'ਭਾਰਤ ਬੰਦ' ਦੌਰਾਨ 'ਭੋਗਪੁਰ' 'ਚ ਮੁਕੰਮਲ ਬੰਦ, ਕਿਸਾਨਾਂ ਨੇ ਘੇਰਿਆ ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ

Tuesday, Dec 08, 2020 - 11:31 AM (IST)

'ਭਾਰਤ ਬੰਦ' ਦੌਰਾਨ 'ਭੋਗਪੁਰ' 'ਚ ਮੁਕੰਮਲ ਬੰਦ, ਕਿਸਾਨਾਂ ਨੇ ਘੇਰਿਆ ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ

ਭੋਗਪੁਰ (ਰਾਜੇਸ਼,ਰਾਣਾ ਭੋਗਪੁਰੀਆ) : ਦੇਸ਼ ਭਰ ਦੀਆਂ ਕਿਸਾਨ ਜੱਥੇਬੰਦੀਆਂ ਵੱਲੋਂ 8 ਦਸੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਦੇ ਚੱਲਦਿਆਂ ਭੋਗਪੁਰ 'ਚ ਕਿਸਾਨਾਂ ਵੱਲੋਂ ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ ਨੂੰ ਪੂਰਨ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ ਭਾਰੀ ਗਿਣਤੀ 'ਚ ਇਕੱਤਰ ਕਿਸਾਨਾਂ ਵੱਲੋਂ ਕੌਮੀ ਸ਼ਾਹ ਮਾਰਗ 'ਤੇ ਭੋਗਪੁਰ ਵਿਚਲੇ ਆਦਮਪੁਰ ਟੀ-ਪੁਆਇੰਟ ਚੌਂਕ 'ਚ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : 'ਕਿਸਾਨ ਅੰਦੋਲਨ' ਦੇ ਹੱਕ 'ਚ ਡਟੇ ਅਕਾਲੀ ਦਲ ਦਾ ਧਾਰਮਿਕ ਪ੍ਰੋਗਰਾਮਾਂ ਸਬੰਧੀ ਵੱਡਾ ਫ਼ੈਸਲਾ

PunjabKesari

ਭੋਗਪੁਰ ਪੂਰਨ ਤੌਰ 'ਤੇ ਬੰਦ ਹੈ। ਕਿਸਾਨ ਆਗੂਆਂ ਵੱਲੋਂ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਦੇ ਤਹਿਤ ਭਾਰੀ ਗਿਣਤੀ 'ਚ ਕਿਸਾਨ ਇਕੱਤਰ ਹੋ ਰਹੇ ਹਨ ਅਤੇ ਲਗਾਤਾਰ ਇਸ ਧਰਨੇ 'ਚ ਟਰਾਲੀਆਂ ਸ਼ਾਮਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੀ ਹਮਾਇਤ 'ਚ ਵਿਦੇਸ਼ਾਂ ਦੀਆਂ ਸੜਕਾਂ 'ਤੇ ਉਤਰੇ 'ਪੰਜਾਬੀ', ਕੀਤਾ ਰੋਸ ਪ੍ਰਦਰਸ਼ਨ

ਇਸ ਧਰਨੇ 'ਚ ਬਲਜਿੰਦਰ ਸਿੰਘ ਰਾਜੂ, ਰਾਕੇਸ਼ ਸੁਖੀਜਾ, ਸੋਨੂ ਸੁਖੀਜਾ, ਪਰਮਵੀਰ ਸਿੰਘ ਗਿੱਲ, ਹਰਬਲਿੰਦਰ ਸਿੰਘ ਬੋਲੀਨਾ, ਸਤਨਾਮ ਸਿੰਘ ਬੁੱਟਰ, ਗੁਰਬਚਨ ਸਿੰਘ ਬੱਬੂ, ਮਲਕੀਤ ਸਿੰਘ ਬਿਨਪਾਲਕੇ, ਰਵਿੰਦਰ ਸਿੰਘ ਕਾਲਾ ਨੰਗਲ ਅਰਾਈਆਂ, ਸੁਰਿੰਦਰ ਸਿੰਘ ਛਿੰਦਾ ਅਤੇ ਅੰਮ੍ਰਿਤਪਾਲ ਸਿੰਘ ਨੰਗਲ ਅਰਾਈਆਂ ਆਦਿ ਮੌਜੂਦ ਹਨ।
ਇਹ ਵੀ ਪੜ੍ਹੋ : ਰਿਸ਼ਤੇ ਸ਼ਰਮਸਾਰ ਕਰਦਿਆਂ ਮਾਮੀ-ਭਾਣਜੇ ਨੇ ਬਣਾਏ ਸਰੀਰਕ ਸਬੰਧ, ਰਿਸ਼ਤੇਦਾਰਾਂ ਤੱਕ ਪੁੱਜੀਆਂ ਅਸ਼ਲੀਲ ਤਸਵੀਰਾਂ


ਨੋਟ : ਭਾਰਤ ਬੰਦ ਦੌਰਾਨ ਕਿਸਾਨਾਂ ਵੱਲੋਂ ਕੌਮੀ ਸ਼ਾਹ ਮਾਰਗਾਂ 'ਤੇ ਲਾਏ ਧਰਨੇ ਬਾਰੇ ਦਿਓ ਰਾਏ


author

Babita

Content Editor

Related News