ਕਿੰਨਰਾਂ ਨੇ ਨੌਜਵਾਨਾਂ ਨਾਲ ਬਦਫੈਲੀ ਕਰਕੇ ਵੀਡੀਓ ਕੀਤੀ ਵਾਇਰਲ

Wednesday, Feb 26, 2020 - 05:53 PM (IST)

ਕਿੰਨਰਾਂ ਨੇ ਨੌਜਵਾਨਾਂ ਨਾਲ ਬਦਫੈਲੀ ਕਰਕੇ ਵੀਡੀਓ ਕੀਤੀ ਵਾਇਰਲ

ਹੁਸ਼ਿਆਰਪੁਰ (ਅਮਰੀਕ)— ਗੜ੍ਹਸ਼ੰਕਰ ਦੇ ਕਸਬਾ ਸੈਲਾ ਖੁਰਦ ਵਿਖੇ ਸਥਿਤ ਕਿੰਨਰਾਂ ਦੇ ਡੇਰੇ ਦੇ ਕੁਝ ਵਿਅਕਤੀਆਂ ਨੇ ਮਾਹਿਲਪੁਰ ਸਥਿਤ ਕਿੰਨਰਾਂ ਦੇ ਡੇਰੇ ’ਚੋਂ ਦੋ ਵਿਅਕਤੀਆਂ ਸਮੇਤ ਇਕ ਹੋਰ ਨੂੰ ਅਗਵਾ ਕਰਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਦਿੱਤੀ। ਇਸ ਦੇ ਨਾਲ ਹੀ ਅਣਮਨੁੱਖੀ ਤਸੀਹੇ ਦਿੱਤੇ ਅਤੇ ਡੇਰੇ ’ਚ ਰਹਿੰਦੇ ਨੌਜਵਾਨਾਂ ਕੋਲੋਂ ਜ਼ਬਰਦਸਤੀ ਬਦਫੈਲੀ ਕਰਵਾਈ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। 

PunjabKesari

ਜਾਣਕਾਰੀ ਮੁਤਾਬਕ ਥਾਣਾ ਮਾਹਿਲਪੁਰ ਵਿਖੇ ਵੈੱਲਕਮ ਫਾਊਂਡੇਸ਼ਨ ਕਿੰਨਰ ਇਕਾਈ ਮਾਹਿਲਪੁਰ ਦੀ ਪ੍ਰਧਾਨ ਗੌਰੀ ਮਹੰਤ ਅਤੇ ਹੋਰਾਂ ਅਨੁਸਾਰ ਉਨ੍ਹਾਂ ਦੇ ਡੇਰੇ ਦੇ ਦੋ ਨੌਜਵਾਨ ਮਨਿੰਦਰ ਮੈਡੀ, ਨਵਜੋਤ ਅਤੇ ਇਕ ਹੋਰ ਨੌਜਵਾਨ ਨੂੰ ਸੈਲਾ ਕਲਾਂ ਦੇ ਮਹੰਤ ਸਪਨਾ ਅਤੇ ਉਸ ਦੇ ਸਾਥੀਆਂ ਨੂੰ ਪਿਛਲੇ ਦਿਨÄ ਕੁੱਟਮਾਰ ਕਰਕੇ ਅਗਵਾ ਕਰ ਲਿਆ ਸੀ। ਉਦੋਂ ਉਹ ਜੇਜੋਂ ਨੇੜੇ ਖਾਕੀ ਸ਼ਾਹ ਤੋਂ ਮੱਥਾ ਟੇਕ ਕੇ ਗੜ੍ਹਸ਼ੰਕਰ ਨੂੰ ਜਾ ਰਹੇ ਸਨ। 

PunjabKesari

ਗੌਰੀ ਨੇ ਦੱਸਿਆ ਕਿ ਉਨ੍ਹਾਂ ਨੇ 30 ਜਨਵਰੀ ਨੂੰ ਜੇਜੋਂ ਤੋਂ ਸ੍ਰੀ ਚਮਕੌਰ ਸਾਹਿਬ ਪੋ੍ਰਗਰਾਮ ਕਰਨ ਲਈ ਜਾਣਾ ਸੀ। ਜਦੋਂ ਉਹ ਜੇਜੋਂ ਤੋਂ ਮੱਥਾ ਟੇਕ ਕੇ ਗੜ੍ਹਸ਼ੰਕਰ ਦੇ ਪਿੰਡ ਲਸਾੜੇ ਵੱਲ ਪਹੁੰਚੇ ਤਾਂ ਸਪਨਾ ਕਿੰਨਰ ਨੇ 10 ਦੇ ਕਰੀਬ ਮੁੰਡਿਆਂ ਨਾਲ ਸਾਡੇ ’ਤੇ ਹਮਲਾ ਕਰ ਦਿੱਤਾ। ਫਿਰ ਮੈਂ ਉਨ੍ਹਾਂ ਨੂੰ ਕਿਹਾ ਕਿ ਡੇਰੇ ਆ ਕੇ ਗੱਲ ਕਰਨਾ। ਫਿਰ ਬਾਅਦ ’ਚ ਉਹ ਇਨ੍ਹਾਂ ਦੋਹਾਂ ਨੂੰ ਅਗਵਾ ਕਰਕੇ ਲੈ ਗਏ ਅਤੇ ਕਾਫੀ ਤਸ਼ਦੱਦ ਕਰਦੇ ਰਹੇ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਇਨ੍ਹਾਂ ਨੂੰ ਅਗਵਾ ਕੀਤਾ ਗਿਆ ਹੈ। ਮੈਂ ਕਾਫੀ ਭਾਲ ਕੀਤੀ ਪਰ ਕਿਤੇ ਨਹÄ ਮਿਲੇ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਇਹ ਮਾਹਿਲਪੁਰ ’ਚ ਹਨ। ਫਿਰ ਮੈਂ ਬਾਅਦ ’ਚ ਉਥੋਂ ਜਾ ਕੇ ਇਨ੍ਹਾਂ ਲੈ ਕੇ ਆਈ। ਇਸ ਤੋਂ ਬਾਅਦ ਮੈਂ 4 ਫਰਵਰੀ ਨੂੰ ਇਨ੍ਹਾਂ ਖਿਲਾਫ ਐਕਸ਼ਨ ਲਿਆ। 

PunjabKesari

ਉਨ੍ਹਾਂ ਦੱਸਿਆ ਕਿ ਪਿੰਡ ਲਸਾੜਾ ਨੇੜੇ ਤੋਂ ਅਗਵਾ ਕਰਕੇ ਕਿੰਨਰ ਸਪਨਾ ਨੌਜਵਾਨਾਂ ਨੂੰ ਆਪਣੇ ਡੇਰੇ ਲੈ ਗਈ, ਜਿੱਥੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਅਣਮਨੁੱਖੀ ਤਸੀਹੇ ਦਿੱਤੇ। ਸਪਨਾ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਦੇ ਘਰਾਂ ’ਚ ਫੋਨ ਕਰਕੇ 20-20 ਹਜ਼ਾਰ ਵੀ ਮੰਗਵਾ ਲਏ ਪਰ ਉਨ੍ਹਾਂ ਨੂੰ ਨਾ ਛੱਡਿਆ। ਉਨ੍ਹਾਂ ਦੱਸਿਆ ਕਿ ਸੋਨੀਆ ਮਹੰਤ ਅਤੇ ਉਸ ਦੇ ਸਾਥੀਆਂ ਦੇ ਉਨ੍ਹਾਂ ਨੂੰ ਤਸੀਹੇ ਦਿੰਦਿਆਂ ਦੀਆਂ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। 


author

shivani attri

Content Editor

Related News