਸ ਬਿਊਰੋ ਦੇ ਚੀਫ਼ ਡਾਇਰੈਕਟਰ ਦੇ ਤੌਰ ’ਤੇ ਤਾਇਨਾਤ ਕਰ ਦਿੱਤਾ ਹੈ। ਚਟੋਪਾਧਿਆਏ ਅਜੇ ਡੀ.ਜੀ.ਪੀ. ਪੀ.ਐੱਸ.ਪੀ.ਸੀ.ਐੱਲ. ਦਾ ਕਾਰਜਭਾਰ ਦੇਖ ਰਹੇ ਹਨ। ਵਿਜੀਲੈਂਸ ਬਿਊਰੋ ਦੇ ਚੀਫ਼ ਡਾਇਰੈਕਟਰ ਦਾ ਕਾਰਜਭਾਰ ਉਹ ਵਾਧੂ ਤੌਰ ’ਤੇ ਵੇਖਣਗੇ। ਇਹ ਹੁਕਮ ਬੀ.ਕੇ. ਉੱਪਲ ਦੇ ਛੁੱਟੀ ’ਤੇ ਹੋਣ ਦੇ ਦੌਰਾਨ ਲਾਗੂ ਰਹੇਗਾ।

ਇਹ ਵੀ ਪੜ੍ਹੋ- 6 ਸਾਲਾ ਮਾਸੂਮ ਬੱਚੀ ਨਾਲ ਦਰਿੰਦੇ ਨੇ ਕੀਤਾ ਬਲਾਤਕਾਰ
ਧਿਆਨ ਰਹੇ ਕਿ ਚਟੋਪਾਧਿਆਏ ਨੂੰ ਪੰਜਾਬ ਪੁਲਸ ’ਚ ਡੀ.ਜੀ.ਪੀ. ਅਹੁਦੇ ’ਤੇ ਤਾਇਨਾਤ ਕਰਵਾਉਣ ਲਈ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਵੱਡੇ ਪੱਧਰ ’ਤੇ ਲਾਬਿੰਗ ਕੀਤੀ ਗਈ ਸੀ, ਪਰ ਡੀ.ਜੀ.ਪੀ. ਦੇ ਤੌਰ ’ਤੇ ਆਈ.ਪੀ.ਐੱਸ. ਸਹੋਤਾ ਨੂੰ ਤਾਇਨਾਤ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਤੋਂ ਨਵਜੋਤ ਸਿੰਘ ਸਿੱਧੂ ਨਾਰਾਜ਼ ਚੱਲ ਰਹੇ ਹਨ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਨਿਸ਼ਾਨੇ ’ਤੇ ਲੈ ਕੇ ਬਿਆਨਬਾਜ਼ੀ ਕੀਤੀ ਸੀ।


author

Bharat Thapa

Content Editor

Related News