ਭਾਖੜਾ ਨਹਿਰ ’ਚੋਂ ਮਿਲੀ ਲਾਪਤਾ ਹੋਏ ਨੰਗਲ ਦੇ ਪ੍ਰਸਿੱਧ ਕਾਰੋਬਾਰੀ ਦੀ ਲਾਸ਼

Tuesday, Aug 02, 2022 - 02:01 PM (IST)

ਭਾਖੜਾ ਨਹਿਰ ’ਚੋਂ ਮਿਲੀ ਲਾਪਤਾ ਹੋਏ ਨੰਗਲ ਦੇ ਪ੍ਰਸਿੱਧ ਕਾਰੋਬਾਰੀ ਦੀ ਲਾਸ਼

ਨੰਗਲ (ਗੁਰਭਾਗ ਸਿੰਘ) : 24 ਜੁਲਾਈ ਦੇਰ ਰਾਤ ਨੰਗਲ ਦੇ ਇਕ ਪ੍ਰਸਿੱਧ ਕਾਰੋਬਾਰੀ ਦੇ ਸ਼ੱਕੀ ਹਾਲਾਤ ’ਚ ਲਾਪਤਾ ਹੋਣ ਕਰਕੇ ਇਲਾਕੇ ਵਿਚ ਸਨਸਨੀ ਫੈਲ ਗਈ ਸੀ, ਜਿਸਦੀ ਲਾਸ਼ ਸੋਮਵਾਰ ਨੂੰ ਨੰਗਲ ਭਾਖੜਾ ਨਹਿਰ ’ਚ ਕੋਟਲਾ ਪਾਵਰ ਹਾਊਸ ਕੋਲ ਪਾਣੀ ’ਚ ਤਰਦੀ ਮਿਲੀ ਹੈ। ਲਾਪਤਾ ਹੋਏ ਨੌਜਵਾਨ ਦਾ ਨਾਮ ਤਜਿੰਦਰ ਸਿੰਘ ਸ਼ੇਰੂ ਸੀ, ਜੋ ਕਿ ਇਕ ਹੋਟਲ ਅਤੇ ਮੱਛੀ ਕਾਰੋਬਾਰ ’ਚ ਹਿੱਸੇਦਾਰ ਸੀ। ਦੱਸਿਆ ਜਾ ਰਿਹਾ ਹੈ ਕਿ ਤਜਿੰਦਰ ਸਿੰਘ ਸ਼ੇਰੂ ਦੀ ਐਕਟਿਵਾ ਨੌ ਦਿਨ ਪਹਿਲਾਂ ਨੰਗਲ ਭਾਖੜਾ ਨਹਿਰ ਕਿਨਾਰੇ ਪਿੰਡ ਬ੍ਰਹਮਪੁਰ ਕੋਲ ਖੜੀ ਮਿਲੀ ਸੀ। ਅਜੇ ਤੱਕ ਕਿਸੇ ਨੂੰ ਸ਼ੇਰੂ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਗੋਤਾਖੋਰ ਕਮਲਪ੍ਰੀਤ ਸੈਣੀ ਦੀ ਟੀਮ ਵੱਲੋਂ ਸ਼ੇਰੂ ਦੇ ਲਾਪਤਾ ਹੋਣ ਦੇ ਪਹਿਲੇ ਦਿਨ ਤੋਂ ਹੀ ਨੰਗਲ ਭਾਖੜਾ ਨਹਿਰ ਦੀ ਬਾਰੀਕੀ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ। ਬਰਸਾਤ ਕਾਰਨ ਨਹਿਰ ਦਾ ਪਾਣੀ ਗੰਦਲਾ ਹੈ ਅਤੇ ਗੋਤਾਖੌਰਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਤਜਿੰਦਰ ਸਿੰਘ ਇਕ ਰਸੂਖਦਾਰ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਇਸ ਸਾਰੀ ਘਟਨਾ ਦੀ ਜਾਣਕਾਰੀ ਉਸਦੇ ਸਾਥੀਆਂ ਵੱਲੋਂ ਨੰਗਲ ਥਾਣਾ ’ਚ ਦੇ ਦਿੱਤੀ ਗਈ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ।


author

Gurminder Singh

Content Editor

Related News