ਪਾਰਕ ''ਚ ਸੈਰ ਕਰਦੇ ਸਮੇਂ ਨੌਜਵਾਨ ’ਤੇ ਕੀਤਾ ਸੀ ਹਮਲਾ, ਮਾਮਲਾ ਦਰਜ

Monday, Oct 13, 2025 - 12:31 PM (IST)

ਪਾਰਕ ''ਚ ਸੈਰ ਕਰਦੇ ਸਮੇਂ ਨੌਜਵਾਨ ’ਤੇ ਕੀਤਾ ਸੀ ਹਮਲਾ, ਮਾਮਲਾ ਦਰਜ

ਚੰਡੀਗੜ੍ਹ (ਸੁਸ਼ੀਲ) : ਆਪਣੇ ਭਰਾ ਦੀ ਕੁੱਟਮਾਰ ਦਾ ਬਦਲਾ ਲੈਣ ਲਈ ਡੱਡੂਮਾਜਰਾ ਦੇ ਪਾਰਕ 'ਚ ਸੈਰ ਕਰਦੇ ਸਮੇਂ ਨੌਜਵਾਨ ’ਤੇ ਚਾਰ ਹਥਿਆਰਬੰਦ ਨੌਜਵਾਨ ਜਾਨਲੇਵਾ ਹਮਲਾ ਕਰ ਫ਼ਰਾਰ ਹੋ ਗਏ। ਪਰਿਵਾਰ ਨੇ ਜ਼ਖਮੀ ਨੂੰ ਸੈਕਟਰ- 16 ਜਨਰਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਮਲੋਆ ਥਾਣਾ ਪੁਲਸ ਨੇ ਜ਼ਖਮੀ ਹਿਮਾਂਸ਼ੂ ਦਾ ਬਿਆਨ ਦਰਜ ਕਰ ਹਮਲਾਵਰਾਂ, ਸੁਮਿਤ, ਗੋਲੂ, ਰੋਮੀ, ਬੁੱਢਾ, ਆਰੀਆ ਅਤੇ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ। ਡੱਡੂਮਾਜਰਾ ਦੇ ਰਹਿਣ ਵਾਲੇ ਹਿਮਾਂਸ਼ੂ ਨੇ ਪੁਲਸ ਨੂੰ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਸ਼ਨੀਵਾਰ ਸ਼ਾਮ ਨੂੰ ਪਾਰਕ ਵਿਚ ਸੈਰ ਕਰ ਰਿਹਾ ਸੀ। ਇਸ ਦੌਰਾਨ ਸੁਮਿਤ ਅਤੇ ਗੋਲੂ ਉਸ ਕੋਲ ਆਏ ਅਤੇ ਉਸ ਨਾਲ ਬਦਸਲੂਕੀ ਕਰਨ ਲੱਗੇ।

ਗੋਲੂ ਨੇ ਉਸਦੀ ਲੱਤ ’ਤੇ ਹਾਕੀ ਨਾਲ ਹਮਲਾ ਕਰ ਦਿੱਤਾ ਅਤੇ ਸੁਮਿਤ ਨੇ ਚਾਕੂ ਕੱਢ ਕੇ ਉਸਦੀ ਗਰਦਨ ’ਤੇ ਰੱਖ ਦਿੱਤਾ ਅਤੇ ਉਸਨੂੰ ਪਾਰਕ ਤੋਂ ਬਾਹਰ ਲੈ ਗਿਆ ਅਤੇ ਰੋਮੀ, ਬੁੱਢਾ ਅਤੇ ਆਰੀਅਨ ਨੇ ਮਿਲ ਕੇ ਉਸਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਸੁਮਿਤ ਨੇ ਕਿਹਾ ਕਿ ਤੂੰ ਮੇਰੇ ਭਰਾ ਨੂੰ ਮਾਰਿਆ ਸੀ, ਹੁਣ ਅਸੀਂ ਸਾਰੇ ਤੈਨੂੰ ਮਾਰ ਦੇਵਾਂਗੇ। ਸੁਮਿਤ ਨੇ ਕੰਨ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਬਾਕੀਆਂ ਨੇ ਹਾਕੀ ਨਾਲ ਹਮਲਾ ਕਰ ਲਹੂਲੁਹਾਨ ਕਰ ਦਿੱਤਾ ਅਤੇ ਫਰਾਰ ਹੋ ਗਏ। ਪਰਿਵਾਰ ਨੇ ਉਸਨੂੰ ਹਸਪਤਾਲ ਦਾਖ਼ਲ ਕਰਵਾਇਆ। ਮਲੋਆ ਥਾਣਾ ਪੁਲਸ ਨੇ ਉਕਤ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ।
 


author

Babita

Content Editor

Related News