ਲੱਕੀ ਡਰਾਅ ਦੇ ਨਾਂ ''ਤੇ 8.40 ਲੱਖ ਦੀ ਠੱਗੀ ਮਾਰਨ ਵਾਲਾ ਨਾਮਜ਼ਦ
Sunday, Dec 29, 2019 - 04:03 PM (IST)

ਬਟਾਲਾ (ਬੇਰੀ) : ਲੱਕੀ ਡਰਾਅ ਦੇ ਨਾਂ 'ਤੇ 8.40 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਵਿਰੁੱਧ ਥਾਣਾ ਸਿਟੀ ਦੀ ਪੁਲਸ ਨੇ ਕੇਸ ਦਰਜ ਕਰ ਦਿੱਤਾ ਹੈ। ਪੁਲਸ ਨੂੰ ਦਿੱਤੀ ਦਰਖਾਸਤ 'ਚ ਪਵਨ ਕੁਮਾਰ ਪੁੱਤਰ ਬਨਾਰਸੀ ਦਾਸ ਵਾਸੀ ਪ੍ਰੇਮ ਨਗਰ ਬਟਾਲਾ ਨੇ ਲਿਖਵਾਇਆ ਹੈ ਕਿ ਰਕੇਸ਼ ਕੁਮਾਰ ਪੁੱਤਰ ਅਮਰ ਨਾਥ ਵਾਸੀ ਪ੍ਰੇਮ ਨਗਰ ਦਾਰਾਸਲਾਮ ਬਟਾਲਾ ਨੇ ਉਸ ਨੂੰ ਲੱਕੀ ਡਰਾਅ ਸਕੀਮ ਦਾ ਝਾਂਸਾ ਦੇ ਕੇ ਪ੍ਰਤੀ ਮੈਂਬਰ 500/500 ਰੁਪਏ ਲਗਭਗ 5 ਸਾਲ ਲਈ ਅਤੇ ਲੱਕੀ ਡਰਾਅ ਨਾ ਕੱਢ ਕੇ ਉਸਦੇ ਨਾਲ 8.40 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਉਕਤ ਮਾਮਲੇ ਦੀ ਐੱਸ. ਐੱਚ. ਓ. ਸਿਟੀ ਸੁਖਵਿੰਦਰ ਸਿੰਘ ਅਤੇ ਡੀ. ਐੱਸ. ਪੀ. ਸਿਟੀ ਬਟਾਲਾ ਵੱਲੋਂ ਜਾਂਚ ਕੀਤੇ ਜਾਣ ਦੇ ਬਾਅਦ ਐੱਸ. ਐੱਸ. ਪੀ. ਬਟਾਲਾ ਦੇ ਆਦੇਸ਼ਾਂ 'ਤੇ ਏ. ਐੱਸ. ਆਈ. ਸਰਵਨ ਸਿੰਘ ਨੇ ਕਾਰਵਾਈ ਕਰਦਿਆਂ ਰਕੇਸ਼ ਕੁਮਾਰ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਥਾਣਾ ਸਿਟੀ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕਰ ਦਿੱਤਾ ਹੈ।