ਡੇਰਾ ਬਿਆਸ ਵੱਲੋਂ ਵੱਡਾ ਫ਼ੈਸਲਾ- ਸਹਾਰਨਪੁਰ, ਦਿੱਲੀ ਤੇ ਜੰਮੂ 'ਚ ਨਹੀਂ ਹੋਣਗੇ ਸਤਿਸੰਗ

Thursday, Feb 10, 2022 - 08:59 PM (IST)

ਡੇਰਾ ਬਿਆਸ ਵੱਲੋਂ ਵੱਡਾ ਫ਼ੈਸਲਾ- ਸਹਾਰਨਪੁਰ, ਦਿੱਲੀ ਤੇ ਜੰਮੂ 'ਚ ਨਹੀਂ ਹੋਣਗੇ ਸਤਿਸੰਗ

ਤਲਵੰਡੀ ਭਾਈ (ਗੁਲਾਟੀ)- ਕੋਵਿਡ-19 ਦੇ ਕਾਰਨ ਦੇਸ਼ 'ਚ ਜਾਰੀ ਜਨਤਕ ਸਿਹਤ ਸੰਕਟ ਦੇ ਮੱਦੇਨਜ਼ਰ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਮਾਰਚ ਮਹੀਨੇ ਵਿਚ ਸਹਾਰਨਪੁਰ, ਦਿੱਲੀ ਅਤੇ ਜੰਮੂ ਵਿਚ ਹੋਣ ਵਾਲੇ ਸਤਿਸੰਗਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। 

ਇਹ ਖ਼ਬਰ ਪੜ੍ਹੋ- ਹਾਕੀ ਪ੍ਰੋ ਲੀਗ : ਭਾਰਤ ਨੇ ਦੱਖਣੀ ਅਫਰੀਕਾ ਨੂੰ 10-2 ਨਾਲ ਹਰਾਇਆ
ਇਸ ਸਬੰਧੀ ਪੱਤਰ ਨੰਬਰ ਏ. ਐੱਮ, ਡੀ. ਕੇ. ਐੱਸ. 7/61/13 ਮਿਤੀ-10-02-2022 ਨੂੰ ਜਾਰੀ ਵਿਚ ਦੱਸਿਆ ਗਿਆ ਹੈ ਕਿ ਮਾਰਚ 2022 ਦੇ ਮਹੀਨੇ ਵਿਚ ਸਹਾਰਨਪੁਰ 'ਚ 8 ਤੇ 9 ਮਾਰਚ, ਦਿੱਲੀ 'ਚ 11, 12 ਤੇ 13 ਮਾਰਚ ਅਤੇ ਜੰਮੂ 'ਚ 16 ਤੇ 17 ਮਾਰਚ ਨੂੰ ਸਤਿਸੰਗ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਸਿੱਟੇ ਵਜੋਂ ਇਹਨਾਂ ਕੇਂਦਰਾਂ ਵਿੱਚ ਨਾਮ ਦਾਨ ਦੀ ਬਖਸ਼ਿਸ਼ ਨਹੀਂ ਹੋਵੇਗੀ।

ਇਹ ਖ਼ਬਰ ਪੜ੍ਹੋ- IPL ਮੇਗਾ ਆਕਸ਼ਨ ਤੋਂ ਪਹਿਲਾਂ BCCI ਨੇ ਇੰਨ੍ਹਾਂ 3 ਗੇਂਦਬਾਜ਼ਾਂ 'ਤੇ ਲਗਾਇਆ ਬੈਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News