ਪੰਜਾਬ 'ਚ ਆਂਗਣਵਾੜੀ ਵਰਕਰਾਂ 'ਤੇ ਮਧੂਮੱਖੀਆਂ ਦਾ ਹਮਲਾ, ਛੱਤੇ 'ਤੇ ਮਾਰਿਆ ਗਿਆ ਸੀ ਪੱਥਰ

Wednesday, Mar 05, 2025 - 11:12 AM (IST)

ਪੰਜਾਬ 'ਚ ਆਂਗਣਵਾੜੀ ਵਰਕਰਾਂ 'ਤੇ ਮਧੂਮੱਖੀਆਂ ਦਾ ਹਮਲਾ, ਛੱਤੇ 'ਤੇ ਮਾਰਿਆ ਗਿਆ ਸੀ ਪੱਥਰ

ਫਾਜ਼ਿਲਕਾ : ਫਾਜ਼ਿਲਕਾ ਦੇ ਪ੍ਰਤਾਪ ਬਾਗ 'ਚ ਆਂਗਣਵਾੜੀ ਵਰਕਰਾਂ ਦੀ ਮੀਟਿੰਗ ਹੋ ਰਹੀ ਸੀ। ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਕਿਸੇ ਸ਼ਰਾਰਤੀ ਤੱਤ ਵਲੋਂ ਦਰੱਖ਼ਤ 'ਤੇ ਲੱਗੇ ਮਧੂਮੱਖੀਆਂ ਦੇ ਛੱਤੇ 'ਤੇ ਪੱਥਰ ਮਾਰ ਦਿੱਤਾ ਗਿਆ। ਇਸ ਤੋਂ ਬਾਅਦ ਵੱਡੀ ਗਿਣਤੀ 'ਚ ਉੱਡੀਆਂ ਮਧੂਮੱਖੀਆਂ ਨੇ ਆਂਗਣਵਾੜੀ ਵਰਕਰਾਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕਰੀਬ ਡੇਢ ਦਰਜਨ ਆਂਗਣਵਾੜੀ ਦੀਆਂ ਮਹਿਲਾ ਵਰਕਰਾਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬੀਆਂ ਲਈ ਔਖੀ ਘੜੀ! ਬੁਰੀ ਤਰ੍ਹਾਂ ਵਿਗੜੇ ਹਾਲਾਤ, ਔਖੇ-ਸੌਖੇ ਕੱਢਣੇ ਪੈਣਗੇ ਦਿਨ

ਜਾਣਕਾਰੀ ਦਿੰਦੇ ਹੋਏ ਆਂਗਣਵਾੜੀ ਵਰਕਰਾਂ ਦੀ ਆਗੂ ਰੇਸ਼ਮਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੀ ਅੱਜ ਫਾਜ਼ਿਲਕਾ ਦੇ ਪ੍ਰਤਾਪ ਬਾਗ 'ਚ ਮੀਟਿੰਗ ਸੀ। ਇਸ ਦੇ ਕਾਰਨ ਵੱਡੀ ਗਿਣਤੀ 'ਚ ਮਹਿਲਾ ਵਰਕਰਾਂ ਉੱਥੇ ਪਹੁੰਚੀਆਂ ਹੋਈਆਂ ਸਨ। ਜਿਵੇਂ ਹੀ ਉਹ ਬਾਗ 'ਚ ਪੁੱਜੀਆਂ ਤਾਂ 2 ਨੌਜਵਾਨ ਰੇਲਵੇ ਸਟੇਸ਼ਨ ਵੱਲ ਭੱਜ ਰਹੇ ਸਨ। ਉਨ੍ਹਾਂ ਨੂੰ ਸ਼ੱਕ ਹੈ ਕਿ ਉਕਤ ਨੌਜਵਾਨਾਂ ਵਲੋਂ ਪ੍ਰਤਾਪ ਬਾਗ 'ਚ ਦਰੱਖ਼ਤ 'ਤੇ ਲੱਗੇ ਮਧੂਮੱਖੀਆਂ ਦੇ ਛੱਤੇ 'ਤੇ ਪੱਥਰ ਮਾਰਿਆ ਗਿਆ। ਇਸ ਤੋਂ ਬਾਅਦ ਮਧੂਮੱਖੀਆਂ ਉੱਡ ਗਈਆਂ ਅਤੇ ਉਨ੍ਹਾਂ ਨੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ ਵੱਡੀ ਖ਼ਬਰ, ਨਵੀਂ ਭਰਤੀ ਕਰਨ ਜਾ ਰਹੇ CM ਮਾਨ! (ਵੀਡੀਓ)

ਉਨ੍ਹਾਂ ਨੇ ਦੱਸਿਆ ਕਿ 20 ਆਂਗਣਵਾੜੀ ਵਰਕਰਾਂ ਇਸ ਦੀ ਲਪੇਟ 'ਚ ਆ ਗਈਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਰਤਾਲ ਦਾਖ਼ਲ ਕਰਾਇਆ ਗਿਆ ਹੈ। ਮੌਕੇ 'ਤੇ ਮੌਜੂਦ ਡਾ. ਰਵਿੰਦਰ ਨੇ ਦੱਸਿਆ ਕਿ ਮਧੂਮੱਖੀਆਂ ਦੀ ਲਪੇਟ 'ਚ ਆਉਣ ਕਾਰਨ ਜ਼ਖਮੀ ਹੋਈਆਂ ਵਰਕਰਾਂ ਹਸਪਤਾਲ 'ਚ ਦਾਖ਼ਲ ਹਨ ਅਤੇ ਉੁਨ੍ਹਾਂ ਨੂੰ ਮੁੱਢਲਾ ਇਲਾਜ ਦਿੱਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News