ਬੱਧਨੀ ਕਲਾਂ ਦੀ ’ਪ੍ਰਧਾਨਗੀ’ ਚੋਣ ਮੁਲਤਵੀ ਹੋਣ ਦੇ ਮਾਮਲੇ ’ਤੇ ਕਾਂਗਰਸ ਹਾਈਕਮਾਂਡ ’ਖਫ਼ਾ’

Wednesday, May 05, 2021 - 10:27 AM (IST)

ਬੱਧਨੀ ਕਲਾਂ ਦੀ ’ਪ੍ਰਧਾਨਗੀ’ ਚੋਣ ਮੁਲਤਵੀ ਹੋਣ ਦੇ ਮਾਮਲੇ ’ਤੇ ਕਾਂਗਰਸ ਹਾਈਕਮਾਂਡ ’ਖਫ਼ਾ’

ਮੋਗਾ (ਗੋਪੀ ਰਾਊਕੇ) - ਜ਼ਿਲ੍ਹਾ ਮੋਗਾ ਦੀ ਨਗਰ ਪੰਚਾਇਤ ਬੱਧਨੀ ਕਲਾਂ ਦੀ ਪ੍ਰਧਾਨਗੀ ਅਤੇ ਮੀਤ ਪ੍ਰਧਾਨ ਦੀ ਚੋਣ ਵੇਲੇ ਲੰਘੇ ਕੱਲ ਕਾਂਗਰਸੀ ਕੌਸਲਰਾਂ ਦੇ ਦੋ ਧੜਿਆਂ ਵਿੱਚ ਵੰਡੇ ਜਾਣ ਮਗਰੋਂ ਜਿੱਥੇ ਚੋਣ ਮੁਲਤਵੀ ਹੋ ਗਈ ਸੀ ਉੱਥੇ ਇਹ ਮਾਮਲਾ ਹੁਣ ਕਾਂਗਰਸ ਹਾਈਕਮਾਂਡ ਦੇ ਦਰਬਾਰ ਪੁੱਜ ਗਿਆ ਹੈ। ਪਤਾ ਲੱਗਾ ਹੈ ਕਿ ਨਗਰ ਪੰਚਾਇਤ ਬੱਧਨੀ ਕਲਾਂ ਦੀ ਚੋਣ ਦੇ ਮਾਮਲੇ ਵਿੱਚ ਕਾਂਗਰਸ ਹਾਈਕਮਾਂਡ ਸਿੱਧੀ ਦਖਲਅੰਦਾਜ਼ੀ ਕਰ ਕੇ ਕੋਈ ਠੋਸ ਫ਼ੈਸਲਾ ਲੈ ਸਕਦੀ ਹੈ।

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਕਾਂਗਰਸ ਪਾਰਟੀ ਦੇ 13 ਵਿੱਚੋਂ 9 ਕੌਂਸਲਰ ਜੇਤੂ ਰਹੇ ਹਨ। ਪਾਰਟੀ ਕੋਲ ਸਪੱਸ਼ਟ ਬਹੁਮਤ ਹੈ ਪਰ ਕਾਂਗਰਸ ਪਾਰਟੀ ਦੇ 6 ਕੌਂਸਲਰ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਪਾਰਟੀ ਜਿਸ ਵਿੱਚ ਕਾਂਗਰਸੀ ਕੌਂਸਲਰ ਦੇ ਨਾਮ ’ਤੇ ਮੋਹਰ ਲਗਾਏਗੀ, ਉਸ ਨੂੰ ਪ੍ਰਧਾਨ ਬਣਾ ਦਿੱਤਾ ਜਾਵੇਗਾ। ਕੋਈ ਵੀ ਕੌਂਸਲਰ ਇਸ ਸਬੰਧੀ ’ਕਿੰਤੂ ਪ੍ਰੰਤੂ’ ਨਹੀਂ ਕਰੇਗਾ ਪਰ ਕਾਂਗਰਸ ਦੇ ਇਕ ਕੌਂਸਲਰ ਵਲੋਂ ਪ੍ਰਧਾਨ ਬਣਨ ਲਈ ਆਮ ਆਦਮੀ ਪਾਰਟੀ ਦੇ 3 ਅਤੇ ਸ਼੍ਰੋਮਣੀ ਅਕਾਲੀ ਦਲ ਦੇ 1 ਕੌਂਸਲਰ ਦਾ ਸਮਰਥਨ ਲਏ ਜਾਣ ਮਗਰੋਂ ’ਰੱਫੜ’ ਪੈ ਗਿਆ ਹੈ।

ਪੜ੍ਹੋ ਇਹ ਵੀ ਖਬਰ ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ

ਇਸ ਤਰ੍ਹਾਂ ਦੀ ਬਣੀ ਸਥਿਤੀ ਮਗਰੋਂ ਕਾਂਗਰਸ ਬੱਧਨੀ ਕਲਾਂ ’ਚ ਸਾਬਕਾ ਮੰਤਰੀ ਅਤੇ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਸਾਬਕਾ ਵਿਧਾਇਕਾ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਧੜ੍ਹਿਆ ਵਿੱਚ ਵੰਡੀ ਗਈ ਹੈ। ਸੂਤਰ ਦੱਸਦੇ ਹਨ ਕਿ ਕਾਂਗਰਸ ਹਾਈਕਮਾਂਡ ਨੇ ਇਸ ਗੱਲੋਂ ’ਖਫ਼ਾ’ ਹੈ ਕਿ ਜੇਕਰ ਵੋਟਿੰਗ ਰਾਹੀਂ ਇੱਥੇ ਪ੍ਰਧਾਨ ਬਣਾ ਦਿੱਤਾ ਤਾਂ ਵਿਰੋਧੀ ਪਾਰਟੀਆਂ ਦੀ ਸਾਂਝ ਭਿਆਲੀ ਨਾਲ ਬਣਨ ਵਾਲਾ ਪ੍ਰਧਾਨ ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਕਿਸ ਤਰ੍ਹਾਂ ਕਾਂਗਰਸ ਦੇ ਸਿੱਧੇ ਤੌਰ ’ਤੇ ਹੱਕ ਵਿੱਚ ਡਟੇਗਾ।

ਪੜ੍ਹੋ ਇਹ ਵੀ ਖਬਰ ਸਾਧਾਰਨ ਪਰਿਵਾਰ ’ਚੋਂ ਉੱਠ IPL ’ਚ ਧਮਾਲਾਂ ਪਾਉਣ ਵਾਲੇ ‘ਹਰਪ੍ਰੀਤ’ ਦੇ ਘਰ ਵਿਆਹ ਵਰਗਾ ਮਾਹੌਲ, ਵੇਖੋ ਤਸਵੀਰਾਂ

ਦੂਜੇ ਪਾਸੇ ਵਿੱਚ ਹਲਕੇ ਦੇ ਕਾਂਗਰਸੀ ਆਗੂ ਇਹ ਮੰਗ ਕਰਦੇ ਹਨ ਕਿ ਪਾਰਟੀ ਹਾਈਕਮਾਂਡ ਨੂੰ 9 ਕਾਂਗਰਸੀ ਕੌਂਸਲਰਾਂ ਦੀ ਆਪਸੀ ਸਹਿਮਤੀ ਬਣਾ ਕੇ ਪ੍ਰਧਾਨ ਦੀ ਚੋਣ ਕਰਨੀ ਚਾਹੀਦੀ ਹੈ। ਇਸ ਨਾਲ ਹੀ ਪਾਰਟੀ ਦਾ ਨੁਕਸਾਨ ਹੋਣੋ ਬਚੇਗਾ ਤੇ ਪਾਰਟੀ 2 ਭਾਗਾਂ ਵਿੱਚ ਵੰਡੇਗੀ ਨਹੀਂ ਤੇ ਜੇਕਰ ਪਾਰਟੀ ਨੇ ਇਸ ਮਾਮਲੇ ਨੂੰ ਸੰਜੀਦਗੀ ਨਾਲ ਨਾ ਲਿਆ ਤਾ ਪਾਰਟੀ ਦਾ 2022 ਵਿੱਚ ਹਲਕਾ ਨਿਹਾਲ ਸਿੰਘ ਵਾਲਾ ਤੋਂ ਨੁਕਸਾਨ ਹੋਣ ਤੈਅ ਮੰਨਿਆ ਜਾ ਰਿਹਾ ਹੈ।

ਪੜ੍ਹੋ ਇਹ ਵੀ ਖਬਰ ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ ਨਾਚ : ਸ੍ਰੀ ਹਰਿਮੰਦਰ ਸਾਹਿਬ ਦੇ ਪਾਠੀ ਸਿੰਘ ਦੇ ਮੁੰਡੇ ਨੂੰ ਮਾਰੀਆਂ ਸ਼ਰੇਆਮ ਗੋਲੀਆਂ 


author

rajwinder kaur

Content Editor

Related News