ਦਾਜ ਦੀ ਬਲੀ ਚੜ੍ਹੀ 2 ਬੱਚਿਆਂ ਦੀ ਮਾਂ, ਫਾਹਾ ਲੈ ਕੀਤੀ ਖੁਦਕੁਸ਼ੀ (ਵੀਡੀਓ)

Monday, Feb 17, 2020 - 09:41 AM (IST)

ਬਟਾਲਾ (ਗੁਰਪ੍ਰੀਤ, ਬੇਰੀ) - ਪੁਲਸ ਥਾਣਾ ਰੰਗੜ ਨੰਗਲ ਅਧੀਨ ਆਉਂਦੇ ਪਿੰਡ ਬਾਸਰਪੁਰ ਵਿਖੇ ਦੋ ਬੱਚਿਆਂ ਦੀ ਮਾਂ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰੁਪਿੰਦਰ ਕੌਰ (35) ਪਤਨੀ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸ ਦੇ 2 ਬੱਚੇ ਹਨ। ਮੌਤ ਦੀ ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਥਾਣਾ ਰੰਗੜ ਨੰਗਲ ਦੀ ਪੁਲਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਅਤੇ ਸਿਵਲ ਹਸਪਤਾਲ ਬਟਾਲਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ। 

PunjabKesari

ਜਾਣਕਾਰੀ ਅਨੁਸਾਰ 8 ਸਾਲ ਪਹਿਲਾਂ ਰੁਪਿੰਦਰ ਕੌਰ ਦਾ ਵਿਆਹ ਬਟਾਲਾ ਦੇ ਨੇੜਲੇ ਪਿੰਡ ਬਾਸਰਪੁਰ ਦੇ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ ਅਤੇ ਉਸਦੇ ਦੋ ਬੱਚੇ ਵੀ ਹਨ। ਵਿਆਹ ਤੋਂ ਬਾਅਦ ਹੀ ਉਸ ਦੇ ਘਰ ਲੜਾਈ-ਝਗੜਾ ਸ਼ੁਰੂ ਹੋ ਗਿਆ ਸੀ। ਉਸ ਦੇ ਸਹੁਰੇ ਵਾਲੇ ਹਮੇਸ਼ਾ ਉਸ ਤੋਂ ਦਾਜ ਦੀ ਮੰਗ ਕਰਦੇ ਸਨ, ਜਿਸ ਕਾਰਨ ਉਹ ਪਰੇਸ਼ਾਨ ਰਹਿੰਦੀ ਸੀ। ਮ੍ਰਿਤਕ ਦੇ ਪੇਕੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਕੁੜੀ ਦੇ ਸਹੁਰਾ ਪਰਿਵਾਰ ਨੂੰ ਬਹੁਤ ਵਾਰ ਪੈਸੇ ਦਿੱਤੇ। ਕੁਝ ਦਿਨ ਪਹਿਲਾਂ ਵੀ ਉਹ ਉਨ੍ਹਾਂ ਨੂੰ ਵੱਡੀ ਰਾਸ਼ੀ ਦੇ ਕੇ ਆਏ ਹਨ, ਤਾਂਕਿ ਕੋਈ ਲੜਾਈ ਝਗੜਾ ਨਾ ਹੋ ਸਕੇ।

PunjabKesari

ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ ਉਸ ਦੇ ਸਹੁਰਾ ਪਰਿਵਾਰ ਵਾਲਿਆਂ ਦਾ ਫੋਨ ਆਇਆ ਕਿ ਉਨ੍ਹਾਂ ਦੀ ਕੁੜੀ ਦੀ ਮੌਤ ਹੋ ਗਈ। ਕੁੜੀ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਜਿਵੇਂ ਉਸ ਦਾ ਕਤਲ ਕੀਤਾ ਹੋਵੇ। ਵਿਆਹੁਤਾ ਦੇ ਪਿਤਾ ਨੇ ਪੁਲਸ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਦੀ ਚੰਗੀ ਤਰ੍ਹਾਂ ਨਾਲ ਜਾਂਚ ਕਰਨ। ਥਾਣਾ ਮੁਖੀ ਮੈਡਮ ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।


rajwinder kaur

Content Editor

Related News