ਬੁਢਲਾਡਾ ਦੇ ਟਰੱਕ ਡਰਾਈਵਰ ਗੁਰਲਾਲ ਸਿੰਘ ਨੇ ਤਾਮਿਲਨਾਡੂ ''ਚ ਕੀਤੀ ਖੁਦਕੁਸ਼ੀ

Saturday, Jul 11, 2026 - 05:40 PM (IST)

ਬੁਢਲਾਡਾ ਦੇ ਟਰੱਕ ਡਰਾਈਵਰ ਗੁਰਲਾਲ ਸਿੰਘ ਨੇ ਤਾਮਿਲਨਾਡੂ ''ਚ ਕੀਤੀ ਖੁਦਕੁਸ਼ੀ

ਬੁਢਲਾਡਾ/ਬਰੇਟਾ (ਬਾਂਸਲ) : ਤਾਮਿਲਨਾਡੂ ਦੇ ਕੋਇਮਟੂਰ ਦੇ ਨੇੜੇ ਟਰਾਂਸਪੋਰਟ ਕੰਪਨੀ ਦੇ ਮੈਨੇਜਰ ਤੋਂ ਤੰਗ ਹੋ ਕੇ ਪਿੰਡ ਕੁਲਰੀਆ ਦੇ ਨੌਜਵਾਨ ਗੁਰਲਾਲ ਸਿੰਘ ਵੱਲੋਂ ਅੱਗ ਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਰਿਵਾਰ ਵੱਲੋਂ ਬੁਢਲਾਡਾ ਆਪਣੇ ਘਰ ਲਿਆਉਣ ਸਮੇਂ ਰਾਸਤੇ ਵਿਚ ਮੌਤ ਹੋ ਗਈ। ਮ੍ਰਿਤਕ ਦੇ ਭਰਾ ਸਤਪਾਲ ਸਿੰਘ ਨੇ ਦੱਸਿਆ ਕਿ ਗੁਰਲਾਲ ਸਿੰਘ ਹੈਦਰਾਬਾਦ ਦੀ ਇਕ ਟਰਾਂਸਪੋਰਟ ਕੰਪਨੀ 'ਚ ਕੰਮ ਕਰਦਾ ਸੀ ਜੋ ਤਾਮਿਲਨਾਡੂ ਦੇ ਕੋਇਮਪੁਰ 'ਚ ਇਨਵਾਈਟਰ ਛੱਡਣ ਲਈ ਗਿਆ ਸੀ ਜਿੱਥੇ ਉਸ ਦਾ ਟਰੱਕ 'ਚ ਖਰਾਬੀ ਆ ਗਈ ਅਤੇ ਉਹ ਵਾਰ ਵਾਰ ਉਹ ਟਰਾਂਸਪੋਰਟ ਦੇ ਅਧਿਕਾਰੀਆਂ ਨੂੰ ਫੋਨ 'ਤੇ ਸੰਪਰਕ ਕਰਕੇ ਮਦਦ ਮੰਗ ਰਿਹਾ ਸੀ। ਪ੍ਰੰਤੂ ਉਨ੍ਹਾਂ ਵੱਲੋਂ ਗੁਰਲਾਲ ਸਿੰਘ ਨਾਲ ਬਦਸਲੂਕੀ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ। ਇਸ ਸੰਬੰਧੀ ਗੁਰਲਾਲ ਸਿੰਘ ਨੇ ਖੁਦਕੁਸ਼ੀ ਕਰਨ ਤੋਂ ਪਹਿਲਾ ਮੈਨੂੰ ਫੋਨ 'ਤੇ ਕੰਪਨੀ ਬਾਰੇ ਤੰਗ ਪ੍ਰੇਸ਼ਾਨ ਕਰਨ ਦੀ ਗੱਲ ਕਰਦਾ ਰਿਹਾ ਅਤੇ ਆਤਮਹੱਤਿਆ ਬਾਰੇ ਦੱਸ ਰਿਹਾ ਸੀ। ਫਿਰ ਉਸਨੇ ਉਥੇ ਅੱਗ ਲਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। 

ਜਿੱਥੇ ਲੋਕਾਂ ਅਤੇ ਪੁਲਸ ਨੇ ਉਸਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਪਰਿਵਾਰ ਨੂੰ ਪਤਾ ਲੱਗਣ 'ਤੇ ਅਸੀਂ ਉਥੇ ਪਹੁੰਚੇ ਤਾਂ ਦੇਖਿਆ ਉਸਦਾ ਕੋਈ ਚੰਗਾ ਇਲਾਜ ਨਹੀਂ ਕੀਤਾ ਜਾ ਰਿਹਾ ਸੀ। ਤਾਮਿਲਨਾਡੂ ਸਰਕਾਰ ਦੀ ਨਿੰਦਿਆਂ ਕਰਦਿਆਂ ਮ੍ਰਿਤਕ ਦੇ ਪਰਿਵਾਰ ਨੇ ਕਿਹਾ ਕਿ ਤਾਮਿਲਨਾਡੂ ਸਰਕਾਰ ਇਕ ਜ਼ਾਲਮ ਸਰਕਾਰ ਹੈ। ਮ੍ਰਿਤਕ ਦਾ ਇਲਾਜ ਕਰਨ ਦੀ ਬਜਾਏ ਉਸਨੂੰ ਮਰਨ ਲਈ ਛੱਡ ਦਿੱਤਾ ਗਿਆ। ਪਰਿਵਾਰ ਮਜਬੂਰਨ ਉਸਨੂੰ ਐਬੂਲੈਂਸ ਰਾਹੀਂ ਬੁਢਲਾਡਾ ਲੈ ਕੇ ਆਇਆ ਪਰ ਉਸਨੇ ਬੁਢਲਾਡਾ ਨਜ਼ਦੀਕ ਰਸਤੇ 'ਚ ਹੀ ਦਮ ਤੌੜ ਦਿੱਤਾ। ਪਰਿਵਾਰ ਨੇ ਕੰਪਨੀ ਦੇ ਮੈਨੇਜਰ ਅਤੇ ਕੰਪਨੀ ਖਿਲਾਫ ਮਾਮਲਾ ਦਰਜ ਕਰਕੇ ਇਨਸਾਫ ਦੀ ਮੰਗ ਕੀਤੀ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮੈਨੇਜਰ ਦੀਆਂ ਧਮਕੀ ਭਰੀਆ ਰਿਕਾਡਿੰਗ ਕਾਲਾ ਉਨ੍ਹਾਂ ਕੋਲ ਮੌਜੂਦ ਹਨ। 


author

Gurminder Singh

Content Editor

Related News