ਜ਼ਮੀਨ ਠੇਕੇ ''ਤੇ ਦੇਣ ਤੋਂ ਮਨਾ ਕਰਨ ''ਤੇ ਹਥਿਆਰਾਂ ਨਾਲ ਲੈਸ ਹੋ ਕੇ ਕੀਤਾ ਹਮਲਾ

Saturday, May 23, 2026 - 05:57 PM (IST)

ਜ਼ਮੀਨ ਠੇਕੇ ''ਤੇ ਦੇਣ ਤੋਂ ਮਨਾ ਕਰਨ ''ਤੇ ਹਥਿਆਰਾਂ ਨਾਲ ਲੈਸ ਹੋ ਕੇ ਕੀਤਾ ਹਮਲਾ

ਲੁਧਿਆਣਾ (ਗੌਤਮ): ਲੁਧਿਆਣਾ ਦੇ ਪਿੰਡ ਦਾਦ ਵਿਚ ਜ਼ਮੀਨ ਠੇਕੇ 'ਤੇ ਦੇਣ ਤੋਂ ਮਨਾ ਕਰਨ 'ਤੇ ਕੁਝ ਲੋਕਾਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ, ਜਿਸ ਵਿਚ ਤਿੰਨ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਛਾਣ ਲਖਵੀਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਅਨਮੋਲ ਸਿੰਘ ਤੇ ਅਰਸ਼ ਸਿੰਘ ਵਜੋਂ ਹੋਈ ਹੈ। ਪੁਲਸ ਨੇ ਲਖਬੀਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਹਰਿਮੰਦਰ ਸਿੰਘ, ਬਲਦੇਵ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ ਉਰਫ਼ ਸੁੱਖੀ, ਗੁਰਵਿੰਦਰ ਸਿੰਘ, ਤਜਿੰਦਰ ਸਿੰਘ ਉਰਫ਼ ਤੇਜੀ, ਬਲਦੇਵ ਸਿੰਘ ਦੇ ਭਤੀਜੇ ਇੰਦਰ ਸਿੰਘ, ਜੱਗੂ, ਪਵਨ, ਜੁਪਿੰਦਰ ਸਿੰਘ ਅਤੇ 10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਲਖਵਿੰਦਰ ਸਿੰਘ ਅਨੁਸਾਰ, ਉਹ ਪਿਛਲੇ 4 ਸਾਲਾਂ ਤੋਂ ਉਕਤ ਲੋਕਾਂ ਨੂੰ ਆਪਣੀ ਜ਼ਮੀਨ ਠੇਕੇ 'ਤੇ ਦੇ ਰਿਹਾ ਸੀ, ਪਰ ਸਾਲ 2024 ਵਿਚ ਉਨ੍ਹਾਂ ਨੇ ਪੈਸੇ ਨਹੀਂ ਦਿੱਤੇ, ਜਿਸ ਕਾਰਨ ਉਸ ਨੇ ਉਨ੍ਹਾਂ ਨੂੰ ਜ਼ਮੀਨ ਦੇਣੀ ਬੰਦ ਕਰ ਦਿੱਤੀ। ਇਸ ਗੱਲ ਦੀ ਰੰਜਿਸ਼ ਰੱਖਦਿਆਂ, ਜਦੋਂ 3 ਮਈ ਨੂੰ ਲਖਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਆਪਣੇ ਖੇਤਾਂ ਵਿਚ ਬਣੀ ਜਠੇਰਿਆਂ ਦੀ ਜਗ੍ਹਾ 'ਤੇ ਸੇਵਾ ਕਰ ਰਹੇ ਸਨ, ਤਾਂ ਮੁਲਜ਼ਮਾਂ ਨੇ ਉੱਥੇ ਆ ਕੇ ਉਨ੍ਹਾਂ ਨਾਲ ਗਾਲੀ-ਗਲੋਚ ਕੀਤੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਪੁਲਸ ਵੱਲੋਂ ਇਸ ਮਾਮਲੇ ਵਿਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


author

Anmol Tagra

Content Editor

Related News