ਭਾਰਤ ਬੰਦ : 'ਟਾਂਡਾ' 'ਚ ਕਈ ਥਾਵਾਂ 'ਤੇ ਹਾਈਵੇਅ ਜਾਮ, ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਲਾਏ ਨਾਅਰੇ (ਤਸਵੀਰਾਂ)
Monday, Sep 27, 2021 - 12:03 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਸਿੰਘ ਮੋਮੀ) : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਹਾਈਵੇਅ ਜਾਮ ਕਰਕੇ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਟਾਂਡਾ ਵਿੱਚ ਜਾਜਾ ਚੌਂਕ ਨਜ਼ਦੀਕ ਵੱਖ-ਵੱਖ ਕਿਸਾਨ ਤੇ ਕਿਸਾਨ ਹਿਤੈਸ਼ੀ ਜੱਥੇਬੰਦੀਆਂ ਵੱਲੋਂ ਹਾਈਵੇਅ ਜਾਮ ਕੀਤਾ ਗਿਆ।
ਇਸੇ ਤਰ੍ਹਾਂ ਬਿਜਲੀ ਘਰ ਚੌਂਕ ਟਾਂਡਾ ਨਜ਼ਦੀਕ ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ ਵਿਚ ਸੈਂਕੜੇ ਕਿਸਾਨਾਂ ਨੇ ਹਾਈਵੇਅ ਜਾਮ ਕਰ ਕੇ ਭਾਰਤ ਬੰਦ ਅੰਦੋਲਨ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਕਿਸਾਨਾਂ ਨੇ ਸ਼ੁਰੂ ਕੀਤਾ 'ਭਾਰਤ ਬੰਦ' ਅੰਦੋਲਨ, ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ
ਇਸ ਮੌਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਆਗੂਆਂ ਪ੍ਰਿਥਪਾਲ ਸਿੰਘ ਗੁਰਾਇਆ, ਸਤਪਾਲ ਸਿੰਘ ਮਿਰਜਾਪੁਰ, ਜਰਨੈਲ ਸਿੰਘ ਕੁਰਾਲਾ, ਰਤਨ ਸਿੰਘ ਖੋਖਰ ਅਮਰਜੀਤ ਸਿੰਘ ਕੁਰਾਲਾ ਹਰਭਜਨ ਸਿੰਘ ਰਾਪੁਰ, ਗੁਰਮਿੰਦਰ ਸਿੰਘ, ਜਗਤਾਰ ਸਿੰਘ ਬੱਸੀ, ਪ੍ਰਦੀਪ ਸਿੰਘ, ਦਵਿੰਦਰ ਸਿੰਘ ਮੂਨਕ, ਸਰਪੰਚ ਹਰਦਿਆਲ ਸਿੰਘ, ਨਰੰਜਣ ਸਿੰਘ, ਨਵਦੀਪ ਸਿੰਘ, ਕੁਲਵੀਰ ਜੌੜਾ, ਗੋਲਡੀ ਬੱਧਣ, ਦੀਪ ਨੰਗਲ, ਮਹਿੰਗਾ ਸਿੰਘ ਢੱਟ, ਮਨਦੀਪ ਸਿੰਘ, ਬੂਟਾ ਸਿੰਘ ਖੱਖ, ਕੁਲਵੰਤ ਜੌਹਲ, ਦੀਦਾਰ, ਅਮਰਜੀਤ ਸਿੰਘ, ਸ਼ਿੰਦਾ ਲੋਧੀਚੱਕ, ਸੁਰਿੰਦਰ ਸਿੰਘ ਤੇ ਹੋਰਨਾਂ ਆਗੂਆਂ ਨੇ ਆਖਿਆ ਕਿ ਸ਼ਾਮ 4 ਵਜੇ ਤੱਕ ਇਹ ਜਾਮ ਤੇ ਧਰਨਾ ਪ੍ਰਦਰਸ਼ਨ ਕਰਕੇ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਹੋਏ ਮੋਦੀ ਸਰਕਾਰ ਦੀਆਂ ਕਿਸਾਨ ਤੇ ਮਜ਼ਦੂਰ ਵਿਰੋਧੀ ਨੀਤੀਆਂ ਦੀ ਪੋਲ ਖੋਲ੍ਹੀ ਜਾਵੇਗੀ।
ਇਹ ਵੀ ਪੜ੍ਹੋ : ਹਰਪਾਲ ਚੀਮਾ ਨੇ ਨਵਜੋਤ ਸਿੱਧੂ 'ਤੇ ਸਾਧੇ ਨਿਸ਼ਾਨੇ, ਮੁੱਖ ਮੰਤਰੀ ਚੰਨੀ ਨੂੰ ਕੀਤੀ ਅਪੀਲ
ਇਸ ਦੌਰਾਨ ਕਿਸਾਨ ਆਗੂ ਅਮਰਜੀਤ ਸਿੰਘ ਰੜਾ, ਪ੍ਰਧਾਨ ਦਿਲਬਾਗ ਸਿੰਘ, ਜੱਥੇਦਾਰ ਅਵਤਾਰ ਸਿੰਘ ਤਾਰੀ, ਜੁਝਾਰ ਸਿੰਘ, ਬਲਜੀਤ ਸਿੰਘ , ਪ੍ਰੀਤ ਮੋਹਨ ਸਿੰਘ ਹੈਪੀ, ਸੁਖਵੀਰ ਚੌਹਾਨ, ਬਲਜੀਤ ਸਿੰਘ ਰੜਾ, ਦਲਜੀਤ ਸਿੰਘ ਕੰਧਾਲਾ ਜੱਟਾਂ, ਵਰਿੰਦਰ ਸਿੰਘ ਖੱਖ, ਰਮਨੀਕ ਸਿੰਘ, ਮਨਜੀਤ ਸਿੰਘ ਖ਼ਾਲਸਾ, ਬੱਬੂ ਸੈਣੀ, ਹਰਵਿੰਦਰ ਸਿੰਘ, ਮਨਵੀਰ ਸਿੰਘ, ਗੁਰਬਖਸ਼ ਸਿੰਘ ਅਤੇ ਹੋਰਨਾਂ ਕਿਸਾਨ ਆਗੂਆਂ ਦੀ ਮੌਜੂਦਗੀ ਵਿਚ ਰਾਜ ਕਰੇਗਾ ਖਾਲਸਾ ਗੱਤਕਾ ਅਖਾੜਾ, ਬਾਬਾ ਬਿਸ਼ਨ ਸਿੰਘ ਸੁਸਾਇਟੀ ਕੰਧਾਲਾ ਜੱਟਾਂ, ਬਾਬਾ ਫਤਿਹ ਸਿੰਘ ਵੈੱਲਫ਼ੇਅਰ ਸੁਸਾਇਟੀ, ਸਾਈ ਬਲੱਡ ਕਲੱਬ, ਲੋਕ ਇਨਕਲਾਬ ਮੰਚ, ਬਾਬਾ ਰੂੜ ਸਿੰਘ ਕਲੱਬ ਬੁੱਢੀ ਪਿੰਡ ਆਦਿ ਜੱਥੇਬੰਦੀਆਂ ਦੇ ਮੈਂਬਰਾਂ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ : ਪੰਜਾਬ ਦੇ ਵਿਧਾਇਕਾਂ ਨੂੰ ਜਲਦ ਮਿਲ ਸਕਦੈ ਨਵੀਆਂ 'ਇਨੋਵਾ ਗੱਡੀਆਂ' ਦਾ ਤੋਹਫ਼ਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ