ਮੌਲੀਜਾਗਰਾਂ ’ਚ ਨੌਜਵਾਨ ’ਤੇ ਚਾਕੂ ਨਾਲ ਹਮਲਾ
Wednesday, Oct 16, 2024 - 11:57 AM (IST)
ਚੰਡੀਗੜ੍ਹ (ਸੁਸ਼ੀਲ) : ਮੌਲੀਜਾਗਰਾਂ ’ਚ ਰੰਜਿਸ਼ ਦੇ ਚੱਲਦਿਆਂ 2 ਨੌਜਵਾਨ ਇੱਕ ਨੌਜਵਾਨ ’ਤੇ ਚਾਕੂ ਨਾਲ ਹਮਲਾ ਕਰ ਕੇ ਫ਼ਰਾਰ ਹੋ ਗਏ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਨੂੰ ਜੀ. ਐੱਮ. ਸੀ. ਐੱਚ.-32 ’ਚ ਭਰਤੀ ਕਰਵਾਇਆ। ਜ਼ਖ਼ਮੀ ਨੌਜਵਾਨ ਦੀ ਪਛਾਣ ਸੁਨੀਲ ਵਾਸੀ ਮੌਲੀਜਾਗਰਾਂ ਵਜੋਂ ਹੋਈ ਹੈ। ਸੁਨੀਲ ਦੀ ਸ਼ਿਕਾਇਤ ’ਤੇ ਮੌਲੀਜਾਗਰਾਂ ਥਾਣਾ ਪੁਲਸ ਨੇ ਹਮਲਾਵਰ ਸਮੀਰ ਉਰਫ਼ ਪਾਲੀ ਵਾਸੀ ਰਾਜੀਵ ਕਲੋਨੀ ਪੰਚਕੂਲਾ ਤੇ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸੁਨੀਲ ਨੇ ਪੁਲਸ ਨੂੰ ਦੱਸਿਆ ਕਿ ਉਹ ਕਿਸੇ ਕੰਮ ਲਈ ਸ਼ਿਸਮ ਵਾਲੀ ਗਲੀ ਵੱਲ ਜਾ ਰਿਹਾ ਸੀ। ਸਮੀਰ ਆਪਣੇ ਦੋਸਤ ਨਾਲ ਆਇਆ ਤੇ ਬਹਿਸ ਕਰਨ ਲੱਗਾ। ਵਿਰੋਧ ਕਰਨ ’ਤੇ ਸਮੀਰ ਨੇ ਚਾਕੂ ਕੱਢ ਕੇ ਉਸ ਦੇ ਢਿੱਡ ’ਚ ਮਾਰ ਦਿੱਤਾ ਤੇ ਭੱਜ ਗਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਹੂ-ਲੁਹਾਨ ਹਾਲਤ ’ਚ ਨੌਜਵਾਨ ਨੂੰ ਹਸਪਤਾਲ ’ਚ ਭਰਤੀ ਕਰਵਾਇਆ।