ਰੰਜਿਸ਼ ’ਚ ਪਿਓ-ਪੁੱਤ ’ਤੇ ਕੀਤਾ ਜਾਨਲੇਵਾ ਹਮਲਾ, ਕੇਸ ਦਰਜ

Monday, Sep 28, 2020 - 01:48 PM (IST)

ਰੰਜਿਸ਼ ’ਚ ਪਿਓ-ਪੁੱਤ ’ਤੇ ਕੀਤਾ ਜਾਨਲੇਵਾ ਹਮਲਾ, ਕੇਸ ਦਰਜ

ਚੰਡੀਗੜ੍ਹ (ਸੁਸ਼ੀਲ) : ਸੈਕਟਰ-25 'ਚ ਰੰਜਿਸ਼ ਕਾਰਣ ਹਥਿਆਰਾਂ ਨਾਲ ਲੈਸ 6 ਨੌਜਵਾਨਾਂ ਨੇ ਗੱਡੀ ਦੇ ਸ਼ੀਸ਼ੇ ਤੋੜ ਕੇ ਪਿਓ-ਪੁੱਤ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਪੁਲਸ ਨੇ ਜ਼ਖ਼ਮੀਂ ਮਹਿਪਾਲ ਅਤੇ ਬੇਟੇ ਅੰਕੁਸ਼ ਨੂੰ ਹਸਪਤਾਲ ਦਾਖ਼ਲ ਕਰਵਾਇਆ। ਸੈਕਟਰ-11 ਥਾਣਾ ਪੁਲਸ ਨੇ ਮਹਿਪਾਲ ਦੀ ਸ਼ਿਕਾਇਤ ’ਤੇ ਹਮਲਾ ਕਰਨ ਵਾਲੇ ਸੈਕਟਰ-25 ਵਾਸੀ ਰੌਬਿਨ, ਰੋਹਿਤ, ਅਭੀ, ਅਸ਼ੀਸ਼ ਅਤੇ ਹੋਰਾਂ ’ਤੇ ਮਾਮਲਾ ਦਰਜ ਕਰ ਲਿਆ।

ਇਸ ਹਮਲੇ ’ਚ ਜ਼ਖ਼ਮੀਂ ਹੋਏ ਪੀੜਤ ਮਹਿਪਾਲ ਨੇ ਪੁਲਸ ਨੂੰ ਦੱਸਿਆ ਕਿ ਉਹ ਸ਼ਨੀਵਾਰ ਸ਼ਾਮ 5 ਵਜੇ ਆਪਣੇ ਦੋਸਤ ਸੁਨੀਲ ਅਤੇ ਰਾਜਾ ਨਾਲ ਗੱਲਬਾਤ ਕਰਦੇ ਹੋਏ ਆਪਣੇ ਘਰ ਵੱਲ ਜਾ ਰਿਹਾ ਸੀ। ਇਸ ਦੌਰਾਨ ਉਕਤ ਮੁਲਜ਼ਮ ਉਨ੍ਹਾਂ ਕੋਲ ਆਏ ਉਨ੍ਹਾਂ ਨੇ ਰਾਹ ਰੋਕ ਕੇ ਹਮਲਾ ਕਰ ਦਿੱਤਾ। ਸਾਰੇ ਮੁਲਜ਼ਮ ਸ਼ਿਕਾਇਤ ਕਰਤਾ ਦੇ ਘਰ ’ਚ ਵੜ ਗਏ ਅਤੇ ਉਸ ਦੇ ਬੇਟੇ ਅੰਕੁਸ਼ ਨਾਲ ਮਾਰਕੁੱਟ ਕਰਨ ਲੱਗੇ। ਸ਼ਿਕਾਇਤ ਕਰਤਾ ਦੇ ਦੋਸਤ ਸੁਨੀਲ ਨੂੰ ਵੀ ਮੁਲਜ਼ਮਾਂ ਨੇ ਜ਼ਖਮੀਂ ਕਰ ਦਿੱਤਾ। ਮੁਲਜ਼ਮਾਂ ਦੇ ਹੱਥ 'ਚ ਤੇਜ਼ਧਾਰ ਹਥਿਆਰ ਸਨ।


author

Babita

Content Editor

Related News