ਅਹਿਮ ਖ਼ਬਰ: ਪੰਜਾਬ ਦੇ ਮੌਜੂਦਾ ਹਾਲਾਤ ਵਿਚਾਲੇ BBMB ਨੇ ਲਿਆ ਰਾਹਤ ਭਰਿਆ ਫ਼ੈਸਲਾ

Thursday, Jul 13, 2023 - 04:54 AM (IST)

ਅਹਿਮ ਖ਼ਬਰ: ਪੰਜਾਬ ਦੇ ਮੌਜੂਦਾ ਹਾਲਾਤ ਵਿਚਾਲੇ BBMB ਨੇ ਲਿਆ ਰਾਹਤ ਭਰਿਆ ਫ਼ੈਸਲਾ

ਸ੍ਰੀ ਆਨੰਦਪੁਰ ਸਾਹਿਬ/ਨੰਗਲ (ਬਲਵੀਰ, ਗੁਰਭਾਗ )- ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਅਤੇ ਗਲੇਸ਼ੀਅਰਾਂ ਤੋਂ ਪਿਘਲ ਕੇ ਆਉਣ ਵਾਲੀ ਬਰਫ ਦੇ ਪਾਣੀ ਦੀ ਮਾਤਰਾ 7000 ਕਿਉੂਸਕ ਗੋਬਿੰਦ ਸਾਗਰ ਝੀਲ ’ਚ ਅੱਜ ਦਰਜ ਕੀਤੀ ਗਈ ਅਤੇ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1630 ਫੁੱਟ ਹੋ ਗਿਆ, ਜਦ ਕਿ ਪਾਣੀ ਆਉਣ ਦੀ ਸਮਰੱਥਾ ਖ਼ਤਰੇ ਦੇ ਨਿਸ਼ਾਨ ਤਕ 1680 ਫੁੱਟ ਮਿੱਥੀ ਗਈ ਹੈ। ਭਾਖੜਾ ਡੈਮ ਤੋਂ ਸਤਲੁਜ ਦਰਿਆ ’ਚ ਅੱਜ 640 ਕਿਉੂਸਿਕ, ਭਾਖੜਾ ਨਹਿਰ ਵਿਚ 6750 ਕਿਉੂਸਿਕ, ਸ੍ਰੀ ਅਨੰਦਪੁਰ ਸਾਹਿਬ ਹਾਇਡਲ ਚੈਨਲ ਨਹਿਰ ਵਿਚ 5750 ਕਿਉੂਸਕ ਮਾਤਰਾ ’ਚ ਪਾਣੀ ਛੱਡਿਆ ਜਾ ਰਿਹਾ ਹੈ। ਅੱਜ ਬੀ. ਬੀ. ਐੱਮ. ਬੀ. ਦੇ ਅਧਿਕਾਰੀਆਂ ਦੀ ਹੋਈ ਮੀਟਿੰਗ ਤੋਂ ਬਾਅਦ 13 ਜੁਲਾਈ ਨੂੰ 13 ਹਜ਼ਾਰ ਕਿਉੂਸਿਕ ਪਾਣੀ ਛੱਡੇ ਜਾਣ ਨੂੰ ਮੁਲਤਵੀ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਫਿਰੋਜ਼ਪੁਰ ਦੇ ਸਰਹੱਦੀ ਪਿੰਡ ਗੱਟੀ ਰਾਜੋਕੀ 'ਚ ਟੁੱਟਿਆ ਬੰਨ੍ਹ, ਪਿੰਡ 'ਚ ਵੜਿਆ ਪਾਣੀ

ਬੀ. ਬੀ. ਐੱਮ. ਬੀ. ਦੇ ਇਕ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਕਰ ਕੀਤਾ ਗਿਆ ਹੈ ਕਿ ਹੁਣ ਭਾਖੜਾ ਡੈਮ ਤੋਂ ਸਤਲੁਜ ਦਰਿਆ ’ਚ ਅਗਲੇ 3 ਦਿਨ ਵਾਧੂ ਪਾਣੀ ਨਹੀਂ ਛੱਡਿਆ ਜਾਵੇਗਾ। ਇਸ ਸਬੰਧੀ ਸੂਚਨਾ ਦਿੱਤੀ ਜਾ ਚੁੱਕੀ ਹੈ। ਬੀ. ਬੀ. ਐੱਮ. ਬੀ. ਦੇ ਇਸ ਫ਼ੈਸਲੇ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਪੰਜਾਬ ਦੇ ਹੇਠਲੇ ਖੇਤਰਾਂ ’ਚ ਪਹਿਲਾਂ ਹੀ ਹੜ੍ਹ ਦਾ ਪਾਣੀ ਭਰਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਸਤਲੁਜ ’ਚ 13000 ਕਿਉੂਸਿਕ ਪਾਣੀ ਛੱਡੇ ਜਾਣ ਦੀਆਂ ਸੋਸ਼ਲ ਮੀਡੀਆ ’ਤੇ ਪੋਸਟਾਂ ਪਾਈਆਂ ਜਾ ਰਹੀਆਂ ਸਨ, ਜਿਨ੍ਹਾਂ ’ਤੇ ਹੁਣ ਵਿਰਾਮ ਲੱਗ ਚੁੱਕਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News