ਨਾ ਕਮਰੇ ਦੀ ਛੱਤ, ਨਾ ਪੀਣ ਨੂੰ ਪਾਣੀ, ਇਹ ਹੈ ਸਰਕਾਰੀ ਸਕੂਲ ਦੀ ਤਰਸਯੋਗ ਕਹਾਣੀ (ਤਸਵੀਰਾਂ)

Tuesday, Jul 04, 2017 - 12:28 PM (IST)

ਬਠਿੰਡਾ— ਕਮਰੇ ਦੀ ਟੁੱਟੀ ਹੋਈ ਛੱਤ, ਪੁਰਾਣੇ ਬੂਹੇ-ਬਾਰੀਆਂ, ਟੁੱਟਿਆਂ ਪਿਆ ਫਰਨੀਚਰ ਅਤੇ ਬਲੈਕਬੋਰਡ ਤੋਂ ਉੱਤਰਿਆ ਪੇਂਟ। ਇਹ ਨਜ਼ਾਰਾ ਹੈ ਬਠਿੰਡਾ ਦੇ ਪ੍ਰਤਾਪ ਨਗਰ ਵਿਖੇ ਸਥਿਤ ਐਲੀਮੈਂਟਰੀ ਸਕੂਲ ਦਾ, ਜਿਸ ਦੀ ਇਮਾਰਤ ਇੰਨੀਂ ਖਸਤਾਹਾਲ ਹੈ ਕਿ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਸਕੂਲ ਵਿਚ ਕਰੀਬ 175 ਬੱਚੇ ਪੜ੍ਹਦੇ ਹਨ ਪਰ ਕਮਰੇ ਸਿਰਫ ਚਾਰ ਹੀ ਹਨ। ਲਿਹਾਜ਼ਾ ਇਨ੍ਹਾਂ ਬੱਚਿਆਂ ਨੂੰ ਬਰਾਂਡੇ ਵਿਚ ਬੈਠ ਕੇ ਪੜ੍ਹਨਾ ਪੈਂਦਾ ਹੈ। ਮੀਂਹ-ਹਨੇਰੀ ਦੇ ਮੌਸਮ ਵਿਚ ਤਾਂ ਉਨ੍ਹਾਂ ਕੋਲ ਇਹ ਵੀ ਥਾਂ ਨਹੀਂ ਹੁੰਦੀ। ਇੱਥੋਂ ਤੱਕ ਕਿ ਬੱਚਿਆਂ ਲਈ ਪੀਣ ਦੇ ਪਾਣੀ ਦਾ ਵੀ ਪ੍ਰਬੰਧ ਸਹੀ ਨਹੀਂ ਹੈ। ਸਕੂਲ ਵਿਚ ਆਰ. ਓ. ਤਾਂ ਲੱਗਾ ਹੈ ਪਰ ਉਸ ਦਾ ਪਾਣੀ ਸਾਫ ਨਹੀਂ ਹੈ। 
ਬੱਚਿਆਂ ਦੀਆਂ ਪਰੇਸ਼ਾਨੀਆਂ ਵੱਲ ਨਾ ਤਾਂ ਪ੍ਰਸ਼ਾਸਨ ਦਾ ਧਿਆਨ ਹੈ ਅਤੇ ਨਾ ਹੀ ਵਿਭਾਗ ਦਾ। ਹਾਲਾਂਕਿ ਸਕੂਲ ਦੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਹ ਵਿਭਾਗ ਨੂੰ ਸਕੂਲ ਦੀਆਂ ਕਮੀਆਂ ਬਾਰੇ ਲਿਖ ਚੁੱਕੇ ਹਨ। ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਵਾਲੀਆਂ ਸਾਰੀਆਂ ਸਹੂਲਤਾਂ ਦੇਣ ਦੇ ਸਰਕਾਰ ਭਾਵੇਂ ਲੱਖ ਦਾਅਵੇ ਕਰਦੀ ਹੈ ਪਰ ਇਨ੍ਹਾਂ ਦਾਅਵਿਆਂ ਦੀ ਜ਼ਮੀਨੀ ਹਕੀਕਤ ਦਾ ਅੰਦਾਜ਼ਾ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੱਗ ਸਕਦਾ ਹੈ। ਇਹ ਤਸਵੀਰਾਂ ਸਰਕਾਰ ਦੇ ਦਾਅਵਿਆਂ ਦੀ ਪੋਲ੍ਹ ਖੋਲ੍ਹਦੇ ਨਜ਼ਰ ਆ ਰਹੇ ਹਨ।


Related News