ਰਹੋ ਸਾਵਧਾਨ! ਕੰਨ ''ਚ ਦਾਖਲ ਹੋਏ ਕੀੜੇ ਕਾਰਨ ਹੋਈ ਬੈਂਕ ਮੈਨੇਜਰ ਦੀ ਮੌਤ

06/12/2019 8:59:39 PM

ਦੋਰਾਹਾ (ਸੁਖਵੀਰ)— ਲਾਗਲੇ ਪਿੰਡ ਚਣਕੋਈਆਂ ਕਲਾਂ ਦੇ ਵਸਨੀਕ ਕੋਆਪ੍ਰੇਟਿਵ ਬੈਂਕ ਰਾੜਾ ਸਾਹਿਬ ਵਿਖੇ ਬਤੌਰ ਬੈਂਕ ਮੈਨੇਜਰ ਦੀਆਂ ਸੇਵਾਵਾਂ ਨਿਭਾਅ ਰਹੇ ਧਰਮ ਸਿੰਘ ਚਣਕੋਈਆਂ ਕਲਾਂ ਦੀ ਮੌਤ ਦਾ ਕਾਰਨ ਇਕ ਕੀੜਾ (ਭੂੰਡ) ਨਾਮ ਦਾ ਜੀਵ ਬਣ ਗਿਆ। ਇਕ ਛੋਟੇ ਜਿਹੇ ਕੀੜੇ ਨੇ ਬੈਂਕ ਮੈਨੇਜਰ ਦਾ ਹੱਸਦਾ-ਵੱਸਦਾ ਘਰ ਕੁਝ ਦਿਨਾਂ 'ਚ ਹੀ ਉਜਾੜ ਕੇ ਰੱਖ ਦਿੱਤਾ।

ਜਾਣਕਾਰੀ ਅਨੁਸਾਰ ਬੈਂਕ ਮੈਨੇਜਰ ਧਰਮ ਸਿੰਘ ਆਪਣੇ ਘਰ ਚਣਕੋਈਆਂ ਕਲਾਂ ਵਿਖੇ ਰਾਤ ਨੂੰ ਬੈੱਡ 'ਤੇ ਸੁੱਤਾ ਪਿਆ ਸੀ ਤਾਂ ਅਚਾਨਕ ਰਾਤ ਨੂੰ ਉਸ ਦੇ ਕੰਨ 'ਚ ਇਕ ਕੀੜਾ ਦਾਖਲ ਹੋ ਗਿਆ ਤਾਂ ਉਨ੍ਹਾਂ ਨੇ ਇਕ ਦਮ ਕੰਨ 'ਚੋਂ ਉਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਉਹ ਅੰਦਰ ਹੀ ਟੁਕੜੇ-ਟੁਕੜੇ ਹੋ ਗਿਆ, ਜਿਸ ਕਾਰਨ ਉਸ ਦਾ ਜ਼ਹਿਰੀਲਾ ਰਿਸਾਅ ਕੰਨ ਅੰਦਰ ਫੈਲ ਗਿਆ ਤੇ ਵੱਖ-ਵੱਖ ਮਾਹਿਰ ਡਾਕਟਰਾਂ ਨੂੰ ਦਿਖਾਉਣ ਤੋਂ ਬਾਅਦ ਡੀ.ਐੱਮ.ਸੀ. ਲੁਧਿਆਣਾ ਵਿਖੇ ਕੀੜੇ ਦਾ ਜ਼ਹਿਰੀਲਾਪਨ ਫੈਲਣ ਕਰਕੇ ਆਪ੍ਰੇਸ਼ਨ ਕਰ ਦਿੱਤਾ ਗਿਆ। ਪਰ ਫਿਰ ਵੀ ਉਸ ਨੂੰ ਆਰਾਮ ਨਹੀਂ ਮਿਲਿਆ ਤੇ ਜ਼ਹਿਰੀਲਾਪਨ ਇੰਨਾ ਫੈਲ ਗਿਆ ਸੀ ਕਿ ਉਸ ਨਾਲ ਕੰਨ ਦੇ ਆਲੇ-ਦੁਆਲੇ ਪਾਕ ਪੈ ਗਈ ਤੇ ਅਖੀਰ ਕੁਝ ਦਿਨਾਂ ਬਾਅਦ ਬੈਂਕ ਮੈਨੇਜਰ ਦੀ ਮੌਤ ਹੋ ਗਈ, ਜਿਸ ਨੂੰ ਲੈ ਕੇ ਜਿੱਥੇ ਸਮੁੱਚੇ ਇਲਾਕੇ ਤੇ ਪਿੰਡ ਚਣਕੋਈਆਂ ਕਲਾਂ 'ਚ ਮਾਤਮ ਛਾਇਆ ਹੋਇਆ ਹੈ।


Baljit Singh

Content Editor

Related News