ਧੀ ਦੇ ਜਨਮਦਿਨ ਵਾਲੇ ਦਿਨ ਪਰਿਵਾਰ ਨੂੰ ਲੱਗਾ ਵੱਡਾ ਧੱਕਾ, ਮਾਸੂਮ ਬੱਚੀ ਲਈ ਮੌਤ ਬਣਿਆ ਗੰਦਾ ਪਾਣੀ (ਦੇਖੋ ਤਸਵੀਰਾਂ)

10/04/2015 4:41:05 PM


ਪਠਾਨਕੋਟ (ਸ਼ਾਰਦਾ)- ਸਾਡੀ ਸਿਹਤ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖੀਏ ਪਰ ਇਹ ਜ਼ਿੰਮੇਵਾਰੀ ਜਿੱਥੇ ਨਾਗਰਿਕਾਂ ਦੀ ਬਣਦੀ ਹੈ, ਉੱਥੇ ਹੀ ਪ੍ਰਸ਼ਾਸਨ ਦੀ ਵੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦੀ ਸਿਹਤ ਪ੍ਰਤੀ ਜਾਗਰੂਕ ਰਹੇ। ਕਈ ਵਾਰ ਪ੍ਰਸ਼ਾਸਨ ਦੀ ਅਣਗਿਹਲੀ ਕਾਰਨ ਲੋਕਾਂ ਨੂੰ ਪ੍ਰ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਅਜਿਹਾ ਹੀ ਵਾਪਰਿਆ ਇਸ ਪਰਿਵਾਰ ਨਾਲ, ਜਿਨਾਂ ਦੀ ਧੀ ਦੇ  ਜਨਮਦਿਨ ਵਾਲਾ ਦਿਨ ਮਾਤਮ ''ਚ ਬਦਲ ਗਿਆ। ਜਨਮਦਿਨ ਵਾਲੇ ਦਿਨ ਦੋ ਸਾਲ ਦੀ ਮਾਸੂਮ ਬੱਚੀ ਰਿਧਿਮਾ ਦੁਨੀਆ ਤੋਂ ਵਿਦਾ ਹੋ ਗਈ। ਜ਼ਹਿਰੀਲਾ ਪਾਣੀ ਉਸ ਨੂੰ ਲੀਲ ਗਿਆ। ਘਟਨਾ ਪੰਜਾਬ ਦੇ ਪਠਾਨਕੋਟ ਦੀ ਹੈ। ਦੋ ਸਾਲ ਦੀ ਮਾਸੂਮ ਰਿਧਿਮਾ ਨੇ ਪਾਣੀ ਪੀਤਾ, ਢਿੱਡ ''ਚ ਦਰਦ ਹੋਇਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ''ਚ ਭਰਤੀ ਕਰਾਇਆ ਗਿਆ। ਜਿੱਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। 

ਦੱਸਿਆ ਜਾ ਰਿਹਾ ਹੈ ਕਿ ਇਲਾਕੇ ਵਿਚ 15 ਦਿਨ ਤੋਂ ਸੀਵਰ ਦਾ ਗੰਦਾ ਪਾਣੀ ਆ ਰਿਹਾ ਸੀ। ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਬੱਚੀ ਦੇ ਢਿੱਡ ਵਿਚ ਦਰਦ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਕ ਪ੍ਰਾਈਵੇਟ ਹਸਪਤਾਲ ਵਿਚ ਚੈਕ ਕਰਵਾਇਆ। ਪਿਤਾ ਨੇ ਦੱਸਿਆ ਕਿ ਬੱਚੀ ਦਾ ਇਲਾਜ ਚਲ ਰਿਹਾ ਸੀ। ਸ਼ਨੀਵਾਰ ਨੂੰ ਢਿੱਡ ਦਰਦ ਅਚਾਨਕ ਵੱਧ ਗਿਆ। 
ਜਿਸ ਕਾਰਨ ਉਸ ਦੀ ਮੌਤ ਹੋ ਗਈ। ਬੱਚੀ ਦੀ ਮੌਤ ਤੋਂ ਗੁੱਸੇ ''ਚ ਆਏ ਲੋਕਾਂ ਨੇ ਪ੍ਰਸ਼ਾਸਨ ਅਤੇ ਕੌਂਸਲਰ ਵਿਰੁੱਧ ਮੋਰਚਾ ਖੋਲ੍ਹਦੇ ਹੋਏ ਪ੍ਰਸ਼ਾਸਨ ਨੂੰ ਜੰਮ ਕੇ ਕੋਸਿਆ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਵਾਰਡ ''ਚ ਪਿਛਲੇ 15 ਦਿਨਾਂ ਤੋਂ ਸੀਵਰ ਦਾ ਗੰਦਾ ਪਾਣੀ ਆ ਰਿਹਾ ਸੀ। ਇਸ ਨਾਲ ਲੋਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਬਾਰੇ ਕੌਂਸਲਰ ਨੂੰ ਕਈ ਵਾਰ ਦੱਸਿਆ ਗਿਆ ਪਰ ਉਨ੍ਹਾਂ ਨੇ ਧਿਆਨ ਨਹੀਂ ਦਿੱਤਾ। ਓਧਰ ਕੌਂਸਲਰ ਦਾ ਕਹਿਣਾ ਹੈ ਕਿ ਇਲਾਕੇ ਵਿਚ ਤਕਰੀਬਨ ਡੇਢ ਹਫਤੇ ਪਹਿਲਾਂ ਸੀਵਰੇਜ ਬਲਾਕ ਹੋਣ ਕਾਰਨ ਸੀਵਰੇਜ ਦਾ ਪਾਣੀ, ਪੀਣ ਵਾਲੇ ਪਾਣੀ ਵਿਚ ਮਿਲ ਗਿਆ ਸੀ। ਉਨ੍ਹਾਂ ਵਲੋਂ ਇਸ ਵੱਲ ਧਿਆਨ ਦਿੱਤਾ ਜਾ ਰਿਹਾ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Tanu

News Editor

Related News