ਸੁੱਤੀ ਹੋਈ ਮਾਂ ਦੀ ਗੋਦ ’ਚੋਂ ਅਗਵਾ ਹੋਈ 6 ਮਹੀਨਿਆਂ ਦੀ ਬੱਚੀ 14 ਘੰਟਿਆਂ ਬਾਅਦ ਰੇਲਵੇ ਸਟੇਸ਼ਨ ਨੇੜਿਓਂ ਮਿਲੀ
Wednesday, Oct 15, 2025 - 08:06 AM (IST)

ਲੁਧਿਆਣਾ (ਰਾਜ) : ਚੰਡੀਗੜ੍ਹ ਰੋਡ ’ਤੇ ਬੀਤੀ ਰਾਤ ਫੁੱਟਪਾਥ ’ਤੇ ਫੁੱਲ ਵੇਚਣ ਵਾਲੇ ਪ੍ਰਵਾਸੀ ਪਰਿਵਾਰ ਦੀ 6 ਮਹੀਨਿਆਂ ਦੀ ਬੱਚੀ ਅਚਾਨਕ ਲਾਪਤਾ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਕੋਈ ਅਣਪਛਾਤਾ ਸ਼ਖਸ ਉਨ੍ਹਾਂ ਦੀ ਬੱਚੀ ਨੂੰ ਅਗਵਾ ਕਰ ਕੇ ਲੈ ਗਿਆ। ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਡਵੀਜ਼ਨ ਨੰ. 7 ਦੀ ਦੀ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਜਾਂਚ ਦੌਰਾਨ 14 ਘੰਟਿਅਾਂ ਬਾਅਦ ਬੱਚੀ ਬਰਾਮਦ ਕਰ ਲਈ ਗਈ, ਜੋ ਕਿ ਰੇਲਵੇ ਸਟੇਸ਼ਨ ਦੇ ਨੇੜਿਓਂ ਮਿਲੀ। ਕੋਈ ਅਣਪਛਾਤਾ ਵਿਅਕਤੀ ਬੱਚੀ ਨੂੰ ਸਟੇਸ਼ਨ ਦੇ ਬਾਹਰ ਛੱਡ ਕੇ ਫਰਾਰ ਹੋ ਗਿਆ ਸੀ। ਪੁਲਸ ਨੇ ਬੱਚੀ ਨੂੰ ਬਰਾਮਦ ਕਰ ਕੇ ਉਸ ਦੇ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪਾਇਲ ਸ਼ਹਿਰ ਨੂੰ ਮਿਲੇਗਾ ਸਾਫ਼ ਪਾਣੀ, ਡੇਢ ਕਰੋੜ ਰੁਪਏ ਦਾ ਪ੍ਰਾਜੈਕਟ ਸ਼ੁਰੂ
ਜਾਣਕਾਰੀ ਮੁਤਾਬਕ ਇਹ ਪਰਿਵਾਰ ਕੁਝ ਦਿਨ ਪਹਿਲਾਂ ਹੀ ਮੇਲੇ ਦੇ ਸੀਜ਼ਨ ’ਚ ਲੁਧਿਆਣਾ ਆਇਆ ਸੀ ਅਤੇ ਚੰਡੀਗੜ੍ਹ ਰੋਡ ਸਥਿਤ ਫੁੱਟਪਾਥ ’ਤੇ ਫੁੱਲ ਵੇਚਣ ਦਾ ਕੰਮ ਕਰ ਰਿਹਾ ਸੀ। ਰਾਤ ਨੂੰ ਪੂਰਾ ਪਰਿਵਾਰ ਉਥੇ ਹੀ ਖੁੱਲ੍ਹੇ ਅਾਸਮਾਨ ਹੇਠ ਸੌਂ ਜਾਂਦਾ ਸੀ। ਬੀਤੀ ਰਾਤ ਵੀ ਮਾਂ ਨੇ ਬੱਚੀ ਨੂੰ ਦੁੱਧ ਪਿਲਾਇਆ ਅਤੇ ਉਸ ਨੂੰ ਆਪਣੇ ਕੋਲ ਸੁਲਾ ਲਿਆ ਪਰ ਤੜਕੇ ਕਰੀਬ 4 ਵਜੇ ਜਦੋਂ ਨੀਂਦ ਖੁੱਲ੍ਹੀ ਤਾਂ ਬੱਚੀ ਗਾਇਬ ਸੀ। ਮਾਂ ਦੇ ਰੌਲਾ ਪਾਉਣ ’ਤੇ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ। ਪਰਿਵਾਰ ਨੇ ਤੁਰੰਤ ਸਵੇਰ ਕਰੀਬ 5 ਵਜੇ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਬੱਚੀ ਦੀ ਫੋਟੋ ਸਾਰੇ ਥਾਣਿਆਂ ’ਚ ਭੇਜੀ ਅਤੇ ਬੱਚੀ ਦੇ ਅਗਵਾ ਹੋਣ ਸਬੰਧੀ ਵਾਇਰਲੈੱਸ ਕਰਵਾ ਦਿੱਤੀ ਸੀ। ਫਿਰ ਦੇਰ ਸ਼ਾਮ ਨੂੰ ਪੁਲਸ ਨੂੰ ਸੂਚਨਾ ਮਿਲੀ ਕਿ ਰੇਲਵੇ ਸਟੇਸ਼ਨ ਤੋਂ ਬਾਹਰ ਇਕ ਛੋਟੀ ਬੱਚੀ ਮਿਲੀ ਹੈ, ਜਿਸ ਨੂੰ ਉਥੇ ਕੋਈ ਛੱਡ ਕੇ ਚਲਾ ਗਿਆ। ਪੁਲਸ ਤੁਰੰਤ ਮਾਤਾ-ਪਿਤਾ ਨੂੰ ਲੈ ਕੇ ਮੌਕੇ ’ਤੇ ਪੁੱਜੀ, ਜਿਥੇ ਮਾਤਾ-ਪਿਤਾ ਨੇ ਆਪਣੀ ਬੱਚੀ ਨੂੰ ਪਛਾਣ ਲਿਆ।
ਇਹ ਵੀ ਪੜ੍ਹੋ : ਹੁਣ Fastag 'ਚ 1,000 ਰੁਪਏ ਦਾ ਰਿਚਾਰਜ ਮਿਲੇਗਾ ਮੁਫ਼ਤ, NHAI ਲਿਆਇਆ ਇਹ ਖ਼ਾਸ ਆਫਰ
ਪੁਲਸ ਦਾ ਕਹਿਣਾ ਹੈ ਕਿ ਕੋਈ ਅਣਪਛਾਤਾ ਵਿਅਕਤੀ ਬੱਚੀ ਨੂੰ ਅਗਵਾ ਕਰ ਕੇ ਲੈ ਗਿਆ ਹੋਵੇਗਾ ਅਤੇ ਫਿਰ ਪੁਲਸ ਦੇ ਦਬਾਅ ਕਾਰਨ ਬੱਚੀ ਨੂੰ ਰੇਲਵੇ ਸਟੇਸ਼ਨ ਦੇ ਬਾਹਰ ਛੱਡ ਕੇ ਫਰਾਰ ਹੋ ਗਿਆ ਹੋਵੇਗਾ। ਪੁਲਸ ਆਸ-ਪਾਸ ਦੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰ ਕੇ ਮੁਲਜ਼ਮ ਦਾ ਪਤਾ ਲਗਾ ਰਹੀ ਹੈ। ਹਾਲ ਦੀ ਘੜੀ ਬੱਚੀ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8