ਢਿੱਲੋਂ ਵੱਲੋਂ ਵੜਿੰਗ ਨੂੰ ਨਸੀਹਤ, ਖਾਲੀ ਜੰਗਲ ’ਚ ਦਹਾੜਾਂ ਨਾ ਮਾਰੋ!

Wednesday, Sep 18, 2024 - 02:13 PM (IST)

ਢਿੱਲੋਂ ਵੱਲੋਂ ਵੜਿੰਗ ਨੂੰ ਨਸੀਹਤ, ਖਾਲੀ ਜੰਗਲ ’ਚ ਦਹਾੜਾਂ ਨਾ ਮਾਰੋ!

ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਲੋਕ ਸਭਾ ਇੰਚਾਰਜ ਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਸੋਸ਼ਲ ਮੀਡੀਆ ’ਤੇ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਦੇ ਐੱਮ.ਪੀ. ਰਾਜਾ ਵੜਿੰਗ ਨੂੰ ਵੱਡੀ ਨਸੀਹਤ ਦਿੰਦੇ ਹੋਏ ਕਿਹਾ ਕਿ ਉਹ ਜੋ ਉਹ ਲੁਧਿਆਣਾ ਤੋਂ ਅਸਤੀਫਾ ਦੇ ਕੇ ਗਿੱਦੜਬਾਹੇ ਚੋਣ ਲੜਨ ਲਈ ਸੁਖਬੀਰ ਬਾਦਲ ਨੂੰ ਚੈਲੰਜ ਕਰ ਰਹੇ ਹਨ, ਇਹ ਉਨ੍ਹਾਂ ਦੇ ਹੋਛੇਪਨ ਦੀ ਸਾਫ ਝਲਕ ਹੈ। ਢਿੱਲੋਂ ਨੇ ਕਿਹਾ ਕਿ ਰਾਜਾ ਵੜਿੰਗ ਭਾਵੇਂ 5 ਵਾਰ ਚੋਣ ਹੋਰ ਜਿੱਤ ਜਾਣ ਪਰ ਉਹ ਸੁਖਬੀਰ ਬਾਦਲ ਵਰਗੇ ਨੇਤਾ ਨਹੀਂ ਬਣ ਸਕਦੇ। ਉਨ੍ਹਾਂ ਕਿਹਾ ਕਿ ਸੱਚੀ ਗੱਲ ਇਹ ਹੈ ਕਿ ਰਾਜਾ ਵੜਿੰਗ ਖਾਲੀ ਜੰਗਲ ਵੇਖ ਕੇ ਦਹਾੜਾਂ ਮਾਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਚਰਨਜੀਤ ਸਿੰਘ ਚੰਨੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਉਨ੍ਹਾਂ ਮੰਨਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਕਈ ਗਲਤੀਆਂ ਤੇ ਕਈ ਅਜਿਹੇ ਕਾਰਜ ਹੋ ਗਏ, ਜਿਸ ਕਾਰਨ ਪਾਰਟੀ ਨੂੰ ਭਾਰੀ ਸੱਟ ਲੱਗੀ ਹੈ ਤੇ ਅੱਜ ਕੱਲ ਹਾਸ਼ੀਏ ’ਤੇ ਚੱਲ ਰਹੀ ਹੈ। ਪਰ ਇਸ ਤਰ੍ਹਾਂ ਦੇ ਦਿਨ ਸਦਾ ਨਹੀਂ ਰਹਿਣੇ, ਜਲਦ ਹੀ ਸ਼੍ਰੋਮਣੀ ਅਕਾਲੀ ਦਲ ਮੁੜ ਕਾਇਮ ਹੋ ਕੇ ਸਤਾ ਵੱਲ ਲੋਕ ਸੇਵਾ ਲਈ ਵਧੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨਾਲੋਂ ਸੁਖਬੀਰ ਬਾਦਲ ਦੀ ਸਿਆਸੀ ਖੇਤਰ ਵਿਚ ਅੱਜ ਵੀ ਪਕੜ ਤੇ ਧੜਕ ਹੈ।

ਉਨ੍ਹਾਂ ਨੇ ਰਾਜਾ ਵੜਿੰਗ ਨੂੰ ਸਲਾਹ ਦਿੱਤੀ ਕਿ ਉਹ ਲੁਧਿਆਣਾ ਦੇ ਵਿਕਾਸ ਕਾਰਜਾਂ ਵੱਲ ਧਿਆਨ ਦੇਣ ਅਤੇ ਲੋਕਾਂ ਦੀ ਸੇਵਾ ਲਈ ਆਉਣ। ਜੇਕਰ ਲੁਧਿਆਣਾ ਵਾਸੀਆਂ ਨੇ ਉਨ੍ਹਾਂ ਨੂੰ ਗਲਤੀ ਨਾਲ ਸੰਸਦ ਮੈਂਬਰ ਚੁਣ ਲਿਆ ਹੈ ਤਾਂ ਉਹ ਲੁਧਿਆਣਾ ਵਿਚ ਪੰਜ ਦਿਨ ਲਗਾਉਣ ਨਾ ਕਿ ਉਹ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕਰਕੇ ਫੋਕੀ ਵਾਹ-ਵਾਹ ਖੱਟਣ ਅਤੇ ਯਾਦ ਰੱਖਣ ਕਿ ਰਾਜ-ਭਾਗ ਸਦਾ ਨਹੀਂ ਰਹਿੰਦੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News