ਤਰਨਤਾਰਨ : ਐਕਸਿਸ ਬੈਂਕ 'ਚ 7 ਲੱਖ ਦੀ ਲੁੱਟ (ਤਸਵੀਰਾਂ)

Friday, Nov 03, 2017 - 03:42 PM (IST)

ਤਰਨਤਾਰਨ : ਤਰਨਤਾਰਨ ਦੇ ਪਿੰਡ ਕੁਰਕਵਿੰਡ ਵਿਚ ਸਥਿਤ ਐਕਸਿਸ ਬੈਂਕ ਦੀ ਬ੍ਰਾਂਚ ਵਿਚ ਲੁਟੇਰਿਆਂ ਵਲੋਂ ਦਿਨ-ਦਿਹਾੜੇ ਡਾਕਾ ਮਾਰ ਕੇ 7 ਲੱਖ ਰੁਪਏ ਲੁੱਟੇ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਘਟਨਾ ਲਗਭਗ 2 ਵਜੇ ਵਾਪਰੀ ਦੱਸੀ ਜਾ ਰਹੀ ਹੈ। ਦੋ ਮੋਟਰਸਾਈਕਲਾਂ 'ਤੇ ਆਏ ਚਾਰ ਅਣਪਛਾਤੇ ਨੌਜਵਾਨ ਐਕਸਿਸ ਬੈਂਕ ਦੀ ਬ੍ਰਾਂਚ ਵਿਚ ਦਾਖਲ ਹੋਏ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News