ਬਠਿੰਡਾ ਦੇ ਆਕਰਸ਼ ਗੋਇਲ ਨੇ ਬਣਾਇਆ ਨਵਾਂ ਰਿਕਾਰਡ, ਫਤਿਹ ਕੀਤੀਆਂ ਅਸਮਾਨ ਛੂੰਹਦੀਆਂ ਚੋਟੀਆਂ
Sunday, Dec 11, 2022 - 01:21 PM (IST)

ਬਠਿੰਡਾ (ਵਰਮਾ) : ਜ਼ਿਲ੍ਹਾ ਬਠਿੰਡਾ ਪੰਜਾਬ ਦੇ ਵਸਨੀਕ ਆਕਰਸ਼ ਗੋਇਲ ਨੇ ਹਾਲ ਹੀ ਵਿਚ ਨੇਪਾਲ ਦੀ ਮਾਊਂਟ ਐਵਰੈਸਟ ਚੋਟੀ ਦੀਆਂ ਦੋ ਪਹਾੜੀਆਂ ’ਤੇ ਚੜ੍ਹ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਉੱਤਰੀ ਭਾਰਤ ਦੇ ਇਕ ਨੌਜਵਾਨ, ਖ਼ਾਸ ਕਰ ਕੇ ਪੰਜਾਬ ਦੇ ਇਕ ਨੌਜਵਾਨ ਵੱਲੋਂ ਇਕ ਮੁਹਿੰਮ ਲਈ ਨੇਪਾਲ ਵਿਚ ਦੋ ਪਹਾੜਾਂ ’ਤੇ ਚੜ੍ਹਿਆ। ਜਿਸ ਵਿਚ ਮਾਊਂਟ ਅਮਾ ਡਬਲਮ ਵਿਚ 6812 ਮੀਟਰ ਅਤੇ 22350 ਫੁੱਟ ਦੀ ਸਿੱਧੀ ਚੜ੍ਹਾਈ 29 ਅਕਤੂਬਰ 2022 ਨੂੰ ਪੂਰੀ ਕੀਤੀ ਗਈ ਸੀ ਅਤੇ ਆਈਲੈਂਡ ਪੀਕ/ਇਮਜਾ ਜ਼ੇ ਵਿਚ 6160 ਮੀਟਰ ਅਤੇ 20210 ਫੁੱਟ ਦੀ ਚੜ੍ਹਾਈ 21 ਅਕਤੂਬਰ 2022 ਨੂੰ ਪੂਰੀ ਕੀਤੀ ਗਈ ਸੀ। ਆਕਰਸ਼ ਗੋਇਲ ਨੇ ਦੇਸ਼ ਦੀ ਏਕਤਾ ਦੇ ਨਾਲ ਨੌਜਵਾਨਾਂ ਨੂੰ ਨਸ਼ਾਖੋਰੀ, ਦਾਜ ਵਰਗੀਆਂ ਬੁਰਾਈਆਂ ਵਿਰੁੱਧ ਲੜਨ ਲਈ ਪ੍ਰੇਰਿਤ ਕਰਨ ਲਈ ਉਕਤ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ।
ਇਹ ਵੀ ਪੜ੍ਹੋ- ਬਠਿੰਡਾ ’ਚ ਵੱਡੀ ਵਾਰਦਾਤ, ਅੱਧੀ ਰਾਤ ਨੂੰ ਮਾਂ-ਪੁੱਤ ਦੀ ਬੇਰਹਿਮੀ ਨਾਲ ਵੱਢ ਟੁੱਕ
ਆਕਰਸ਼ ਨੇ ਦੱਸਿਆ ਕਿ ਉਕਤ ਅਭਿਆਨ ਬਹੁਤ ਚੁਣੌਤੀਪੂਰਨ ਸੀ ਕਿਉਂਕਿ ਅਮਾ ਦਬਲਮ ਉੱਚੀ ਪਹਾੜੀ ਹੋਣ ਕਾਰਨ ਤਕਨੀਕੀ ਤੌਰ ’ਤੇ ਬਹੁਤ ਮੁਸ਼ਕਿਲ ਪਹਾੜ ਹੈ, ਇਸ ਲਈ ਭਾਰਤ ਵਿਚ ਬਹੁਤ ਘੱਟ ਲੋਕ ਇਸ ’ਤੇ ਚੜ੍ਹੇ ਹਨ। ਮੈਂ ਪੰਜਾਬ ਦਾ ਪਹਿਲਾ ਵਿਅਕਤੀ ਹਾਂ ਜੋ ਐਮਾ ਡਬਲਮ ਦੇ ਸਿਖਰ ’ਤੇ ਪਹੁੰਚਿਆ ਹੈ। ਉਸਨੇ ਦੱਸਿਆ ਕਿ ਉਸਦੇ ਨਾਲ 7 ਲੋਕਾਂ ਦੀ ਟੀਮ ਅਤੇ 5 ਸ਼ੇਰਪਾ ਗਾਈਡ ਸਨ, ਇਹ ਮੁਹਿੰਮ ਕਾਠਮੰਡੂ ਤੋਂ ਸ਼ੁਰੂ ਹੋਈ ਸੀ ਅਤੇ ਇਸਨੂੰ ਪੂਰਾ ਹੋਣ ਵਿਚ 1 ਮਹੀਨੇ ਦਾ ਸਮਾਂ ਲੱਗਿਆ ਸੀ। ਕਿਹਾ ਜਾਂਦਾ ਹੈ ਕਿ ਮਾਊਂਟ ਐਵਰੈਸਟ ’ਤੇ ਚੜ੍ਹਨ ਵਾਲਿਆਂ ਨੂੰ ਅਮਾ ਡਬਲਮ ’ਤੇ ਚੜ੍ਹਨਾ ਮੁਸ਼ਕਲ ਹੋ ਸਕਦਾ ਹੈ, ਇਸ ਲਈ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਹ ਕੋਈ ਆਸਾਨ ਕੰਮ ਨਹੀਂ ਸੀ ਪਰ ਮੇਰੇ ਕੋਲ ਇਸ ਨੂੰ ਹਾਸਲ ਕਰਨ ਲਈ ਦ੍ਰਿੜ ਇਰਾਦਾ ਅਤੇ ਇੱਛਾ ਸ਼ਕਤੀ ਸੀ। ਅਕਰਸ਼ ਗੋਇਲ ਨੂੰ ਵਧਾਈ ਦਿੰਦਿਆਂ ਡੀ. ਸੀ. ਬਠਿੰਡਾ ਸੌਕਤ ਅਹਿਮਦ ਪਰੇ ਨੇ ਇਸ ਸਫ਼ਲ ਮੁਹਿੰਮ ਲਈ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ।
ਇਹ ਵੀ ਪੜ੍ਹੋ- ਫਰੀਦਕੋਟ ਪ੍ਰਸ਼ਾਸਨ ਦਾ ਸ਼ਲਾਘਾਯੋਗ ਕਦਮ, ਅਸਲਾ ਲਾਇਸੈਂਸ ਰੀਨਿਊ ਕਰਵਾਉਣਾ ਤਾਂ ਲਗਾਓ 5 ਬੂਟੇ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।