ਸਾਵਧਾਨ! ਕਿਤੇ ਅਜਿਹੀ ਠੱਗੀ ਤੁਹਾਡੇ ਨਾਲ ਨਾ ਹੋ ਜਾਵੇ, ਥੋੜ੍ਹੇ-ਥੋੜ੍ਹੇ ਕਰਕੇ ਗੂਗਲ ਪੇ ’ਚੋਂ 1.50 ਕਰੋੜ ਕਢਾ ਲੈ ਗਿਆ

Saturday, Apr 06, 2024 - 06:09 AM (IST)

ਗਿੱਦੜਬਾਹਾ (ਚਾਵਲਾ)– ਹਲਕਾ ਗਿੱਦੜਬਾਹਾ ਦੇ ਪਿੰਡ ਰੁਖਾਲਾ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ ਅਣਪਛਾਤੇ ਠੱਗਾਂ ਵਲੋਂ ‘ਕੌਣ ਬਣੇਗਾ ਕਰੋੜਪਤੀ’ ’ਚ ਲਾਟਰੀ ਲੱਗਣ ਦੀ ਗੱਲ ਕਹਿੰਦਿਆਂ ਉਸ ਦਾ ਮੋਬਾਇਲ ਫੋਨ ਹੈਕ ਕਰਦਿਆਂ ਵੱਖ-ਵੱਖ ਬੈਂਕ ਖ਼ਾਤਿਆਂ ’ਚੋਂ ਕਰੀਬ 1 ਕਰੋੜ 50 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪੁਲਸ ਨੂੰ ਦਿੱਤੀ ਦਰਖ਼ਾਸਤ ’ਚ ਪੀੜਤ ਇੰਦਰਜੀਤ ਸਿੰਘ ਪੁੱਤਰ ਨਰੈਣ ਸਿੰਘ ਵਾਸੀ ਪਿੰਡ ਰੁਖਾਲਾ ਦੇ ਲੜਕੇ ਹਰਭਗਵਾਨ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਇੰਦਰਜੀਤ ਸਿੰਘ ਨੂੰ ਮਿਤੀ 24-5-2021 ਨੂੰ ਮੋਬਾਇਲ ਨੰਬਰ 95890-68215 ਤੋਂ ਵ੍ਹੱਟਸਐਪ ਕਾਲ ਆਈ, ਜਿਸ ’ਤੇ ਉਸ ਦੇ ਪਿਤਾ ਨੂੰ ਕਿਹਾ ਗਿਆ ਕਿ ਉਨ੍ਹਾਂ ਦੀ ‘ਕੌਣ ਬਣੇਗਾ ਕਰੋੜਪਤੀ’ ’ਚ ਲਾਟਰੀ ਲੱਗੀ ਹੈ ਤੇ ਲਾਟਰੀ ਦੀ ਰਕਮ ਲੈਣ ਲਈ ਉਹ 20 ਹਜ਼ਾਰ ਰੁਪਏ ਟਰਾਂਸਫਰ ਕਰ ਦੇਣ, ਜਿਸ ’ਤੇ ਉਨ੍ਹਾਂ ਦੇ ਪਿਤਾ ਨੇ 20 ਹਜ਼ਾਰ ਰੁਪਏ ਗੂਗਲ ਪੇ ਕਰ ਦਿੱਤੇ, ਜਿਸ ਤੋਂ ਬਾਅਦ ਅਨਜਾਣਪੁਣੇ ’ਚ ਉਸ ਦੇ ਪਿਤਾ ਨੇ ਮੁੜ ਇੰਨੇ ਹੀ ਰੁਪਏ ਉਨ੍ਹਾਂ ਨੂੰ ਗੂਗਲ ਪੇ ਕਰ ਦਿੱਤੇ।

ਇਹ ਖ਼ਬਰ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਰਿਕਾਰਡ ਵਾਧਾ, ਪਹਿਲੀ ਵਾਰ ਸੋਨਾ 70 ਹਜ਼ਾਰ ਦੇ ਪਾਰ, ਜਾਣੋ ਅੱਜ ਦੇ ਭਾਅ

ਇਸ ਤੋਂ ਬਾਅਦ ਅਗਸਤ 2023 ਤੱਕ ਉਸ ਦੇ ਪਿਤਾ ਦੇ ਐੱਚ. ਡੀ. ਐੱਫ. ਸੀ. ਬੈਂਕ ਗਿੱਦੜਬਾਹਾ ਦੇ 2 ਖ਼ਾਤਿਆਂ ਤੇ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਗਿੱਦੜਬਾਹਾ ਦੇ ਇਕ ਖ਼ਾਤੇ ’ਚੋਂ ਉਕਤ ਅਣਪਛਾਤੇ ਠੱਗਾਂ ਨੇ ਕਰੀਬ 1 ਕਰੋੜ 15 ਲੱਖ ਰੁਪਏ ਆਪਣੇ ਖ਼ਾਤੇ ’ਚ ਟਰਾਂਸਫਰ ਕਰ ਲਏ, ਜੋ ਕਿ ਉਸ ਦੇ ਪਿਤਾ ਦੇ ਮੋਬਾਇਲ ਤੋਂ ਵੱਖ-ਵੱਖ ਨੰਬਰਾਂ ’ਚ ਪੈਸੇ ਰੋਜ਼ਾਨਾ ਹੀ ਗੂਗਲ ਪੇ ਰਾਹੀਂ ਟਰਾਂਸਫਰ ਹੁੰਦੇ ਰਹੇ, ਜਦਕਿ ਉਨ੍ਹਾਂ ਦੇ ਪਿਤਾ ਇੰਦਰਜੀਤ ਸਿੰਘ ਨੇ ਮੁੜ ਕਦੇ ਵੀ ਗੂਗਲ ਪੇ ਨਹੀਂ ਕੀਤਾ।

ਇਸ ਤੋਂ ਬਾਅਦ ਉਸ ਦੇ ਪਿਤਾ ਨੂੰ ਮੋਬਾਇਲ ਫੋਨ ਨੰ. 95451-95839 ਤੋਂ ਕਾਲ ਆਈ ਤੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੇ ਰਕਮ ਵਾਪਸ ਕਰਨੀ ਹੈ ਪਰ ਤੁਹਾਨੂੰ ਟੈਕਸ ਅਦਾ ਕਰਨਾ ਪਵੇਗਾ, ਜਿਸ ’ਤੇ ਮਿਤੀ 1-10-2021 ਤੋਂ 13-10-2021 ਤੱਕ ਆਰ. ਟੀ. ਜੀ. ਐੱਸ. ਉਨ੍ਹਾਂ ਦੇ ਪਿਤਾ ਦੇ ਐੱਚ. ਡੀ. ਐੱਫ. ਸੀ. ਬੈਂਕ ਗਿੱਦੜਬਾਹਾ ਦੇ ਖ਼ਾਤੇ ’ਚੋਂ ਕਰੀਬ 32 ਲੱਖ ਰੁਪਏ ਟਰਾਂਸਫਰ ਕਰਵਾ ਲਏ। ਇੰਨਾ ਹੀ ਨਹੀਂ, ਉਕਤ ਰਕਮਾਂ ਠੱਗਣ ਤੋਂ ਬਾਅਦ ਵੀ ਉਨ੍ਹਾਂ ਨੂੰ ਮੋਬਾਇਲ ਨੰ. 78884-48479, 86778-59678 ਤੋਂ ਫੋਨ ਆਉਂਦੇ ਰਹੇ ਕਿ ਉਨ੍ਹਾਂ ਦੇ ਖ਼ਾਤੇ ’ਚ ਹੋਰ ਪੈਸੇ ਪੁਆਏ ਜਾਣ ਤਾਂ ਜੋ ਉਨ੍ਹਾਂ ਦੇ ਪਹਿਲਾਂ ਵਾਲੇ ਪੈਸੇ ਵਾਪਸ ਕੀਤੇ ਜਾ ਸਕਣ।

ਉਕਤ ਮਾਮਲੇ ਸਬੰਧੀ ਪੁਲਸ ਵਲੋਂ ਜਾਂਚ ਤੋਂ ਇਹ ਪਾਇਆ ਗਿਆ ਅਣਪਛਾਤੇ ਠੱਗਾਂ ਵਲੋਂ ਯੂ. ਪੀ. ਆਈ. ਟਰਾਂਸਫਰ ਰਾਹੀਂ ਕਰੀਬ 1 ਕਰੋੜ 50 ਲੱਖ ਰੁਪਏ ਦੀ ਧੋਖਾਦੇਹੀ ਤੇ ਜਾਲਸਾਜ਼ੀ ਕੀਤੀ ਗਈ ਹੈ, ਜਿਸ ’ਤੇ ਪੁਲਸ ਵਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News