ਪੰਜਾਬ ਦੇ ਵੋਟਰਾਂ ਲਈ ਵੱਡਾ ਐਲਾਨ, ਵੋਟਿੰਗ ਵਾਲੇ ਦਿਨ ਸਾਮਾਨ ਖ਼ਰੀਦਣ ’ਤੇ 5 ਤੋਂ 25 ਫੀਸਦੀ ਤੱਕ ਮਿਲੇਗੀ ਛੋਟ

Monday, Apr 29, 2024 - 06:50 PM (IST)

ਪੰਜਾਬ ਦੇ ਵੋਟਰਾਂ ਲਈ ਵੱਡਾ ਐਲਾਨ, ਵੋਟਿੰਗ ਵਾਲੇ ਦਿਨ ਸਾਮਾਨ ਖ਼ਰੀਦਣ ’ਤੇ 5 ਤੋਂ 25 ਫੀਸਦੀ ਤੱਕ ਮਿਲੇਗੀ ਛੋਟ

ਸ਼ਾਹਕੋਟ /ਜਲੰਧਰ (ਬਿਊਰੋ) : ਲੋਕ ਸਭਾ ਚੋਣਾਂ-2024 ਦੌਰਾਨ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਵੋਟਰ ਜਾਗਰੂਕਤਾ ਮੁਹਿੰਮ ’ਚ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਰੈਸਟੋਰੈਂਟ, ਮਠਿਆਈ, ਬੇਕਰੀ ਅਤੇ ਹੋਰ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਮਾਲਕਾਂ/ਪ੍ਰਬੰਧਕਾਂ ਨੇ ਵੀ ਯੋਗਦਾਨ ਪਾਉਣ ਦਾ ਐਲਾਨ ਕੀਤਾ ਹੈ। ਹਲਕਾ ਸ਼ਾਹਕੋਟ ਦੇ ਇਨ੍ਹਾਂ ਰੈਸਟੋਰੈਂਟ, ਮਠਿਆਈ, ਬੇਕਰੀ ਅਤੇ ਹੋਰ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਮਾਲਕਾਂ ਨੇ ਸਵੈ ਇੱਛਾ ਨਾਲ ਵੋਟਰਾਂ ਨੂੰ 1 ਜੂਨ ਨੂੰ ਵੋਟ ਪਾਉਣ ਉਪਰੰਤ ਉਂਗਲ ’ਤੇ ਲੱਗਾ ਨਿਸ਼ਾਨ ਦਿਖਾਉਣ ’ਤੇ ਖ਼ਰੀਦੇ ਜਾਣ ਵਾਲੇ ਸਾਮਾਨ ’ਤੇ 5 ਤੋਂ 25 ਫੀਸਦੀ ਤੱਕ ਛੋਟ ਦੇਣ ਦਾ ਫੈਸਲਾ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੋਟਰ ਜਾਗਰੂਕਤਾ ਮੁਹਿੰਮ ਨਾਲ ਜੁੜਨ ’ਤੇ ਇਨ੍ਹਾਂ ਰੈਸਟੋਰੈਂਟ, ਸਵੀਟ ਸ਼ਾਪ ਅਤੇ ਹੋਰ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਮਾਲਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਪਰਾਲਾ ਚੋਣਾਂ ’ਚ ਵੋਟਰਾਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਣ ’ਚ ਸਹਾਈ ਹੋਵੇਗਾ। ਖ਼ਾਸ ਕਰ ਨੌਜਵਾਨ ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਉਤਸ਼ਾਹਿਤ ਹੋਣਗੇ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਜਲੰਧਰ ਲਈ 70 ਫੀਸਦੀ ਤੋਂ ਵੱਧ ਵੋਟਿੰਗ ਦੇ ਟੀਚੇ ਨੂੰ ਹਾਸਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਪ੍ਰੇਰਿਤ ਕਰਨ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਵੋਟਾਂ ਵਾਲੇ ਦਿਨ ਬਿਨਾਂ ਕਿਸੇ ਡਰ, ਭੈਅ ਤੋਂ ਨਿਰਪੱਖ ਹੋ ਕੇ ਆਪਣੀ ਵੋਟ ਪਾਉਣ ਦੀ ਅਪੀਲ ਵੀ ਕੀਤੀ। ਵੋਟ ਪਾਉਣ ਉਪਰੰਤ ਵੋਟਰ ਆਪਣੀ ਉਂਗਲ ’ਤੇ ਲੱਗਾ ਸਿਆਹੀ ਦਾ ਨਿਸ਼ਾਨ ਦਿਖਾ ਕੇ ਹਲਕਾ ਸ਼ਾਹਕੋਟ ਦੇ ਚੋਣਵੇਂ ਰੈਸਟੋਰੈਂਟਾਂ, ਮਠਿਆਈ, ਬੇਕਰੀ ਅਤੇ ਹੋਰ ਖਾਣ-ਪੀਣ ਵਾਲੀਆਂ ਦੁਕਾਨਾਂ ਤੋਂ ਖ਼ਰੀਦੇ ਜਾਣ ਵਾਲੇ ਖਾਣ-ਪੀਣ ਵਾਲੇ ਸਾਮਾਨ ’ਤੇ ਇਹ ਛੋਟ ਪ੍ਰਾਪਤ ਕਰ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ :  ਚੋਣ ਕਮਿਸ਼ਨ ਨੇ ਖਿੱਚੀ ਤਿਆਰੀ, ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਹੁਕਮ ਜਾਰੀ

ਸਹਾਇਕ ਰਿਟਰਨਿੰਗ ਅਫਸਰ ਸ਼ਾਹਕੋਟ ਰਿਸ਼ਭ ਬਾਂਸਲ ਨੇ ਦੱਸਿਆ ਕਿ ਬਲਾਕ ਸ਼ਾਹਕੋਟ ਦੇ ਡੋਮੀਨਿਕ ਪੀਜ਼ਾ, ਪੀਜ਼ਾ 360, ਹਾਕਰ ਪੀਜ਼ਾ, ਬੱਬੂ ਫਾਸਟ ਫੂਡ, ਜੈਨ ਫਾਸਟ ਫੂਡ, ਅਨਮੋਲ ਬੇਕਰੀ, ਗਗਨ ਬੇਕਰੀ, ਬਿਕਾਨੇਰ ਬੇਕਰੀ, ਨਿੱਕਾ ਚਿਕਨ ਕਾਰਨਰ, ਪਾਲ ਚਿਕਨ ਕਾਰਨਰ, ਐਨ.ਐਫ.ਸੀ., ਮੰਗਾ ਚਿਕਨ ਕਾਰਨਰ, ਮੰਜਨੂੰ, ਮੇਸ਼ੀ ਦਾ ਢਾਬਾ ਅਤੇ ਬਲਾਕ ਲੋਹੀਆਂ ਖਾਸ ਦੇ ਮਾਈ ਕੈਫੇ, ਪੀਜ਼ਾ 360, ਹਾਕਰ ਪੀਜ਼ਾ, ਊਸ਼ਾ ਬੇਕਰੀ, ਪ੍ਰਤਾਪ ਬੇਕਰੀ, ਸਨਰਾਈਜ਼ ਸਵੀਟ ਸ਼ਾਪ, ਗਿਆਨ ਸਵੀਟ ਸ਼ਾਪ, ਸਚਦੇਵਾ ਫਾਸਟ ਫੂਡ, ਧੰਜੂ ਸਵੀਟ ਸ਼ਾਪ, ਨਿਊ ਚੰਦੀ ਸਵੀਟ ਸ਼ਾਪ ’ਤੇ 1 ਤੇ 2 ਜੂਨ ਨੂੰ ਇਹ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ। ਜਦਕਿ ਬਲਾਕ ਮਹਿਤਪੁਰ ਦੇ ਅਨੇਜਾ ਸਵੀਟ ਸ਼ਾਪ, ਸੂਦ ਸਵੀਟ ਸ਼ਾਪ, ਲੋਹੀ ਸਵੀਟ ਸ਼ਾਪ, ਜੇ.ਕੇ ਸਵੀਟ ਸ਼ਾਪ, ਸਵਰਨ ਸਪਾਈਸੀ ਹੌਟ, ਵਰਮਾ ਫੂਡ, ਡੋਮੀਨਿਕ ਪੀਜ਼ਾ, ਪੀਜ਼ਾ 360 ਅਤੇ ਹੌਟ ਐਂਡ ਕਰਸਟੀ ’ਤੇ ਵੋਟਰਾਂ ਨੂੰ 1 ਜੂਨ ਨੂੰ ਇਸ ਛੋਟ ਦਾ ਲਾਭ ਮਿਲੇਗਾ।  ਇਸ ਤੋਂ ਇਲਾਵਾ ਬਲਾਕ ਸ਼ਾਹਕੋਟ ਅਤੇ ਲੋਹੀਆਂ ਖਾਸ ਵਿਖੇ ਮਨਿਆਰੀ ਦੀਆਂ ਸਾਰੀਆਂ ਦੁਕਾਨਾਂ ’ਤੇ ਵੋਟਰਾਂ ਨੂੰ ਵੋਟ ਪਾਉਣ ਉਪਰੰਤ ਉਂਗਲ ’ਤੇ ਲੱਗਾ ਨਿਸ਼ਾਨ ਦਿਖਾਉਣ ’ਤੇ 1 ਤੇ 2 ਜੂਨ ਨੂੰ ਸਾਮਾਨ ਦੀ ਖ਼ਰੀਦ ’ਤੇ 05 ਤੋਂ 10 ਫੀਸਦੀ ਤੱਕ ਛੋਟ ਦੇਣ ਦਾ ਫੈਸਲਾ ਵੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਲੰਧਰ ਸ਼ਹਿਰ ਦੇ ਹੋਟਲ/ਰੈਸਟੋਰੈਂਟ ਮਾਲਕ/ਪ੍ਰਬੰਧਕ ਵੀ ਜ਼ਿਲ੍ਹਾ ਪ੍ਰਸ਼ਾਸਨ ਦੀ ਵੋਟਰ ਜਾਗਰੂਕਤਾ ਮੁਹਿੰਮ ਨਾਲ ਜੁੜ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ : ਕਾਂਗਰਸ ਨੇ ਐਲਾਨੇ ਉਮੀਦਵਾਰ, ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ, ਸਿੰਗਲਾ ਤੇ ਜ਼ੀਰਾ ਨੂੰ ਉਤਾਰਿਆ ਮੈਦਾਨ 'ਚ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News