ਹੋਟਲ ਕਰਮਚਾਰੀ ’ਤੇ ਚੱਲੀਆਂ ਤਾਬੜਤੋੜ ਗੋਲੀਆਂ, 2 ਨਾਜਾਇਜ਼ ਪਿਸਤੌਲ ਤੇ ਜ਼ਿੰਦਾ ਕਾਰਤੂਸ ਸਮੇਤ 2 ਗ੍ਰਿਫਤਾਰ
Saturday, Jul 25, 2026 - 10:54 AM (IST)
ਅੰਮ੍ਰਿਤਸਰ(ਜਸ਼ਨ)- ਪੁਲਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਅਧੀਨ ਥਾਣਾ ਮਜੀਠਾ ਰੋਡ ਪੁਲਸ ਨੇ ਕਤਲ ਦੀ ਕੋਸ਼ਿਸ਼ ਕਰਨ ਦੇ ਮਾਮਲੇ ’ਚ ਫ਼ਰਾਰ ਚੱਲ ਰਹੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 2 ਨਾਜਾਇਜ਼ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸਤਨਾਮ ਸਿੰਘ ਅਤੇ ਰਾਜਪ੍ਰੀਤ ਸਿੰਘ ਉਰਫ਼ ਬਿੱਲਾ ਦੋਵੇਂ ਵਾਸੀ ਪਿੰਡ ਚੱਬਾ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਰਾਜਪ੍ਰੀਤ ਸਿੰਘ ਉਰਫ਼ ਬਿੱਲਾ ਖ਼ਿਲਾਫ਼ ਸਾਲ 2021 ’ਚ ਥਾਣਾ ਚਾਟੀਵਿੰਡ ’ਚ ਕਤਲ ਦਾ ਕੇਸ ਵੀ ਦਰਜ ਹੈ।
ਇਹ ਵੀ ਪੜ੍ਹੋ- ਸਰਹਿੰਦ ਨਹਿਰ ਦੇ ਠਾਠਾਂ ਮਾਰਦੇ ਪਾਣੀ 'ਚ ਡਿੱਗੀ ਕਾਰ, 2 ਭਰਾ ਲਾਪਤਾ
ਨੌਕਰੀਓਂ ਕੱਢੇ ਜਾਣ ਦੇ ਵਿਵਾਦ ਨੇ ਲਿਆ ਹਿੰਸਕ ਰੂਪ
ਪੁਲਸ ਅਨੁਸਾਰ ਇਹ ਮਾਮਲਾ ਸ਼ਿਕਾਇਤਕਰਤਾ ਸਰਪ੍ਰੀਤ ਸਿੰਘ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਸੀ। ਸਰਪ੍ਰੀਤ ਸਿੰਘ ਇਕ ਹੋਟਲ ’ਚ ਕੰਮ ਕਰਦਾ ਸੀ, ਜਦਕਿ ਮੁਲਜ਼ਮ ਸਤਨਾਮ ਸਿੰਘ ਉਸੇ ਹੋਟਲ ’ਚ ਵਾਲੇਟ ਪਾਰਕਿੰਗ ਡਰਾਈਵਰ ਸੀ। ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਸਤਨਾਮ ਸਿੰਘ ਨੂੰ ਸ਼ੱਕ ਸੀ ਕਿ ਸਰਪ੍ਰੀਤ ਸਿੰਘ ਨੇ ਉਸ ਨੂੰ ਨੌਕਰੀ ਤੋਂ ਕਢਵਾਉਣ ’ਚ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ- ਰਣਜੀਤ ਸਾਗਰ ਡੈਮ ਝੀਲ ’ਚ ਦੋ ਦਿਨਾਂ ’ਚ ਵਧਿਆ ਪਾਣੀ ਦਾ ਪੱਧਰ, ਡੈਮ ਪ੍ਰਬੰਧਕਾਂ ਨੇ ਦਿੱਤੇ ਚਿਤਾਵਨੀ ਦੇ ਸੰਦੇਸ਼
ਜਾਣਕਾਰੀ ਅਨੁਸਾਰ 24 ਜੂਨ ਦੀ ਸ਼ਾਮ ਹੋਟਲ ਦੇ ਬਾਹਰ ਦੋਵਾਂ ਧਿਰਾਂ ਵਿਚਾਲੇ ਕਿਹਾ-ਸੁਣੀ ਹੋ ਗਈ। ਦੋਸ਼ ਹੈ ਕਿ ਇਸੇ ਦੌਰਾਨ ਸਤਨਾਮ ਸਿੰਘ ਨਾਲ ਆਏ ਉਸ ਦੇ ਸਾਥੀ ਰਾਜਪ੍ਰੀਤ ਸਿੰਘ ਉਰਫ਼ ਬਿੱਲਾ ਨੇ ਪਿਸਤੌਲ ਨਾਲ ਫ਼ਾਇਰਿੰਗ ਕਰ ਦਿੱਤੀ। ਗੋਲੀ ਸ਼ਿਕਾਇਤਕਰਤਾ ਦੇ ਦੋਸਤ ਨਰਿੰਦਰ ਸਿੰਘ ਦੀ ਲੱਤ ’ਚ ਲੱਗੀ, ਜਿਸ ਤੋਂ ਬਾਅਦ ਪੁਲਸ ਨੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
23 ਜੁਲਾਈ ਨੂੰ ਚੌਕੀ ਫ਼ੈਜ਼ਪੁਰਾ ਇੰਚਾਰਜ ਏ. ਐੱਸ. ਆਈ. ਅਮਰਜੀਤ ਸਿੰਘ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਹਥਿਆਰਾਂ ਦੇ ਸਰੋਤ, ਵਾਰਦਾਤ ’ਚ ਸ਼ਾਮਲ ਹੋਰ ਮੁਲਜ਼ਮਾਂ ਅਤੇ ਉਨ੍ਹਾਂ ਦੇ ਸੰਭਾਵੀ ਅਪਰਾਧਿਕ ਨੈੱਟਵਰਕ ਦੇ ਸਬੰਧ ’ਚ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਪੁਲਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
