ਪੰਜਾਬ ''ਚ ਵੱਡੀ ਵਾਰਦਾਤ, ਨੌਜਵਾਨ ਨੂੰ ਰਾਹ ''ਚ ਘੇਰ ਕੇ ਕਰ ''ਤਾ ਕਤਲ, ਵਜ੍ਹਾ ਕਰੇਗੀ ਹੈਰਾਨ
Thursday, May 01, 2025 - 11:53 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬੱਲਮਗੜ੍ਹ ਵਿਚ ਰੰਜਿਸ਼ ’ਚ ਕੁਝ ਲੋਕਾਂ ਵੱਲੋਂ ਇਕ ਨੌਜਵਾਨ ਦੀ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿਵਲ ਹਸਪਤਾਲ ਦੀ ਮੋਰਚਰੀ ਵਿਚ ਲਾਸ਼ ਨੂੰ ਪੋਸਟਮਾਰਟਮ ਲਈ ਰੱਖ ਦਿੱਤਾ ਗਿਆ ਹੈ। ਮੁਲਜ਼ਮ ਘਟਨਾ ਤੋਂ ਬਾਅਦ ਫਰਾਰ ਹੋ ਗਏ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦ ਤੱਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਤਦ ਤੱਕ ਉਹ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਜਗਦੀਪ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ ਲਈ ਚੰਗੀ ਖ਼ਬਰ, ਖ਼ਾਤਿਆਂ 'ਚ ਆ ਰਹੇ ਪੈਸੇ
ਮ੍ਰਿਤਕ ਦੇ ਪਿਤਾ ਹਰਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਜਗਦੀਪ ਸਿੰਘ ਅਜੇ ਕੁਆਰਾ ਸੀ ਅਤੇ ਖੇਤੀਬਾੜੀ ਕਰਦਾ ਸੀ। ਦੋ ਦਿਨ ਪਹਿਲਾਂ ਉਸ ਨੇ ਪਿੰਡ ਦੀ ਇਕ ਕੁੜੀ ਨੂੰ ਕਿਸੇ ਮੁੰਡੇ ਨਾਲ ਆਉਂਦਿਆਂ ਵੇਖਿਆ ਸੀ। ਕੁੜੀ ਨੇ ਸੋਚਿਆ ਕਿ ਜਗਦੀਪ ਹੁਣ ਉਸ ਬਾਰੇ ਉਸ ਦੇ ਘਰ ਵਿਚ ਦੱਸ ਦੇਵੇਗਾ। ਉਲਟਾ ਉਸ ਨੇ ਇਸ ਗੱਲ ਦੇ ਡਰੋਂ ਆਪਣੇ ਘਰ ਜਾ ਕੇ ਜਗਦੀਪ ’ਤੇ ਹੀ ਛੇੜਖਾਨੀ ਦਾ ਦੋਸ਼ ਲਾ ਦਿੱਤਾ। ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਜਗਦੀਪ ਨਾਲ ਝਗੜਾ ਕੀਤਾ ਅਤੇ ਪੁਲਸ ਕੋਲ ਵੀ ਸ਼ਿਕਾਇਤ ਦੇ ਦਿੱਤੀ।
ਇਹ ਵੀ ਪੜ੍ਹੋ: ਅਗਲੇ 45 ਦਿਨਾਂ ’ਚ ਜੰਗ ਦੇ ਆਸਾਰ! ਪਾਕਿਸਤਾਨ ’ਚ ਮਚੇਗੀ ਖਲਬਲੀ ਤੇ ਹੋਵੇਗੀ ਤਬਾਹੀ
ਬੁੱਧਵਾਰ ਨੂੰ ਦੋਵੇਂ ਪੱਖਾਂ ਦਾ ਪੰਚਾਇਤੀ ਫ਼ੈਸਲਾ ਹੋਣਾ ਸੀ ਪਰ ਕੁੜੀ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਜਗਦੀਪ ਨੂੰ ਰਸਤੇ ਵਿਚ ਉਸ ਵੇਲੇ ਘੇਰ ਲਿਆ ਜਦੋਂ ਉਹ ਪੰਚਾਇਤ ਵਾਲੀ ਜਗ੍ਹਾ ’ਤੇ ਜਾ ਰਿਹਾ ਸੀ। ਹਮਲਾਵਰਾਂ ਨੇ ਉਸ ਦੇ ਸਿਰ ’ਤੇ ਹਥਿਆਰ ਨਾਲ ਵਾਰ ਕੀਤਾ ਅਤੇ ਫਿਰ ਉਸ ਦੀ ਬਾਂਹ ਫੜ ਕੇ ਕਿਰਚ ਨਾਲ ਹਮਲਾ ਕਰ ਦਿੱਤਾ। ਘਟਨਾ ਬਾਰੇ ਪਤਾ ਲੱਗਣ ’ਤੇ ਜਦ ਜਗਦੀਪ ਨੂੰ ਬੇਹੋਸ਼ੀ ਦੀ ਹਾਲਤ ਵਿਚ ਸਿਵਲ ਹਸਪਤਾਲ ਮੁਕਤਸਰ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਵਿਗੜੇਗਾ ਮੌਸਮ, ਤੇਜ਼ ਹਨ੍ਹੇਰੀ ਨਾਲ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ, ਕਿਸਾਨਾਂ ਲਈ ਸਲਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e