ਸੋਸ਼ਲ ਮੀਡੀਆ ''ਚ ਚਰਚਿਤ ''ਸੁੱਖਾ'' ਸੁਖਪਾਲ ਖਹਿਰਾ ਹੀ ਹੈ : ਜਗੀਰ ਕੌਰ

11/17/2017 2:36:19 PM

ਜਲੰਧਰ (ਰਮਨਦੀਪ ਸੋਢੀ) : ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਅਤੇ ਸੀਨੀਅਰ ਆਗੂ ਬੀਬੀ ਜਗੀਰ ਕੌਰ ਨੇ ਸੁਖਪਾਲ ਖਹਿਰਾ 'ਤੇ ਵੱਡਾ ਹਮਲਾ ਬੋਲਿਆ ਹੈ। ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਜਗੀਰ ਕੌਰ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਚਰਚਿਤ 'ਸੁੱਖਾ' ਕੋਈ ਹੋਰ ਨਹੀਂ ਸੁਖਪਾਲ ਖਹਿਰਾ ਹੀ ਹੈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਆਏ ਹਾਈਕੋਰਟ ਦੇ ਫੈਸਲੇ ਨੇ ਇਹ ਤਸਦੀਕ ਕਰ ਦਿੱਤਾ ਹੈ ਕਿ ਫਾਜ਼ਿਲਕਾ ਕੋਰਟ ਨੇ ਸਹੀ ਕੀਤਾ ਹੈ। ਬੀਬੀ ਨੇ ਕਿਹਾ ਕਿ ਖਹਿਰਾ ਦੇ ਪਿਤਾ ਨੇ ਵੀ ਖਾਲਿਸਤਾਨ ਦਾ ਨਾਅਰਾ ਮਾਰ ਕੇ ਨੌਜਵਾਨਾਂ ਦਾ ਨੁਕਸਾਨ ਕੀਤਾ ਸੀ।
ਜਗੀਰ ਨੇ ਕਿਹਾ ਕਿ ਕੇਜਰੀਵਾਲ ਦਾ ਖਹਿਰਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਨਾ ਕੱਢਣਾ ਕਈ ਸਵਾਲ ਖੜ੍ਹੇ ਕਰਦਾ ਹੈ। ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿਚ ਨਸ਼ਾ ਤਸਕਰੀ ਦਾ ਕਾਰਨ ਸੁਖਪਾਲ ਖਹਿਰਾ ਹੀ ਹਨ ਜਿਸ ਕਾਰਨ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ।


Related News