ਕਰਵਾਚੌਥ ''ਤੇ ਕੁੱਟਮਾਰ ਕਰਨ ਵਾਲੀ ਪਤਨੀ ''ਤੇ ਪਤੀ ਨੇ ਲਾਏ ਗੰਭੀਰ ਦੋਸ਼
Wednesday, Nov 06, 2019 - 02:04 PM (IST)
ਪਟਿਆਲਾ/ਰੱਖੜਾ (ਰਾਣਾ, ਅੱਤਰੀ)—ਬੀਤੇ ਦਿਨੀਂ ਪ੍ਰੇਮਿਕਾ ਨਾਲ ਹੋਟਲ 'ਚ ਮੋਜਮਸਤੀ ਕਰ ਰਹੇ ਮਨਦੀਪ ਸਿੰਘ ਦਾ ਕਾਰਨਾਮਾ ਸਾਹਮਣੇ ਆਇਆ ਸੀ। ਇਸ ਸਬੰਧੀ ਜਦੋਂ ਉਸ ਦੀ ਪਤਨੀ ਨੂੰ ਪਤਾ ਲੱਗਿਆ ਸੀ ਤੇ ਉਸ ਨੇ ਉਸੇ ਵੇਲੇ ਹੋਟਲ 'ਚ ਛਾਪਾ ਮਾਰਿਆ ਸੀ ਤੇ ਉਸ ਦੀ ਪਤਨੀ ਨੇ ਆਪਣੇ ਪਤੀ ਦੀ ਪ੍ਰੇਮਿਕਾ ਦੀ ਖੂਬ ਕੁੱਟਮਾਰ ਕੀਤੀ ਸੀ। ਇਸ ਸਬੰਧ 'ਚ ਅੱਜ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੇ ਵਾਸੀ ਸੁਖਦਾਸਪੁਰਾ ਮੁਹੱਲਾ ਨੇ ਆਪਣੀ ਹੀ ਪਤਨੀ ਮਨਮੀਤ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ ਜਾਨਲੇਵਾ ਹਮਲਾ ਕਰਵਾਉਣ ਦਾ ਦੋਸ਼ ਲਾਉਂਦਿਆਂ ਥਾਣਾ ਕੋਤਵਾਲੀ ਵਿਖੇ ਮਾਮਲਾ ਦਰਜ ਕਰਵਾਇਆ ਹੈ।
ਮਨਦੀਪ ਸਿੰਘ ਨੇ ਕਿਹਾ ਕਿ ਮੇਰੀ ਪਤਨੀ ਦੇ ਪਰਿਵਾਰਕ ਮੈਂਬਰਾਂ ਨੇ ਮੇਰੀ ਘਰੇਲੂ ਲੜਾਈ ਨੂੰ ਹਿੰਸਕ ਬਣਾ ਦਿੱਤਾ ਹੈ। ਜਦੋਂ ਕਿ ਮੇਰੇ ਕਿਸੇ ਨਾਲ ਕੋਈ ਨਾਜਾਇਜ਼ ਸਬੰਧ ਨਹੀਂ ਹੈ। ਮੇਰੀ ਪਤਨੀ ਨੇ ਕੰਪਨੀ ਵਿਚ ਕੰਮ ਕਰਦੀ ਮੇਰੀ ਸਹਾਇਕ ਲੜਕੀ ਨਾਲ ਹੋਟਲ ਵਿਚ ਇਤਰਾਜ਼ਯੋਗ ਹਾਲਤ ਵਿਚ ਹੋਣ ਸਬੰਧੀ ਇਲਜ਼ਾਮ ਲਾਏ ਹਨ, ਉਹ ਸਰਾਸਰ ਬੇਬੁਨਿਆਦ ਅਤੇ ਝੂਠੇ ਹਨਕਿਉਂਕਿ ਮੈਂ ਦੋ ਬੱਚਿਆਂ ਦਾ ਪਿਤਾ ਹਾਂ। ਮੈਂ ਖੁਦ ਸਮਾਜ ਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਵੀ ਜਵਾਬਦੇਹ ਹਾਂ, ਜਿਸ ਕਾਰਣ ਮੈਂ ਅਜਿਹੀ ਘਿਨਾਉਣੀ ਹਰਕਤ ਕਰ ਹੀ ਨਹੀਂ ਸਕਦਾ। ਪ੍ਰਾਈਵੇਟ ਕੰਪਨੀ ਵਿਚ ਮੇਰੀ ਚੰਗੀ ਰੈਪੂਟੇਸ਼ਨ ਹੋਣ ਕਰ ਕੇ ਮੇਰੀ ਪਤਨੀ ਦੇ ਪਰਿਵਾਰਕ ਮੈਂਬਰ ਮੇਰੇ ਨਾਲ ਈਰਖਾ ਕਰਦੇ ਹਨ, ਜਿਨ੍ਹਾਂ ਨੂੰ ਮੇਰੀ ਤਰੱਕੀ ਚੰਗੀ ਨਹੀਂ ਲੱਗ ਰਹੀ, ਜਿਸ ਕਰ ਕੇ ਉਹ ਸਾਡੇ ਪਰਿਵਾਰ ਨੂੰ ਖੇਰੂੰ-ਖੇਰੂੰ ਕਰਨਾ ਚਾਹੁੰਦੇ ਹਨ।ਥਾਣਾ ਕੋਤਵਾਲੀ ਵਿਖੇ ਮਨਦੀਪ ਸਿੰਘ ਤੇ ਉਸ ਦੀ ਸਹਾਇਕ ਮੁਲਾਜ਼ਮ ਡਾ. ਪਵਨਦੀਪ ਕੌਰ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਮਨਮੀਤ ਕੌਰ ਅਤੇ ਉਸ ਦੇ ਪਰਿਵਾਰ ਦੇ ਚਾਰ ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।