ਚੰਗੇ ਭਵਿੱਖ ਲਈ ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤਾਂ 'ਚ ਮੌਤ
Wednesday, May 27, 2020 - 06:06 PM (IST)
ਧਰਮਕੋਟ (ਸਤੀਸ਼): ਵਿਦੇਸ਼ 'ਚ ਜਾ ਕੇ ਆਪਣੇ ਚੰਗੇ ਭਵਿੱਖ ਦੀ ਆਸ ਲੈ ਕੇ ਜਾ ਰਹੇ ਨੌਜਵਾਨਾਂ ਨੂੰ ਮੌਤ ਕਿਸੇ ਨਾ ਕਿਸੇ ਤਰੀਕੇ ਆਪਣੇ ਕਲਾਵੇ 'ਚ ਲੈ ਰਹੀ ਹੈ ਅਜਿਹੀ ਹੀ ਮੰਦਭਾਗੀ ਘਟਨਾ ਧਰਮਕੋਟ ਹਲਕੇ ਦੇ ਪਿੰਡ ਪੰਡੋਰੀ ਅਰਾਈਆਂ ਨੇੜੇ ਧਰਮਕੋਟ ਦੇ ਸਿਮਰਜੀਤ ਸਿੰਘ ਭੁੱਲਰ ਜਿਸ ਦੀ ਉਮਰ 27 ਸਾਲ ਦੇ ਕਰੀਬ ਸੀ ਉਸ ਦੀ ਆਸਟ੍ਰੇਲੀਆ 'ਚ ਭੇਤਭਰੇ ਢੰਗ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਜੋ ਕਿ ਆਪਣੇ ਮਾਪਿਆਂ ਦਾ ਇਕਲੌਤਾ ਹੀ ਪੁੱਤਰ ਸੀ ਅਤੇ ਕੁਆਰਾ ਸੀ ਦੇ ਪਿਤਾ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਪਿਛਲੇ ਇਕ ਮਹੀਨੇ ਤੋਂ ਲਾਪਤਾ ਸੀ ਅਤੇ ਬੀਤੇ ਦਿਨ ਆਸਟ੍ਰੇਲੀਆ ਪੁਲਸ ਵਲੋਂ ਉਨ੍ਹਾਂ ਨੂੰ ਉਨ੍ਹਾਂ ਦੇ ਪੱਤਰ ਦੀ ਮੌਤ ਹੋ ਜਾਣ ਦੀ ਸੂਚਨਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸਪੁੱਤਰ ਸਿਮਰਜੀਤ ਸਿੰਘ ਭੁੱਲਰ ਆਪਣੇ ਚੰਗੇ ਭਵਿੱਖ ਦੀ ਆਸ ਨੂੰ ਲੈ ਕੇ ਪਿਛਲੇ ਛੇ ਸਾਲ ਤੋਂ ਆਸਟ੍ਰੇਲੀਆ ਰਹਿ ਰਿਹਾ ਸੀ ਅਤੇ ਆਪਣਾ ਕੰਮਕਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ: ਹੁਣ ਵਿਸ਼ੇਸ਼ ਉਡਾਨਾਂ ਰਾਹੀਂ ਭਾਰਤ ਵਾਪਸ ਪੁੱਜੇ ਪ੍ਰਵਾਸੀ ਭਾਰਤੀ ਵੱਖ-ਵੱਖ ਹੋਟਲਾਂ 'ਚ ਹੋਣਗੇ ਏਕਾਂਤਵਾਸ
ਉਨ੍ਹਾਂ ਦੱਸਿਆ ਕਿ ਪਿਛਲੇ ਇਕ ਮਹੀਨੇ ਤੋਂ ਉਨ੍ਹਾਂ ਦਾ ਸਪੁੱਤਰ ਲਾਪਤਾ ਸੀ। ਪੁੱਤਰ ਦੀ ਮੌਤ ਨੇ ਉਨ੍ਹਾਂ 'ਤੇ ਦੁੱਖਾਂ ਦਾ ਕਹਿਰ ਢਾਹ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇੱਕੋ-ਇੱਕ ਸਹਾਰਾ ਉਨ੍ਹਾਂ ਦਾ ਪੁੱਤਰ ਹੀ ਸੀ, ਉਥੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਮੌਤ ਦੀ ਅਸਲੀਅਤ ਦਾ ਪਤਾ ਚੱਲ ਸਕੇ। ਮ੍ਰਿਤਕ ਦੇ ਪਿਤਾ ਨਿਸ਼ਾਨ ਸਿੰਘ, ਸਰਪੰਚ ਹਰਦੀਪ ਸਿੰਘ ਪੰਡੋਰੀ ਅਰਾਈਆਂ, ਅਮਨ ਸਿੰਘ ਆਪ ਆਗੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਰੀਬ ਪਰਿਵਾਰ ਨੂੰ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇ ਭਾਰਤ ਲਿਆਂਦੀ ਜਾਵੇ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਫਸੇ ਇਸ ਸਿੱਖ ਪਰਿਵਾਰ ਨੇ ਭਾਰਤ ਵਾਪਸ ਆਉਣ ਦੀ ਲਗਾਈ ਗੁਹਾਰ (ਵੀਡੀਓ)