ਭਾਬੀ ਨੇ ਜੇਠ 'ਤੇ ਲਗਾਇਆ ਜਬਰ-ਜ਼ਨਾਹ ਕਰਨ ਦਾ ਦੋਸ਼ (ਵੀਡੀਓ)
Wednesday, Jun 27, 2018 - 01:43 PM (IST)
ਬਰਨਾਲਾ (ਬਿਊਰੋਂ) : ਬਰਨਾਲਾ ਦੀ ਰਹਿਣ ਵਾਲੀ ਇਕ ਵਿਧਵਾ ਔਰਤ ਨੇ ਆਪਣੇ ਜੇਠ 'ਤੇ ਜਬਰ-ਜ਼ਨਾਹ ਕਰਨ ਦੇ ਦੋਸ਼ ਲਗਾਏ ਹਨ। ਪੀੜਤ ਔਰਤ ਦਾ ਕਹਿਣਾ ਹੈ ਕਿ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਜੇਠ ਉਸ ਨੂੰ ਗਲਤ ਨਜ਼ਰਾਂ ਨਾਲ ਦੇਖਦਾ ਸੀ। ਉਸ ਨੇ ਦੱਸਿਆ ਕਿ ਨਸ਼ੇ ਦੀ ਹਾਲਤ 'ਚ ਉਸ ਦੇ ਜੇਠ ਨੇ ਘਰ 'ਚ ਵੜ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੀੜਤ ਔਰਤ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਹੈ।
