ਮੁਕੰਦਪੁਰ 'ਚ ਅੱਗਜ਼ਨੀ ਦੀ ਵੱਡੀ ਘਟਨਾ, ਕਿਸਾਨਾਂ ਦੇ 60 ਖੇਤ ਸੜ ਕੇ ਹੋਏ ਸੁਆਹ
Wednesday, Apr 23, 2025 - 05:53 PM (IST)

ਮੁਕੰਦਪੁਰ (ਸੁਖਜਿੰਦਰ ਸਿੰਘ, ਸੰਜੀਵ ਭਨੋਟ)- ਇਥੋਂ ਦੇ ਨਜ਼ਦੀਕੀ ਪਿੰਡ ਹਕੀਮਪੁਰ-ਰਟੈਂਡਾ ਦੇ ਵਿਚਕਾਰ ਲਗਭਗ 60 ਖੇਤਾਂ ਵਿਚ ਕਣਕ ਦੇ ਨਾੜ ਦੇ ਸੜ ਜਾਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਹਕੀਮਪੁਰ ਦੇ ਇਕ ਕਿਸਾਨ ਕਸ਼ਮੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵੱਲੋਂ ਆਪਣੇ ਘਰ ਦੇ ਲਾਗੇ ਢੇਰ ਨੂੰ ਅੱਗ ਲਗਾਈ ਹੋਈ ਸੀ। ਹਵਾ ਦਾ ਵਹਾਅ ਤੇਜ ਹੋਣ ਕਾਰਨ ਅੱਗ ਦੀਆਂ ਕੁਝ ਲਪਟਾਂ ਕਮਾਦ ਦੇ ਖੇਤ ਵਿਚ ਪਈ ਰਹਿੰਦ-ਖੂੰਹਦ ਨੂੰ ਜਾ ਲੱਗੀਆਂ, ਜਿਸ ਦੇ ਚੱਲਦਿਆਂ ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਲਿਆ। ਜਦੋਂ ਨਾਲ ਦੇ ਪਿੰਡਾਂ ਦੇ ਕਿਸਾਨਾਂ ਨੂੰ ਅੱਗ ਦੀਆਂ ਲਪਟਾਂ ਵਿਖਾਈ ਦਿੱਤੀਆਂ ਤਾਂ ਉਨ੍ਹਾਂ ਆਪਣੇ ਦਰਜਨ ਭਰ ਟਰੈਕਟਰ ਅਤੇ ਪਾਣੀ ਵਾਲੇ ਟੈਂਕਰ ਅੱਗ ਬੁਝਾੳੇਣ ਲਈ ਖੇਤਾਂ ਵਿਚ ਵਾੜ ਦਿੱਤੇ।
ਇਹ ਵੀ ਪੜ੍ਹੋ: ਰਾਧਾ ਸੁਆਮੀ ਡੇਰਾ ਬਿਆਸ ਨਾਲ ਜੁੜੀ ਵੱਡੀ ਖ਼ਬਰ, ਇਨ੍ਹਾਂ ਤਾਰੀਖ਼ਾਂ ਨੂੰ ਹੋਵੇਗਾ...
ਹਵਾ ਤੇਜ਼ ਹੋਣ ਕਾਰਨ ਅੱਗ ਨੇ ਲਗਭਗ 55 ਤੋਂ 60 ਖੇਤਾਂ ਦੀ ਨਾੜ ਨੂੰ ਆਪਣੀ ਚਪੇਟ ਵਿਚ ਲੈ ਲਿਆ। ਇਸ ਮੌਕੇ ਪਿੰਡ ਵਾਸੀਆਂ ਅਤੇ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਅਤੇ ਨੌਜਵਾਨਾਂ ਦੀ ਸਖ਼ਤ ਮਿਹਨਤ ਨਾਲ ਕਰੀਬ ਢਾਈ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਅੱਗ 'ਤੇ ਕਾਬੂ ਪਾ ਲਿਆ ਗਿਆ।
ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਆਏ ਦਿਨ ਵਾਪਰਦੀਆਂ ਇਨ੍ਹਾਂ ਘਟਨਾਵਾਂ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਇਨ੍ਹਾਂ ਦਿਨਾਂ ਵਿਚ ਖ਼ਾਸ ਕਰਕੇ ਕਣਕ ਦੀ ਵਾਢੀ ਦੇ ਕਿਸੇ ਕਿਸਮ ਦੇ ਢੇਰ ਜਾਂ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈਏ ਤਾਂ ਜੋ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਗੱਡੀ ਅੱਗ ਵਾਲੇ ਸਥਾਨ ''ਤੇ ਉਸ ਸਮੇਂ ਪੁੱਜੀ ਜਦੋਂ ਪਿੰਡ ਦੇ ਨੌਜਵਾਨਾਂ, ਕਿਸਾਨਾਂ ਅਤੇ ਆਸ ਪਾਸ ਦੇ ਕਿਸਾਨਾਂ ਵਲੋਂ ਆਪਣੇ ਦਰਜਨਾਂ ਟਰੈਕਟਰਾਂ ਖੇਤਾਂ ਵਿਚ ਲਿਜਾ ਕੇ ਅੱਗ 'ਤੇ ਕਾਬੂ ਪਾਇਆ।
ਇਹ ਵੀ ਪੜ੍ਹੋ: ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਾਸ ਖ਼ਬਰ, ਚਲਾਨਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ
ਇਸ ਮੌਕੇ ਕਿਸਾਨਾਂ ਵੱਲੋਂ ਫਾਇਰ ਬ੍ਰਿਗੇਡ ਦੀ ਗੱਡੀ ਦੇ ਦੇਰੀ ਨਾਲ ਪੁੱਜਣ 'ਤੇ ਭਾਰੀ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ 'ਤੇ ਥਾਣਾ ਮੁਕੰਦਪੁਰ ਦੇ ਐੱਸ. ਐੱਚ. ਓ. ਮਹਿੰਦਰ ਸਿੰਘ ਨੇ ਮੌਕੇ 'ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਇਸ ਮਾਮਲੇ ਵਿਚ ਦੋਸ਼ੀ ਪਾਇਆ ਜਾਵੇਗਾ ਉਸ 'ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ, ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਇਸ ਸੜਕ 'ਤੇ ਲੱਗੀ ਇਹ ਪਾਬੰਦੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e