ਬਟਾਲਾ ''ਚ ਉਤਸ਼ਾਹ ਨਾਲ ਮਨਾਈ ਗਈ ਧੀਆਂ ਦੀ ਲੋਹੜੀ

Monday, Jan 13, 2020 - 10:30 AM (IST)

ਬਟਾਲਾ ''ਚ ਉਤਸ਼ਾਹ ਨਾਲ ਮਨਾਈ ਗਈ ਧੀਆਂ ਦੀ ਲੋਹੜੀ

ਬਟਾਲਾ (ਗੁਰਪ੍ਰੀਤ ਚਾਵਲਾ): ਸਮਾਜ 'ਚ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦਰਜਾ ਦਿੱਤੇ ਜਾਣ ਦੇ ਸੁਨੇਹੇ ਨਾਲ ਬਟਾਲਾ  'ਚ ਧੀਆਂ ਲਈ ਵਿਸ਼ੇਸ਼ ਲੋਹੜੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦਾ ਆਯੋਜਨ ਹਮੇਸ਼ਾ ਚੜ੍ਹਦੀ ਕਲਾ ਯੂਥ ਕੱਲਬ ਵਲੋਂ ਕੀਤਾ ਗਿਆ। ਇਸ ਸਮਾਗਮ ਦੌਰਾਨ ਸੰਸਥਾਂ ਵੱਲੋਂ ਨਵ-ਜੰਮੀਆਂ ਬੱਚੀਆਂ ਦੀ ਸਮੂਹਿਕ ਲੋਹੜੀ ਪਾਈ ਗਈ। ਇਸ ਦੇ ਨਾਲ ਬੱਚੀਆਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਛੋਟੀਆਂ ਬੱਚੀਆਂ ਨੂੰ ਸ਼ਗਨ ਤੇ ਕੱਪੜੇ ਤੋਹਫੇ ਵਜੋਂ ਦਿੱਤੇ ਗਏ। ਇਸ ਮੌਕੇ ਪ੍ਰੋਫੈਸਰ ਕਵਲਜੀਤ ਕੌਰ ਤੇ ਸੰਸਥਾ ਦੀ ਪ੍ਰਧਾਨ ਨਰਿਦੰਰ ਕੌਰ ਨੇ ਲੋਕਾਂ ਨੂੰ ਧੀਆਂ ਨੂੰ ਪੁੱਤਾਂ ਦੇ ਬਰਾਬਰ ਅਧਿਕਾਰ ਦੇਣ ਦਾ ਸੰਦੇਸ਼ ਦਿੱਤਾ।

PunjabKesariਲੋਕਾਂ 'ਚ ਪੈਦਾ ਹੋਈ ਜਾਗਰੂਕਤਾ ਕਾਰਨ ਲੜਕੇ ਤੇ ਲੜਕੀ ਦਾ ਫਰਕ ਕਾਫੀ ਹੱਦ ਤੱਕ ਘੱਟ ਗਿਆ ਹੈ ਤੇ ਅਜਿਹੇ ਸਮਾਗਮ ਵੀ ਇਸ ਪਾੜੇ ਨੂੰ ਖਤਮ ਕਰਨ ਲਈ ਤਾਰੀਫ ਦੇ ਕਾਬਿਲ ਹਨ।


author

Shyna

Content Editor

Related News