ਸ਼ਾਹਜਹਾਂ ਦੇ ਕਾਰਜਕਾਲ 'ਚ ਵਸੀ 'ਬਸਤੀ ਗੁਜਾਂ' ਬਾਰੇ ਜਾਣੋ ਕੁਝ ਖਾਸ ਗੱਲਾਂ
Tuesday, Sep 17, 2019 - 04:58 PM (IST)
ਜਲੰਧਰ— ਜਲੰਧਰ 'ਚ ਸਥਿਤ ਬਸਤੀ ਗੁਜ਼ਾਂ ਦਾ ਇਤਿਹਾਸ ਵੀ ਖਾਸ ਮਹੱਵਤ ਰੱਖਦਾ ਹੈ। ਇਸ ਬਸਤੀ ਦਾ ਨਾਂ ਸ਼ੁਰੂਆਤੀ ਕਾਲ 'ਚ 'ਬਸਤੀ ਗਾਜ਼ੀਆਂ' ਸੀ। ਦੱਸਣਯੋਗ ਹੈ ਕਿ ਇਸਲਾਮ ਧਰਮ 'ਚ ਗਾਜੀ ਉਸ ਵਿਅਕਤੀ ਨੂੰ ਕਹਿੰਦੇ ਹਨ, ਜੋ ਧਰਮ ਦਾ ਸਮਰਪਿਤ ਅਤੇ ਇਸਲਾਮ ਦੇ ਸਨਮਾਨ ਲਈ ਬਲਿਦਾਨ ਦੇਣਾ ਵਾਲਾ ਹੋਵੇ। ਕੁਝ ਸੋਧਕਰਤਾ ਕਹਿੰਦੇ ਹਨ ਕਿ ਗੁਜ਼ਾਂ ਨਾਂ ਦੇ ਕਬੀਲੇ ਦਾ ਇਥੇ ਆ ਕੇ ਰਹਿਣਾ ਹੀ ਇਸ ਨੂੰ 'ਬਸਤੀ ਗੁਜ਼ਾਂ' ਦਾ ਨਾਂ ਦੇ ਗਿਆ। ਨਾਂ ਦੇ ਆਧਾਰ ਨੂੰ ਇਤਿਹਾਸਕਾਰ ਅਜਿਹਾ ਨਹੀਂ ਮੰਨਦੇ। ਉਹ ਕਹਿੰਦੇ ਹਨ ਕਿ ਇਹ ਖੇਤੀਬਾੜੀ ਕਰਨ ਵਾਲਿਆਂ ਦੀ ਬਸਤੀ ਸੀ, ਜਿਸ ਨੂੰ ਸਾਧਾਰਨ ਭਾਸ਼ਾ 'ਚ 'ਇਰਾਈਂ' ਕਿਹਾ ਜਾਂਦਾ ਸੀ। ਇਰਾਈਂ ਸ਼ਬਦ ਦੀ ਜਾਣਕਾਰੀ ਬੁੱਲੇਸ਼ਾਹ ਅਤੇ ਵਾਰਿਸਸ਼ਾਹ ਦੇ ਉਸਤਾਦ ਇਨਾਇਤ ਸ਼ਾਹ ਤੋਂ ਮਿਲਦੀ ਹੈ। ਇਸ ਲਈ ਕਾਸ਼ਤਕਾਰਾਂ ਦੀ ਇਹ ਬਸਤੀ ਸਿਰਫ ਸਬਜ਼ੀਆਂ ਦੀ ਫਸਲ ਪੈਦਾ ਕਰਦੀ ਰਹੀ। ਇਹ ਬਸਤੀ ਕੁਝ ਬਸਤੀਆਂ ਦੇ ਵਿਚਕਾਰ ਸਥਿਤ ਹੈ।
ਅੱਜ ਵੀ ਮਿਲਦੇ ਨੇ ਕੁਝ ਪ੍ਰਾਚੀਨ ਚਿੰਨ੍ਹ
ਇਸ ਬਸਤੀ ਦੇ ਪ੍ਰਾਚੀਨ ਹੋਣ ਦੇ ਚਿੰਨ੍ਹ ਅੱਜ ਵੀ ਕੁਝ ਸਥਾਨਾਂ 'ਤੇ ਮਿਲ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਮੁਗਲ ਸਮਰਾਟ ਸ਼ਾਹਜਹਾਂ ਦੇ ਸਮੇਂ ਸਾਲ 1630 ਅਤੇ 1640 ਦੌਰਾਨ ਇਸ ਬਸਤੀ ਦਾ ਨਿਰਮਾਣ ਹੋਇਆ ਹੈ। ਦੇਸ਼ ਦੀ ਵੰਡ ਤੋਂ ਬਾਅਦ ਇਥੋਂ ਮੁਸਲਿਮ ਭਾਈਚਾਰੇ ਦੋ ਲੋਕ ਪਾਕਿਸਤਾਨ ਚਲੇ ਗਏ ਸਨ ਅਤੇ ਉਥੋਂ ਆਏ ਜ਼ਿਆਦਾਤਰ ਲੋਕ ਇਥੇ ਰਹਿਣ ਲੱਗ ਗਏ। ਕਦੇ ਇਥੇ ਇਕ ਸੁੰਦਰ ਮਸਜ਼ਿਦ ਵੀ ਹੁੰਦੀ ਸੀ, ਜਿਸ ਦੇ ਅਵਸ਼ੇਸ਼ ਅੱਜ ਵੀ ਇਥੇ ਮੌਜੂਦ ਹਨ। ਇਕ ਮੁਫਤੀ ਸਾਹਿਬ ਅਤੇ ਕਾਜ਼ੀ ਸਾਹਿਬ ਇਸੇ ਮਸਜਿਦ 'ਚ ਬੈਠ ਕੇ ਫਰਮਾਨ ਵੀ ਜਾਰੀ ਕਰਦੇ ਸਨ। ਇਸ ਦੇ ਨਾਲ ਹੀ ਇਸਲਾਮੀ ਕਾਨੂੰਨ ਦਾ ਪਾਲਣ ਕਰਨ ਦਾ ਨਿਰਦੇਸ਼ ਵੀ ਦਿੰਦੇ ਸਨ। ਇਥੋਂ ਦੋ ਲੋਕ ਵਪਾਰ ਕਰਨ 'ਚ ਭਰੋਸਾ ਰੱਖਦੇ ਸਨ। ਲੋਕ ਰੋਜ਼ੇ ਰੱਖਣ, ਨਮਾਜ਼ ਪੜ੍ਹਨ, ਖੈਰਾਤ ਵੰਡਣ 'ਚ ਯਕੀਨ ਰੱਖਦੇ ਸਨ। ਇਥੋਂ ਇਕ ਪ੍ਰਸਿੱਧ ਸ਼ਾਇਰ ਆਸ਼ਿਕ ਜਲੰਧਰੀ ਵੀ ਹੋਏ ਹਨ। ਉਨ੍ਹਾਂ ਤੋਂ ਜੇਕਰ ਕੋਈ ਉਨ੍ਹਾਂ ਦਾ ਪਤਾ ਪੁੱਛਦਾ ਸੀ ਤਾਂ ਉਹ ਕਹਿ ਦਿੰਦੇ ਸਨ। ਪੁੱਛਦਾ ਹੈ ਕੋਈ ਆਸ਼ਿਕ ਕਿੱਥੋਂ ਦੇ ਹਨ? ਬਸਤੀ ਗੁਜ਼ਾਂ 'ਚ ਰਹਿੰਦੇ ਹਾਂ, ਬਸਤੀ ਗੁਜ਼ਾਂ ਦੇ ਹਾਂ। ਕਈ ਫਿਲਮੀ ਹਸਤੀਆਂ ਵੀ ਇਸੇ ਬਸਤੀ 'ਚੋਂ ਨਿਕਲ ਕੇ ਬਾਲੀਵੁੱਡ ਤੱਕ ਗਈਆਂ ਹਨ, ਜਿਨ੍ਹਾਂ 'ਚੋਂ ਓ. ਪੀ. ਰਲਹਨ ਦਾ ਨਾਂ ਲਿਆ ਜਾ ਸਕਦਾ ਹੈ। ਇਸ ਦੇ ਇਲਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਾਮਰੇਡ ਰਾਮ ਕਿਸ਼ਨ ਵੀ ਇਸੇ ਬਸਤੀ 'ਚੋਂ ਸਨ।