ਬਾਦਲਾਂ ਨੂੰ ਪਾਰਟੀ ''ਚੋਂ ਕੱਢਣਾ ਮੁਸ਼ਕਲ : ਢੀਂਡਸਾ

08/22/2020 6:20:25 PM

ਬਠਿੰਡਾ (ਬਲਵਿੰਦਰ): ਨਵੀਂ ਬਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਡੀ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਬਠਿੰਡਾ 'ਚ ਕਿਹਾ ਕਿ ਬਾਦਲਾਂ ਨੂੰ ਸ਼੍ਰੋਮਣੀ ਅਕਾਲੀ ਦਲ 'ਚੋਂ ਕੱਢਣਾ ਮੁਸ਼ਕਲ ਸੀ। ਇਸ ਲਈ ਖ਼ੁਦ ਹੀ ਪਾਰਟੀ ਛੱਡ ਦਿੱਤੀ ਤੇ ਨਵੀਂ ਪਾਰਟੀ ਬਣਾਈ ਹੈ। ਹੁਣ ਉਹ ਲੋਕਾਂ ਅਤੇ ਟਕਸਾਲੀ ਲੀਡਰਾਂ ਨੂੰ ਇਕੱਤਰ ਕਰਕੇ ਬਾਦਲ ਪਰਿਵਾਰ ਦੇ ਇਰਾਦਿਆਂ ਨੂੰ ਨੇਸਤੋ-ਨਾਬੂਤ ਕਰ ਦੇਣਗੇ। ਉਹ ਇੱਥੇ ਕੁਝ ਖਾਸ ਵਰਕਰਾਂ ਨੂੰ ਮਿਲਣ ਪਹੁੰਚੇ ਸਨ। ਅਕਾਲੀ ਦਲ ਬਾਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਗਿੱਲਪੱਤੀ ਤੇ ਹੋਰ ਲੀਡਰ ਵੀ ਉਨ੍ਹਾਂ ਦੇ ਨਾਲ ਸਨ।

ਇਹ ਵੀ ਪੜ੍ਹੋ:  ਕੀੜੇ ਪੈਣ ਕਾਰਨ ਫ਼ੌਤ ਹੋਈ ਅਫ਼ਸਰਸ਼ਾਹਾਂ ਦੀ 'ਮਾਂ', ਪਹਿਲੀ ਵਾਰ ਕੈਮਰੇ ਸਾਹਮਣੇ ਆਇਆ ਪੁੱਤ

ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਮਾੜੀ ਨਹੀਂ ਸੀ, ਜੋ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਬਣੀ ਤੇ ਇਸਦੇ ਵਰਕਰਾਂ ਨੇ ਪੰਜਾਬ ਲਈ ਅਨੇਕਾਂ ਤਸੀਹੇ ਝੱਲੇ ਪਰ ਹੁਣ ਇਹ ਪਾਰਟੀ ਸਰਮਾਏਦਾਰਾਂ ਦੇ ਹੱਥਾਂ 'ਚ ਖੇਡ ਰਹੀ ਹੈ, ਜਿਸਦਾ ਕਾਰਨ ਬਾਦਲ ਪਰਿਵਾਰ ਹੈ।ਟਕਸਾਲੀ ਲੀਡਰ ਘਰਾਂ 'ਚ ਬੈਠੇ ਹਨ ਤੇ ਮੌਕਾਪ੍ਰਸਤ ਲੋਕ ਮੌਕੇ ਤਲਾਸ਼ ਰਹੇ ਹਨ।ਜਿਨ੍ਹਾਂ ਬਦਲੇ ਬਾਦਲ ਪਰਿਵਾਰ ਤਿਜ਼ੋਰੀਆਂ ਭਰਦਾ ਰਿਹਾ ਹੈ। ਅਜਿਹੇ ਮਾਹੌਲ 'ਚ ਬਾਦਲਾਂ ਨੂੰ ਪਾਰਟੀ 'ਚੋਂ ਨਹੀਂ ਸੀ ਕੱਢਿਆ ਜਾ ਸਕਦਾ।

ਇਹ ਵੀ ਪੜ੍ਹੋ: ਇਸ ਪੰਜਾਬੀ ਗੱਭਰੂ ਦੀਆਂ ਬਣਾਈਆਂ ਤਸਵੀਰਾਂ ਖਰੀਦਦੇ ਨੇ ਬਾਲੀਵੁੱਡ ਅਦਾਕਾਰ, ਸ਼ਿਖ਼ਰ ਧਵਨ ਵੀ ਹੈ ਪ੍ਰਸ਼ੰਸਕ

ਉਨ੍ਹਾਂ ਕਿਹਾ ਕਿ ਪਾਰਟੀ ਦਾ ਪਹਿਲਾ ਟੀਚਾ ਐੱਸ.ਜੀ.ਪੀ.ਸੀ. ਚੋਣਾਂ ਜਿੱਤਣਾ ਹੈ ਤਾਂ ਕਿ ਕਮੇਟੀ ਨੂੰ ਬਾਦਲਾਂ ਦੇ ਪੰਜੇ 'ਚੋਂ ਆਜ਼ਾਦ ਕਰਵਾਇਆ ਜਾ ਸਕੇ। ਜਦਕਿ ਫਿਰ ਉਹ ਐਸੰਬਲੀ ਚੋਣਾਂ ਵੀ ਜਿੱਤਣਗੇ। ਅਗਲੀਆਂ ਚੋਣਾਂ ਦੌਰਾਨ ਕਿਸੇ ਨਾਲ ਵੀ ਗਠਜੋੜ ਸੰਭਵ ਹੈ ਪਰ ਅਕਾਲੀ ਦਲ ਬਾਦਲ ਜਾਂ ਕਾਂਗਰਸ ਨਾਲ ਨਹੀਂ ਹੋ ਸਕਦਾ।


Shyna

Content Editor

Related News