ਗਰਮੀਆਂ ''ਚ ਪੰਜਾਬੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਸਾਰੇ ਜ਼ਿਲ੍ਹਿਆਂ ਨੂੰ ਕੀਤਾ ਗਿਆ Alert

Wednesday, Apr 02, 2025 - 12:40 PM (IST)

ਗਰਮੀਆਂ ''ਚ ਪੰਜਾਬੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਸਾਰੇ ਜ਼ਿਲ੍ਹਿਆਂ ਨੂੰ ਕੀਤਾ ਗਿਆ Alert

ਲੁਧਿਆਣਾ (ਸਹਿਗਲ) : ਗਰਮੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਪੀਣ ਵਾਲੇ ਪਾਣੀ ਨਾਲ ਹੋਣ ਵਾਲੀਆਂ ਬੀਮਾਰੀਆਂ ਦਾ ਖ਼ਤਰਾ ਵੱਧ ਗਿਆ ਹੈ। ਇਸ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਚੌਕਸ ਰਹਿੰਦਿਆਂ ਜ਼ਰੂਰੀ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਪਿਛਲੇ ਸਾਲ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਪੀਣ ਵਾਲੇ ਪਾਣੀ ਦੇ ਦੂਸ਼ਿਤ ਹੋਣ ਕਾਰਨ 17 ਥਾਵਾਂ 'ਤੇ ਮਹਾਂਮਾਰੀ ਦੇ ਹਾਲਾਤ ਪੈਦਾ ਹੋ ਗਏ ਸਨ। ਇਨ੍ਹਾਂ 'ਚੋਂ 8 ਥਾਵਾਂ 'ਤੇ ਹਾਲਾਤ ਕਾਫੀ ਵਿਗੜ ਗਏ ਸਨ ਅਤੇ 6 ਥਾਵਾਂ 'ਤੇ ਹੈਜਾ ਅਤੇ ਤਿੰਨ ਥਾਵਾਂ 'ਤੇ ਹੈਪੇਟਾਈਟਿਸ-ਏ ਦੇ ਮਰੀਜ਼ ਸਾਹਮਣੇ ਆਏ ਸਨ।

ਇਹ ਵੀ ਪੜ੍ਹੋ : ਸ਼ਰਾਬ ਦੇ ਠੇਕੇ ਖੁੱਲ੍ਹਣ ਨੂੰ ਲੈ ਕੇ ਆਈ ਵੱਡੀ ਖ਼ਬਰ, ਅਦਾਲਤ ਨੇ ਸੁਣਾ ਦਿੱਤਾ ਹੁਕਮ
ਹਾਈ ਰਿਸਕ ਇਲਾਕਿਆਂ ਦੀ ਨਿਸ਼ਾਨਦੇਹੀ ਕਰਨ ਦੇ ਹੁਕਮ
ਸਿਹਤ ਵਿਭਾਗ 'ਚ ਸਿਵਲ ਸਰਜਨਾਂ ਨੂੰ ਅਲਰਟ ਕਰਦੇ ਹੋਏ ਉਨ੍ਹਾਂ ਦੇ ਜ਼ਿਲ੍ਹਿਆਂ ਜਿੱਥੇ ਪਹਿਲਾਂ ਪੀਣ ਵਾਲੇ ਪਾਣੀ ਨਾਲ ਹੋਣ ਵਾਲੀਆਂ ਬੀਮਾਰੀਆਂ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ, ਉਨ੍ਹਾਂ ਇਲਾਕਿਆਂ ਦੀ ਸੂਚੀ ਬਣਾਏ ਜਾਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜਿਨ੍ਹਾਂ ਇਲਾਕਿਆਂ ਦੇ ਪਾਣੀ ਦੇ ਸੈਂਪਲ ਫੇਲ੍ਹ ਹੋਏ ਹਨ, ਉਨ੍ਹਾਂ ਇਲਾਕਿਆਂ 'ਤੇ ਧਿਆਨ ਦੇਣ ਲਈ ਕਿਹਾ ਗਿਆ ਹੈ। ਸਿਹਤ ਵਿਭਾਗ ਨੇ ਹੁਕਮ ਦਿੱਤੇ ਹਨ ਕਿ ਇਨ੍ਹਾਂ ਇਲਾਕਿਆਂ ਬਾਰੇ ਹਰ 15 ਦਿਨਾਂ ਬਾਅਦ ਰਿਪੋਰਟ ਸਿਹਤ ਮੰਤਰਾਲੇ ਨੂੰ ਭੇਜੀ ਜਾਵੇ ਅਤੇ ਇਸ ਤੋਂ ਇਲਾਵਾ ਇਨ੍ਹਾਂ ਇਲਾਕਿਆਂ ਦੀ ਲਗਾਤਾਰ ਨਿਗਰਾਨੀ ਰੱਖੀ ਜਾਵੇ।

ਇਹ ਵੀ ਪੜ੍ਹੋ : ਪੰਜਾਬ ਭਰ 'ਚ ਭਲਕੇ ਨਹੀਂ ਚੱਲਣਗੀਆਂ ਬੱਸਾਂ! ਇਨ੍ਹਾਂ ਤਾਰੀਖਾਂ ਨੂੰ ਵੀ ਬੱਸ ਅੱਡੇ ਰਹਿਣਗੇ ਬੰਦ
ਪਾਣੀ ਦੇ ਸੈਂਪਲ ਲੈਣ ਦੇ ਹੁਕਮ
ਸਿਹਤ ਡਾਇਰੈਕਟਰ ਨੇ ਹੁਕਮ ਦਿੱਤੇ ਹਨ ਕਿ ਹਾਈ ਰਿਸਕ ਇਲਾਕਿਆਂ 'ਚ ਵੱਖ-ਵੱਖ ਸਰੋਤਾਂ ਤੋਂ ਪਾਣੀ ਦੇ ਸੈਂਪਲ ਲਏ ਜਾਣ, ਪਾਣੀ ਦੇ ਸੈਂਪਲਾਂ ਨੂੰ ਸਟੇਟ ਪਬਲਿਕ ਹੈਲਥ ਲੈਬਾਰਟਰੀ ਖਰੜ 'ਚ ਜਾਂਚ ਲਈ ਭੇਜਿਆ ਜਾਵੇ। ਇਸ ਪਾਣੀ ਨੂੰ ਕੀਟਾਣੂ ਮੁਕਤ ਕੱਚ ਦੀਆਂ ਬੋਤਲਾਂ 'ਚ ਭਰਿਆ ਜਾਵੇ ਅਤੇ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਹੀ ਲੈਬ 'ਚ ਭੇਜਿਆ ਜਾਵੇ। ਇਨ੍ਹਾਂ ਸੈਂਪਲਾਂ ਦੀ ਰਿਪੋਰਟ ਨੂੰ ਸੂਬੇ ਦੇ ਮੁੱਖ ਦਫ਼ਤਰ ਵਿਖੇ ਭੇਜਿਆ ਜਾਣਾ ਯਕੀਨੀ ਬਣਾਇਆ ਜਾਵੇ।
ਸਥਾਨਕ ਵਿਭਾਗਾਂ ਨਾਲ ਰੱਖੋ ਤਾਲ-ਮੇਲ
ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਿਸ਼ਾ-ਨਿਰਦੇਸ਼ਾਂ 'ਚ ਸਥਾਨਕ ਵਿਭਾਗਾਂ 'ਚ ਨਗਰ ਨਿਗਮ ਅਤੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸ਼ਾਮਲ ਹਨ। ਇਨ੍ਹਾਂ ਨਾਲ ਤਾਲਮੇਲ ਰੱਖਿਆ ਜਾਵੇ। ਜੇਕਰ ਕਿਤੇ ਆਊਟਬ੍ਰੇਕ ਹੋਵੇ ਜਾਂ ਪਾਣੀ ਦੇ ਪਾਈਪਲਾਈਨ ਟੁੱਟੇ ਹੋਣ ਦਾ ਪਤਾ ਲੱਗਦਾ ਹੈ ਤਾਂ ਉਸ ਨੂੰ ਰਿਪੇਅਰ ਕਰਾਇਆ ਜਾਵੇ ਤਾਂ ਜੋ ਬੀਮਾਰੀ ਹੋਰ ਜ਼ਿਆਦਾ ਨਾ ਫੈਲੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News