ਕੁੱਟਮਾਰ ਕਰਨ ’ਤੇ 7 ਖ਼ਿਲਾਫ਼ ਮਾਮਲਾ ਦਰਜ
Friday, May 02, 2025 - 04:27 PM (IST)

ਫਾਜ਼ਿਲਕਾ (ਨਾਗਪਾਲ, ਲੀਲਾਧਰ) : ਥਾਣਾ ਸਦਰ ਫਾਜ਼ਿਲਕਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਉਸ ਦੀ ਕੁੱਟਮਾਰ ਕਰਨ ਵਾਲੀਆਂ ਦੋ ਔਰਤਾਂ ਸਮੇਤ 7 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮਲਕੀਤ ਸਿੰਘ ਵਾਸੀ ਪਿੰਡ ਝੁੱਗੇ ਲਾਲ ਸਿੰਘ ਨੇ ਦੱਸਿਆ ਕਿ ਉਸ ਦੀ ਪਸ਼ੂਆਂ ਵਾਲੀ ਹਵੇਲੀ ਕੋਲ ਡਰੇਨ ਦੀ ਜਗ੍ਹਾ ਹੈ।
ਜਿੱਥੇ ਉਹ ਤੂੜੀ ਰੱਖਣ ਲਈ ਜਗ੍ਹਾ ਬਣਾ ਰਹੇ ਸਨ। ਇਸ ਜਗ੍ਹਾ ’ਤੇ ਤੂੜੀ ਰੱਖਣ ਤੋਂ ਪਿੰਡ ਦੇ ਹੀ ਜਰਨੈਲ ਸਿੰਘ ਨੇ ਰੋਕਿਆ। ਇਸ ਕਾਰਨ ਦੋਵਾਂ ਧਿਰਾਂ ਵਿਚਕਾਰ ਝਗੜਾ ਹੋ ਗਿਆ ਅਤੇ ਜਿੱਥੇ ਉਸ ਦੀ ਜਰਨੈਲ ਸਿੰਘ, ਚੰਦ ਸਿੰਘ, ਸੰਦੀਪ ਸਿੰਘ, ਹਰਭਜਨ ਸਿੰਘ ਅਤੇ ਉਨ੍ਹਾਂ ਦੇ ਪਿਤਾ ਮੱਖਣ ਸਿੰਘ, ਮੱਖਣ ਸਿੰਘ ਦੀ ਪਤਨੀ ਕਰਤਾਰੋ ਬਾਈ ਅਤੇ ਪੂਜਾ ਰਾਣੀ ਵਾਸੀ ਪਿੰਡ ਝੁੱਗੇ ਲਾਲ ਸਿੰਘ ਨੇ ਉਸ ਦੀ ਕੁੱਟਮਾਰ ਕੀਤੀ। ਪੁਲਸ ਨੇ ਬਿਆਨ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।