ਨਸ਼ੀਲੀ ਚੀਜ਼ ਪਿਲਾਅ ਕੁੜੀ ਨੂੰ ਬੇਸੁੱਧ ਕਰਕੇ ਪਹਿਲਾਂ ਬਣਾਈ ਵੀਡੀਓ ਫਿਰ ਕਰ ਦਿੱਤਾ ਇਹ ਕਾਰਾ

Monday, Aug 03, 2020 - 05:04 PM (IST)

ਨਸ਼ੀਲੀ ਚੀਜ਼ ਪਿਲਾਅ ਕੁੜੀ ਨੂੰ ਬੇਸੁੱਧ ਕਰਕੇ ਪਹਿਲਾਂ ਬਣਾਈ ਵੀਡੀਓ ਫਿਰ ਕਰ ਦਿੱਤਾ ਇਹ ਕਾਰਾ

ਬਟਾਲਾ (ਬੇਰੀ) : ਕੁੜੀ ਦੀ ਵੀਡੀਓ ਅਤੇ ਫੋਟੋਆਂ ਵਾਇਰਲ ਕਰਨ ਦੀ ਧਮਕੀ ਦੇਣ ਵਾਲੇ ਨੌਜਵਾਨ ਸਮੇਤ 2 ਵਿਰੁੱਧ ਥਾਣਾ ਸਿਟੀ ਦੀ ਪੁਲਸ ਨੇ ਕੇਸ ਦਰਜ ਕਰ ਦਿੱਤਾ ਹੈ। ਪੁਲਸ ਨੂੰ ਦਿੱਤੀ ਜਾਣਕਾਰੀ 'ਚ ਬਟਾਲਾ ਵਾਸੀ ਇਕ ਕੁੜੀ ਨੇ ਦੱਸਿਆ ਕਿ ਉਹ 10ਵੀਂ ਕਲਾਸ 'ਚ ਪੜ੍ਹਦੀ ਹੈ ਅਤੇ ਨੌਜਵਾਨ ਸਾਹਿਲ ਪੁੱਤਰ ਬਿੱਟੂ ਵਾਸੀ ਬਟਾਲਾ ਦੀ ਭੈਣ ਨਾਲ ਮੇਰੀ ਜਾਣ ਪਛਾਣ ਸੀ, ਜਿਸਦੇ ਚਲਦਿਆਂ ਉਕਤ ਨੌਜਵਾਨ ਨਾਲ ਵੀ ਜਾਣ-ਪਛਾਣ ਹੋ ਗਈ। ਇਕ ਦਿਨ ਉਕਤ ਨੌਜਵਾਨ ਨੇ ਸਾਜ਼ਿਸ਼ ਰਚ ਕੇ ਭੈਣ ਦੇ ਬਹਾਨੇ ਨਾਲ ਮੈਨੂੰ ਆਪਣੇ ਘਰ ਬੁਲਾ ਲਿਆ ਅਤੇ ਕੋਲਡ ਡ੍ਰਰਿੰਕ 'ਚ ਕੋਈ ਚੀਜ਼ ਮਿਲਾ ਦਿੱਤੀ, ਜਿਸ ਨਾਲ ਮੈਨੂੰ ਕੋਈ ਸ਼ੁੱਧ ਬੁੱਧ ਨਾ ਰਹੀ, ਜਿਸ 'ਤੇ ਉਕਤ ਨੌਜਵਾਨ ਨੇ ਮੇਰੀ ਵੀਡੀਓ ਬਣਾ ਕੇ ਫੋਟੋਆਂ ਖਿੱਚ ਲਈਆਂ ਅਤੇ 17 ਜੁਲਾਈ ਨੂੰ ਜਦੋਂ ਮੈਂ ਪੇਪਰ ਦੇਣ ਲਈ ਜਾ ਰਹੀ ਸੀ ਤਾਂ ਰਸਤੇ 'ਚ ਵੀ ਉਕਤ ਨੌਜਵਾਨ ਨੇ ਮੈਨੂੰ ਰੋਕ ਕੇ ਮੇਰੇ ਨਾਲ ਸੈਲਫੀ ਲੈਣ ਦੀ ਜ਼ਿੱਦ ਕੀਤੀ ਅਤੇ ਜਦੋਂ ਮੈਂ ਉਸਦਾ ਵਿਰੋਧ ਕੀਤਾ ਤਾਂ ਉਸ ਨੇ ਮੇਰੇ ਚਪੇੜਾਂ ਮਾਰੀਆਂ ਅਤੇ ਕਿਹਾ ਕਿ ਜੇਕਰ ਤੂੰ ਮੇਰੇ ਨਾਲ ਰਿਲੇਸ਼ਨ ਨਾ ਬਣਾਏ ਤਾਂ ਵੀਡੀਓ ਅਤੇ ਫੋਟੋਆਂ ਵਾਇਰਲ ਕਰ ਦੇਣ ਦੀਆਂ ਧਮਕੀਆਂ ਦੇ ਦਿੱਤੀਆਂ। ਕੁੜੀ ਮੁਤਾਬਕ ਅਗਲੇ ਦਿਨ 18 ਜੁਲਾਈ ਨੂੰ ਉਕਤ ਨੌਜਵਾਨ ਨੇ ਇਕ ਕੁੜੀ ਨੂੰ ਮੇਰੇ ਘਰ ਭੇਜਿਆ, ਜਿਸ ਨੇ ਆਉਂਦਿਆਂ ਪਹਿਲਾਂ ਮੇਰੇ ਚਪੇੜਾਂ ਮਾਰੀਆਂ ਅਤੇ ਬੁਰਾ-ਭਲਾ ਕਹਿ ਕੇ ਚਲੀ ਗਈ।

ਇਹ ਵੀ ਪੜ੍ਹੋਂ : ਸ਼ਰਮਸਾਰ ਹੋਏ ਰਿਸ਼ਤੇ: ਮਾਸੜ ਨੇ ਨਾਬਾਲਗ ਭਾਣਜੀ ਨੂੰ ਕੀਤਾ ਗਰਭਵਤੀ

ਉਕਤ ਮਾਮਲੇ ਸਬੰਧੀ ਐੱਸ. ਆਈ. ਅਮਨਦੀਪ ਕੌਰ ਨੇ ਕਾਰਵਾਈ ਕਰਦਿਆਂ ਥਾਣਾ ਸਿਟੀ ਵਿਚ ਲੜਕੀ ਦੇ ਬਿਆਨਾਂ 'ਤੇ ਨੌਜਵਾਨ ਸਾਹਿਲ ਅਤੇ ਸਬੰਧਤ ਲੜਕੀ ਦੇ ਖਿਲ਼ਾਫ਼ ਵੀ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋਂ : ਜ਼ਹਿਰੀਲੀ ਸ਼ਰਾਬ ਪੀਣ ਵਾਲੇ ਦੇ ਖੁਲਾਸੇ, ਪਹਿਲਾਂ ਜਾਣ ਲੱਗੀ ਅੱਖਾਂ ਦੀ ਰੋਸ਼ਨੀ ਫਿਰ...(ਵੀਡੀਓ)


author

Baljeet Kaur

Content Editor

Related News