Pinkoo TV ਨੇ ਸ਼ੇਅਰ ਕੀਤੀ ਨਵੀਂ ਵੀਡੀਓ, ਬੀਮਾਰੀਆਂ ਤੋਂ ਇੰਝ ਬਚਾਉਣਗੀਆਂ ਘਰ 'ਚ ਉਗਾਈਆਂ ਸਬਜ਼ੀਆਂ
Sunday, Jul 12, 2026 - 02:52 PM (IST)
ਜਲੰਧਰ (ਵੈੱਬ ਡੈਸਕ)- ਬੱਚਿਆਂ ਦੇ ਮਨੋਰੰਜਨ ਲਈ ਬਣਾਏ ਗਏ ਪਿੰਕੂ ਟੀ.ਵੀ. ਵੱਲੋਂ 'ਘਰ ਦੀ ਸਬਜ਼ੀ' ਵਾਲੀ ਇਕ ਬਹੁਤ ਹੀ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਗਈ ਹੈ। ਵੀਡੀਓ 'ਚ ਘਰ 'ਚ ਬਿਨਾਂ ਸਪਰੇਅ ਵਾਲੀਆਂ ਸਬਜ਼ੀਆਂ ਉਗਾਉਣ ਦੇ ਤਰੀਕਿਆਂ ਤੇ ਫ਼ਾਇਦਿਆਂ ਬਾਰੇ ਦੱਸਿਆ ਗਿਆ ਹੈ। ਅੱਜਕਲ੍ਹ ਬਾਜ਼ਾਰਾਂ 'ਚ ਮਿਲਣ ਵਾਲੀਆਂ ਸਪਰੇਅ ਵਾਲੀਆਂ ਸਬਜ਼ੀਆਂ ਸਿਹਤ ਲਈ ਵੱਡਾ ਖ਼ਤਰਾ ਬਣ ਰਹੀਆਂ ਹਨ। ਇਸ ਗੰਭੀਰ ਮੁੱਦੇ ਨੂੰ ਮੁੱਖ ਰੱਖਦਿਆਂ ਪਿੰਕੂ ਟੀ.ਵੀ. ਵੱਲੋਂ ਨਵੀਂ ਪਹਿਲ ਕਰਦੇ ਹੋਏ ਇਹ ਪ੍ਰੇਰਨਾਦਾਇਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ 'ਚ ਬੱਚਿਆਂ ਨੂੰ ਆਪਣੇ ਘਰ 'ਚ ਹੀ ਕਿਚਨ ਗਾਰਡਨਿੰਗ ਕਰਨ ਲਈ ਉਤਸ਼ਾਹਤ ਕੀਤਾ ਗਿਆ ਹੈ।

ਪੂਰੇ ਪਰਿਵਾਰ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ 'ਘਰ ਦੀ ਕਿਆਰੀ'
ਵੀਡੀਓ 'ਚ ਵਿਖਾਇਆ ਗਿਆ ਹੈ ਕਿ ਕਿਵੇਂ ਇਕ ਪਰਿਵਾਰ ਮਿਲ ਕੇ ਸਬਜ਼ੀਆਂ ਉਗਾਉਣ ਦੀ ਤਿਆਰੀ ਕਰਦਾ ਹੈ। ਇਸ ਮੁਹਿੰਮ 'ਚ ਜਿੱਥੇ ਮੰਮੀ ਨੇ ਗਮਲਿਆਂ ਦਾ ਪ੍ਰਬੰਧ ਕੀਤਾ, ਉੱਥੇ ਹੀ ਪਿਤਾ ਮਿੱਟੀ ਲੈ ਕੇ ਆਏ ਹਨ। ਘਰ ਦੇ ਬਜ਼ੁਰਗਾਂ ਦਾ ਤਜ਼ੁਰਬਾ ਵੀ ਇਸ 'ਚ ਸ਼ਾਮਲ ਹੁੰਦਾ ਹੈ, ਜਿੱਥੇ ਦਾਦਾ ਖ਼ੁਦ ਘਰ ਵਿਚ ਖਾਦ ਤਿਆਰ ਕਰਦੇ ਹਨ ਅਤੇ ਸਾਰੇ ਮਿਲ ਕੇ ਉਸ ਨੂੰ ਮਿੱਟੀ 'ਚ ਮਿਲਾ ਕੇ ਗਮਲਿਆਂ ਵਿਚ ਭਰਦੇ ਹਨ।

ਸਪਰੇਅ ਵਾਲੀਆਂ ਸਬਜ਼ੀਆਂ ਨੂੰ ਕਹੋ 'ਨਾਂਹ'
ਇਸ ਵੀਡੀਓ ਰਾਹੀਂ ਬੱਚਿਆਂ ਨੂੰ ਸਿੱਖਿਆ ਦਿੱਤੀ ਗਈ ਹੈ ਕਿ ਬਾਜ਼ਾਰੂ ਸਪਰੇਅ ਵਾਲੀਆਂ ਸਬਜ਼ੀਆਂ ਖਾਣ ਦੀ ਬਜਾਏ ਸਬਜ਼ੀਆਂ ਘਰ 'ਚ ਹੀ ਉਗਾਓ। ਵੀਡੀਓ 'ਚ ਵਿਖਾਇਆ ਗਿਆ ਹੈ ਕਿ ਬੱਚਾ ਰੋਜ਼ਾਨਾ ਬੂਟਿਆਂ ਨੂੰ ਪਾਣੀ ਦਿੰਦਾ ਹੈ ਅਤੇ ਵੇਖਦੇ ਹੀ ਵੇਖਦੇ ਉਸ ਦੇ ਬੂਟੇ ਵੱਡੇ ਹੋ ਗਏ ਅਤੇ ਪੂਰੀ ਕਿਆਰੀ ਸਬਜ਼ੀਆਂ ਨਾਲ ਭਰ ਗਈ।

ਪਿੰਕੂ ਟੀ.ਵੀ. ਵੱਲੋਂ ਸ਼ੁਰੂ ਕੀਤੀ ਗਈ ਇਸ ਪਹਿਲ ਦਾ ਮੁੱਖ ਮਕਸਦ ਲੋਕਾਂ ਨੂੰ ਤਾਜ਼ੀ ਅਤੇ ਕੀਟਨਾਸ਼ਕਾਂ ਤੋਂ ਮੁਕਤ ਖਾਣ-ਪੀਣ ਵਾਲੀਆਂ ਚੀਜ਼ਾਂ ਵੱਲ ਮੋੜਨਾ ਹੈ। ਵੀਡੀਓ 'ਚ ਅਪੀਲ ਕੀਤੀ ਗਈ ਹੈ ਕਿ ਹਰ ਕਿਸੇ ਨੂੰ ਆਪਣੇ ਘਰ 'ਚ ਥੋੜ੍ਹੀ ਜਿਹੀ ਮਿਹਨਤ ਕਰ ਕੇ ਤਾਜ਼ੀਆਂ ਸਬਜ਼ੀਆਂ ਉਗਾਉਣੀਆਂ ਚਾਹੀਦੀਆਂ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸਪਰੇਆਂ ਵਾਲੀਆਂ ਸਬਜ਼ੀਆਂ ਕਾਰਨ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਜਿਮ ਟਰੇਨਰ 'ਤੇ ਚੱਲੀਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
