ਵਰਕ ਪਰਮਿਟ ਵੀਜ਼ਾ ਦੇ ਨਾਂ ’ਤੇ 3.50 ਲੱਖ ਦੀ ਠੱਗੀ

Saturday, May 23, 2026 - 02:27 AM (IST)

ਵਰਕ ਪਰਮਿਟ ਵੀਜ਼ਾ ਦੇ ਨਾਂ ’ਤੇ 3.50 ਲੱਖ ਦੀ ਠੱਗੀ

ਲੁਧਿਆਣਾ (ਰਾਮ,ਬਾਣੀ ਬਿਊਰੋ) - ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਦੇਹੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੂਮ ਕਲਾਂ ਪੁਲਸ ਨੇ ਲਗਜ਼ਮਬਰਗ ਦਾ ਵਰਕ ਪਰਮਿਟ ਵੀਜ਼ਾ ਲਗਵਾਉਣ ਦੇ ਨਾਂ ’ਤੇ 3.50 ਲੱਖ ਰੁਪਏ ਦੀ ਠੱਗੀ ਮਾਰਨ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿਚ ਦੋ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ।

ਮੁਲਜ਼ਮਾਂ ਦੀ ਪਛਾਣ ਰਿਸ਼ਭ ਠਾਕੁਰ ਨਿਵਾਸੀ ਮਾਰਫਤ ਮੈਸ ਮਾਰਗ ਗਰੁੱਪ, ਐੱਸ.ਸੀ.ਐੱਫ-65, ਟਾਪ ਫਲੋਰ, ਫੇਸ-5, ਮੋਹਾਲੀ ਵਜੋਂ ਹੋਈ ਹੈ। ਥਾਣਾ ਕੂਮ ਕਲਾਂ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮਾਂ ਖਿਲਾਫ ਧੋਖਾਦੇਹੀ, ਜਾਅਲਸਾਜ਼ੀ ਅਤੇ ਧਮਕੀ ਦੇਣ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਸ਼ਿਕਾਇਤ ਵਿਚ ਤਰਲੋਚਨ ਕੌਰ, ਮਾਲਕ ਮੈਸ ਸੌਰਿੰਗ ਗਲੋਬਲ ਇੰਮੀਗ੍ਰੇਸ਼ਨ ਕੰਸਲਟੈਂਟ, ਕਟਾਣੀ ਕਲਾਂ ਨੇ ਦੱਸਿਆ ਕਿ ਉਨ੍ਹਾਂ ਦਾ ਇੰਮੀਗ੍ਰੇਸ਼ਨ ਦਾ ਦਫਤਰ ਕਟਾਣੀ ਕਲਾਂ ਲੁਧਿਆਣਾ ਵਿਚ ਸਥਿਤ ਹੈ। ਸ਼ਿਕਾਇਤਕਰਤਾ ਮੁਤਾਬਕ ਉਨ੍ਹਾਂ ਨੇ ਆਪਣੇ ਤਿੰਨ ਗਾਹਕਾਂ ਦੇ ਲਗਜ਼ਮਬਰਗ ਦੇ ਵਰਕ ਪਰਮਿਟ ਵੀਜ਼ਾ ਲਗਵਾਉਣ ਲਈ ਮੁਲਜ਼ਮਾਂ ਨੂੰ 3 ਲੱਖ 50 ਹਜ਼ਾਰ ਰੁਪੲੈ ਨਕਦ ਦਿੱਤੇ ਸਨ।

ਤਰਲੋਚਨ ਕੌਰ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ 18 ਅਕਤੂਬਰ 2024 ਨੂੰ ਉਨ੍ਹਾਂ ਦੇ ਵ੍ਹਟਸਐਪ ਨੰਬਰ ’ਤੇ ਤਿੰਨੋ ਵਿਅਕਤੀਆਂ ਦੇ ਕਥਿਤ ਵਰਕ ਪਰਮਿਟ ਵੀਜ਼ਾ ਭੇਜ ਦਿੱਤੇ। ਜਾਂਚ ਦੌਰਾਨ ਪਤਾ ਲੱਗਾ ਕਿ ਭੇਜੇ ਸਾਰੇ ਵੀਜ਼ਾ ਦਸਤਾਵੇਜ਼ ਫਰਜ਼ੀ ਸਨ। ਜਦੋਂ ਉਨ੍ਹਾਂ ਨੇ ਮੁਲਜ਼ਮਾਂ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਨੇ ਪੈਸੇ ਵਾਪਸ ਕਰਨ ਦੀ ਬਜਾਏ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।


author

Inder Prajapati

Content Editor

Related News