ਬੈਂਕ ਲੁੱਟਣ ਦੀ ਯੋਜਨਾ ਬਣਾ ਰਹੇ 5 ਨੌਜਵਾਨ ਮਾਰੂ ਹਥਿਆਰਾਂ ਸਮੇਤ ਕਾਬੂ

Saturday, Mar 24, 2018 - 02:58 PM (IST)

ਟਾਂਡਾ ਉੜਮੁੜ (ਪੰਡਿਤ ਵਰਿੰਦਰ) : ਟਾਂਡਾ ਪੁਲਸ ਨੇ ਇਲਾਕੇ ਵਿਚ ਬੈਂਕ ਲੁੱਟਣ ਦੀ ਤਾਕ ਵਿਚ ਬੈਠੇ ਪੰਜ ਲੁਟੇਰਿਆਂ ਨੂੰ ਫੋਕਲ ਪੁਆਇੰਟ ਢਡਿਆਲਾ ਤੋਂ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਹੈ।| ਥਾਣਾ ਮੁਖੀ ਟਾਂਡਾ ਪ੍ਰਦੀਪ ਸਿੰਘ ਨੇ ਦੱਸਿਆ ਕਿ ਟਾਂਡਾ ਪੁਲਸ ਨੂੰ ਕਿਸੇ ਖਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਕੁਝ ਲੋਕ ਫੋਕਲ ਪੁਆਇੰਟ ਢਡਿਆਲਾ ਵਿਚ ਮਹਿੰਦਰਾ ਵਾਰੀਟੋ ਗੱਡੀ ਲੈ ਕੇ ਮਾਰੂ ਹਥਿਆਰਾਂ ਸਮੇਤ ਮੌਜੂਦ ਹਨ ਅਤੇ ਉਹ ਟਾਂਡਾ ਇਲਾਕੇ ਵਿਚ ਬੈਂਕ ਏ. ਟੀ. ਐਮ. ਲੁੱਟਣ ਦੀ ਸਲਾਹ ਬਣਾ ਰਹੇ ਹਨ।
ਥਾਣਾ ਮੁਖੀ ਦੀ ਅਗਵਾਈ ਵਾਲੀ ਟੀਮ ਨੇ ਛਾਪੇਮਾਰੀ ਕਰਕੇ ਪੰਜ ਦੋਸ਼ੀਆਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕਰ ਲਿਆ। ਪੁਲਸ ਵਲੋਂ ਫੜੇ ਗਏ ਦੋਸ਼ੀਆਂ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਸ਼ਾਮ ਸਿੰਘ ਨਿਵਾਸੀ ਚੌਕ ਬਾਬੇ ਹਵੇਲੀ ਕਾਹਨ ਸਿੰਘ ਅੰਮ੍ਰਿਤਸਰ, ਜਗਤ ਨਰਾਇਣ ਪੁੱਤਰ ਮੋਤੀ ਲਾਲ ਨਿਵਾਸੀ ਹੰਸਲੀ ਗਲੀ ਬਾਜ਼ਾਰ ਮੁਲਰਵਾਲ, ਪੁਨੀਤ ਪੁੱਤਰ ਜਸਵਿੰਦਰ ਨਿਵਾਸੀ ਕੋਟ ਬਾਬਾ ਦੀਪ ਸਿੰਘ, ਪ੍ਰਿੰਸ ਪੁੱਤਰ ਸਵਿੰਦਰ ਨਿਵਾਸੀ ਗਲੀ ਬਾਬਾ ਬੇਰ ਸਿੰਘ ਅਤੇ ਮਿੰਟੂ ਨਿਵਾਸੀ ਅੰਮ੍ਰਿਤਸਰ ਦੇ ਰੂਪ ਵਿਚ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕੇ ਟਾਂਡਾ ਪੁਲਸ ਫੜੇ ਗਏ ਦੋਸ਼ੀਆਂ ਕੋਲੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਨ੍ਹਾਂ ਤੋਂ ਕਈ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।


Related News