ਚੰਡੀਗੜ੍ਹ ''ਚ ਵੱਡੀ ਵਾਰਦਾਤ! ਘਰ ਦੇ ਬਾਹਰ ਦੀਵਾਲੀ ਮਨਾ ਰਹੇ ਨੌਜਵਾਨ ਨੂੰ ਮਾਰ ''ਤੀ ਗੋਲ਼ੀ, ਕੰਬਿਆ ਇਲਾਕਾ
Monday, Oct 20, 2025 - 11:33 AM (IST)

ਚੰਡੀਗੜ੍ਹ (ਸੁਸ਼ੀਲ)- ਦੀਵਾਲੀ ਦਾ ਤਿਉਹਾਰ ਮਨਾ ਰਹੇ ਨੌਜਵਾਨ 'ਤੇ ਫਾਇਰਿੰਗ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਡੱਡੂਮਾਜਰਾ 'ਚ ਰਿੰਕੂ ਨਾਂ ਦੇ ਵਿਅਕਤੀ ਦੇ ਘਰ ਕੋਲ ਖੜ੍ਹੇ ਉਸ ਦੇ ਦੋਸਤ ਨੂੰ ਐਤਵਾਰ ਰਾਤ ਨੂੰ ਗੋਲ਼ੀ ਮਾਰ ਨੌਜਵਾਨ ਫਰਾਰ ਹੋ ਗਏ। ਰਿੰਕੂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਨੂੰ ਸੈਕਟਰ-16 ਜਨਰਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਗੋਲ਼ੀ ਨੌਜਵਾਨ ਦੀ ਪਿੱਠ ਵਿਚ ਲੱਗੀ। ਮਲੋਆ ਥਾਣਾ ਪੁਲਸ ਗੋਲ਼ੀ ਚਲਾਉਣ ਵਾਲੇ ਦੀ ਭਾਲ ਕਰ ਰਿਹਾ ਹੈ।
ਇਹ ਵੀ ਪੜ੍ਹੋ: ਦੀਵਾਲੀ ਮੌਕੇ ਪੰਜਾਬ 'ਚ ਵੱਡੀ ਘਟਨਾ! ਬੋਰੀਆਂ ਦੀ ਫੈਕਟਰੀ 'ਚ ਮਚੇ ਅੱਗ ਦੇ ਭਾਂਬੜ
ਡੱਡੂਮਾਜਰਾ ਵਾਸੀ ਰਿੰਕੂ ਦੇ ਘਰ ਦੇ ਬਾਹਰ ਖੜ੍ਹੇ ਹੋ ਕੇ ਦੋਸਤ ਬੱਤੀ ਦੀਵਾਲੀ ਮਨਾ ਰਹੇ ਸਨ। ਸਾਰੇ ਪਟਾਕੇ ਚਲਾ ਰਹੇ ਸਨ। ਇਸ ਦੌਰਾਨ ਕਿਸੇ ਨੇ ਰਿੰਕੂ ਦੇ ਦੋਸਤ ਨੂੰ ਗੋਲ਼ੀ ਮਾਰ ਦਿੱਤੀ ਅਤੇ ਫਰਾਰ ਹੋ ਗਏ। ਰਿੰਕੂ ਨੇ ਆਪਣੇ ਦੋਸਤ ਬੱਤੀ ਨੂੰ ਗੋਲ਼ੀ ਵਜਦੇ ਵੇਖ ਕੇ ਪੁਲਸ ਨੂੰ ਸੂਚਨਾ ਦਿੱਤੀ। ਜ਼ਖ਼ਮੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਮਲੋਆ ਥਾਣਾ ਪੁਲਸ ਗੋਲ਼ੀ ਚਲਾਉਣ ਵਾਲੇ ਦੀ ਪਛਾਣ ਕਰਨ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਿਹਾ ਹੈ।
ਇਹ ਵੀ ਪੜ੍ਹੋ:ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫਾ ਦੇ ਬੇਟੇ ਦੀ ਮੌਤ ਤੋਂ ਪਹਿਲਾਂ ਦੀ ਨਵੀਂ ਵੀਡੀਓ ਆਈ ਸਾਹਮਣੇ, ਮਚਿਆ ਤਹਿਲਕਾ
ਗੋਲ਼ੀ ਜਾਂ ਪਟਾਕਿਆਂ ਦੀ ਆਵਾਜ਼ ਨਾਲ ਫੈਲੀ ਦਹਿਸ਼ਤ
ਗੋਲ਼ੀ ਵਰਗੀ ਆਵਾਜ਼ ਦੀ ਰਿਪੋਰਟ ਮਿਲਣ ਤੋਂ ਬਾਅਦ ਪੁਲਸ ਸੈਕਟਰ- 25/38 ਲਾਈਟ ਪੁਆਇੰਟ ’ਤੇ ਪਹੁੰਚੀ। ਮਲੋਆ 39 ਅਤੇ ਸੈਕਟਰ-11 ਥਾਣਾ ਪੁਲਸ ਮੌਕੇ ’ਤੇ ਪਹੁੰਚੀ ਪਰ ਉੱਥੇ ਕੋਈ ਨਹੀਂ ਮਿਲਿਆ। ਪੁਲਸ ਨੇ ਮੌਕੇ ’ਤੇ ਮੌਜੂਦ ਲੋਕਾਂ ਤੋਂ ਗੋਲੀਬਾਰੀ ਬਾਰੇ ਪੁੱਛਗਿੱਛ ਕੀਤੀ ਪਰ ਸਾਰਿਆਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਪੁਲਸ ਲਾਈਟ ਪੁਆਇੰਟ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਪੁਲਸ ਨੇ ਨਾਕਾਬੰਦੀ ਕਰ ਦਿੱਤੀ ਹੈ। ਸੈਕਟਰ-16 ਵਿਚ ਫੋਟੋਆਂ ਲਈ ਪਰਮਜੀਤ ਨੂੰ ਕਿਹਾ ਗਿਆ ਹੈ। ਪਰਮਜੀਤ ਨੇ ਕਿਹਾ ਕਿ ਸੰਜੇ ਕੁਰਲ ਦੀ ਨਾਈਟ ਹੈ ।
ਇਹ ਵੀ ਪੜ੍ਹੋ: ਵੱਡੀ ਘਟਨਾ ਨਾਲ ਮੁੜ ਦਹਿਲਿਆ ਪੰਜਾਬ! ਦੀਵਾਲੀ ਦੇ ਪਟਾਕਿਆਂ ਵਾਂਗ ਚੱਲੀਆਂ ਗੋਲ਼ੀਆਂ, ਇੱਧਰ-ਉੱਧਰ ਭੱਜੇ ਲੋਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8