ਵਿਦੇਸ਼ ਜਾਣ ਦੇ ਚਾਹਵਾਨ ਜ਼ਰੂਰ ਪੜ੍ਹਨ ਇਹ ਖਬਰ, ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜਾਵੇ ਇਹ ਘਟਨਾ

07/27/2016 6:15:10 PM

ਖਰੜ (ਰਣਬੀਰ, ਅਮਰਦੀਪ, ਸ਼ਸ਼ੀ)—  ਰਹੇ ਹਨ। ਅਜਿਹਾ ਇਕ ਹੋਰ ਮਾਮਲਾ ਜ਼ਿਲਾ ਫਤਿਹਗਦੇਸ਼ ਅੰਦਰ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਵੱਡੀ ਗਿਣਤੀ ''ਚ ਨੌਜਵਾਨ, ਵਧੀਆ ਰੋਜ਼ਗਾਰ ਅਤੇ ਵਧੀਆ ਜ਼ਿੰਦਗੀ ਦੀ ਉਮੀਦ ਲੈ ਕੇ ਵਿਦੇਸ਼ ਜਾਣ ਦੀ ਕੋਸ਼ਿਸ਼ ''ਚ ਫਰਜ਼ੀ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋੜ੍ਹ ਸਾਹਿਬ ਦੇ ਪਿੰਡ ਰਤਨਪਾਲੋਂ ਦੇ ਰਹਿਣ ਵਾਲੇ 2 ਨੌਜਵਾਨਾਂ ਵਲੋਂ ਸਾਹਮਣੇ ਲਿਆਂਦਾ ਗਿਆ। ਆਪਣੀ ਸ਼ਿਕਾਇਤ ''ਚ ਹਰਮਨ ਸਿੰਘ ਅਤੇ ਦਰਸ਼ਨ ਸਿੰਘ ਨਾਂ ਦੇ ਨੌਜਵਾਨਾਂ ਨੇ ਦੱਸਿਆ ਕਿ ਉਹ ਕੰਮ ਦੀ ਭਾਲ ''ਚ ਘੁੰਮ ਰਹੇ ਸਨ ਕਿ ਇਸ਼ਤਿਹਾਰ ਰਾਹੀਂ ਖਰੜ ਦੀ ਹੀ ਈਗਲ ਕੈਰੀਅਰ ਸਰਵਸਿਜ਼ ਕੰਪਨੀ ਦੀ ਮਾਲਕ ਮਨਿੰਦਰ ਕੌਰ ਉਸਦੇ ਪਤੀ ਗਗਨ ਅਤੇ ਕੰਪਨੀ ਦੀ ਮੁਲਾਜ਼ਮ ਗੁਰਜੀਤ ਕੌਰ ਦੇ ਸੰਪਰਕ ''ਚ ਆਏ ਸਨ। ਜਿਨ੍ਹਾਂ ਉਨ੍ਹਾਂ ਨੂੰ ਆਸਟ੍ਰੇਲੀਆ ਵਰਕ ਪਰਮਿਟ ਰਾਹੀਂ ਭੇਜਣ ਦੇ ਬਦਲੇ ਦੋਵਾਂ ਪਾਸੋਂ ਸੱਤ ਲੱਖ ਰੁਪਏ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਸਿਰਫ ਅੰਬੈਸੀ ਦੀ ਫੀਸ ਅਤੇ ਮੈਡੀਕਲ ਦਾ ਖਰਚਾ ਹੀ ਦੇਣਾ ਪੈਣਾ ਹੈ। ਬਾਕੀ ਆਸਟ੍ਰੇਲੀਆ ਜਾਣ ਮਗਰੋਂ ਦੀ ਤਨਖਾਹ ''ਚੋਂ ਕੱਟ ਲਏ ਜਾਣਗੇ।
ਕੰਪਨੀ ਪ੍ਰਬੰਧਕਾਂ ਵਲੋਂ ਪੂਰੀ ਤਸੱਲੀ ਦਿੱਤੇ ਜਾਣ ''ਤੇ ਉਨ੍ਹਾਂ ਦੋਵਾਂ ਨੇ ਤੈਅ ਕੀਤੀ ਰਕਮ ਦੇ ਦਿੱਤੀ ਪਰ 3 ਮਹੀਨੇ ਬਾਅਦ ਵੀ ਜਦੋਂ ਵੀਜ਼ਾ ਲੱਗਣ ਦੀ ਕੋਈ ਉਘ–ਸੁਘ ਨਾ ਲੱਗੀ ਤਾਂ ਉਹ ਕੰਪਨੀ ਦੇ ਦਫਤਰ ਪੁੱਜ ਗਏ। ਜਿਥੇ ਮਨਿੰਦਰ ਕੌਰ ਉਨ੍ਹਾਂ ਨੂੰ ਬਜਾਏ ਆਸਟ੍ਰੇਲੀਆ-ਸਾਊਥ ਅਫਰੀਕਾ ਜਾਣ ਲਈ ਮਜ਼ਬੂਰ ਕਰਨ ਲੱਗੀ ਪਰ ਉਨ੍ਹਾਂ ਵਲੋਂ ਉਥੇ ਜਾਣ ਤੋਂ ਇਨਕਾਰ ਕੀਤੇ ਜਾਣ ''ਤੇ ਉਕਤ ਔਰਤ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਨਿਊ ਪਾਪੂਆ ਗਿੰਨੀ ਭੇਜ ਦੇਵੇਗੀ ਪਰ ਉਹ ਉਸ ''ਚ ਵੀ ਕਾਮਯਾਬ ਨਾ ਹੋ ਸਕੀ। ਦਫਤਰ ਦੇ ਕਈ ਗੇੜੇ ਕੱਢਣ ''ਤੇ ਮਨਿੰਦਰ ਕੌਰ ਨੇ ਕਿਹਾ ਕਿ ਤੁਸੀ ਸਾਊਥ ਅਫਰੀਕਾ ਚਲੇ ਜਾਉ। ਇਸ ਦੇ ਬਦਲੇ 60-65 ਹਜ਼ਾਰ ਰੁਪਏ ਮਹੀਨਾ ਤਨਖਾਹ ਮਿਲੇਗੀ।
ਸ਼ਿਕਾਇਤਕਰਤਾਵਾਂ ਵਲੋਂ ਇਸ ''ਤੇ ਸਹਿਮਤ ਹੋਣ ''ਤੇ ਉਨ੍ਹਾਂ ਨੂੰ 7 ਅਪ੍ਰੈਲ 2015 ਸਾਊਥ ਅਫਰੀਕਾ ਭੇਜ ਦਿੱਤਾ ਗਿਆ। ਜਿਥੋਂ ਅਕਰਮ ਨਾਂ ਦਾ ਇਕ ਵਿਅਕਤੀ ਉਨ੍ਹਾਂ ਨੂੰ ਏਅਰਪੋਰਟ ਤੋਂ ਆਪਣੇ ਨਾਲ ਲੈ ਗਿਆ। ਇਕ ਕਮਰੇ ''ਚ ਬੰਦ ਕਰ ਰੋਟੀ ਪਾਣੀ ਤੋਂ ਵੀ ਮੌਹਥਾਜ ਬਣਾ ਦਿੱਤਾ ਗਿਆ। ਇਕ ਦਿਨ ਅਕਰਮ ਨੇ ਆਪਣੇ ਕਿਸੇ ਰਿਸ਼ਤੇਦਾਰ ਜੋ ਕਿ ਉਥੇ ਪੁਲਸ ਮੁਲਾਜ਼ਮ ਸੀ ਦੀ ਮੌਜੂਦਗੀ ''ਚ ਜ਼ਬਰਨ ਅਸ਼ਟਾਮ ਸਾਈਨ ਕਰਵਾ ਲਿਆ ਅਤੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਭਾਰਤ ਵਾਪਸ ਆ ਰਹੇ ਹਨ। ਜਦੋਂ ਇਸਦਾ ਉਨ੍ਹਾਂ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਜਾਨੋ-ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪਿਛੋਂ ਮਨਿੰਦਰ ਕੌਰ ਨੇ ਉਨ੍ਹਾਂ ਦੇ ਘਰਦਿਆਂ ਕੋਲੋਂ ਦੀ ਰਿਟਰਨ ਟਿਕਟ ਦੇ ਪੈਸੇ ਲੈ ਕੇ ਖੁਦ ਹੜਪ ਲਏ। ਅਖੀਰ ਘਰਦਿਆਂ ਨੇ ਆਪਣੇ ਖਰਚੇ ''ਤੇ ਉਨ੍ਹਾਂ ਨੂੰ ਵਾਪਸ ਬੁਲਾ ਲਿਆ। ਇਥੇ ਆ ਕੇ ਉਕਤ ਕੰਪਨੀ ਦੀ ਮਾਲਕ ਉਸਦੇ ਪਤੀ ਅਤੇ ਮੁਲਾਜ਼ਮ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਜਿਸਦੀ ਜਾਂਚ ਮਗਰੋਂ ਪੁਲਸ ਨੇ ਤਿੰਨੋਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News