...ਤੇ ਬਜ਼ੁਰਗ ਦੇ ਖਾਤੇ ''ਚੋਂ ਉੱਡ ਗਏ 6 ਲੱਖ
Thursday, Aug 08, 2019 - 11:06 AM (IST)
ਨਵਾਂਗਰਾਓਂ (ਮੁਨੀਸ਼) : ਨਵਾਂਗਾਰਾਓਂ ਦੇ ਸ਼ਿਵਾਲਿਕ ਵਿਹਾਰ ਦੇ ਨਿਵਾਸੀ ਅਤੇ ਬੀ. ਐੱਸ. ਐੱਨ. ਐੱਲ. ਤੋਂ ਰਿਟਾਇਰ ਰਾਮ ਚੰਦ ਦੇ ਖਾਤੇ 'ਚੋਂ ਪੈਨਸ਼ਨ ਦੇ 6 ਲੱਖ ਰੁਪਏ ਉਡ ਗਏ। ਹੋਇਆ ਇੰਝ ਕਿ ਬਜ਼ੁਰਗ 28 ਜੁਲਾਈ ਨੂੰ ਏ.ਟੀ.ਐੱਮ. ਦੇ ਮਾਧਿਅਮ ਨਾਲ ਪੈਨਸ਼ਨ ਖਾਤੇ 'ਚੋਂ 10 ਹਜ਼ਾਰ ਰੁਪਏ ਕੱਢਵਾਉਣ ਗਿਆ ਸੀ ਪਰ ਪੈਸੇ ਨਹੀਂ ਨਿਕਲੇ। ਉਨ੍ਹਾਂ ਕਰੌਰਾਂ ਮਾਗਰ 'ਤੇ ਪੀ.ਐੱਨ.ਬੀ. 'ਚ ਸ਼ਿਕਾਇਤ ਦਿੱਤੀ। ਪੈਸੇ ਨਾ ਕੱਢਣ ਦੀ ਸ਼ਿਕਾਇਤ ਬੈਂਕ 'ਚ ਦੇਣ ਤੋਂ ਬਾਅਦ ਉਨ੍ਹਾਂ ਨੂੰ ਇਕ ਫੋਨ ਆਇਆ ਕਿ ਤੁਸੀਂ ਸ਼ਿਕਾਇਤ ਦਿੱਤੀ ਸੀ ਅਤੇ ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ? ਸ਼ਿਕਾਇਤਕਰਤਾ ਅਨੁਸਾਰ ਫੋਨ ਆਉਣ ਤੋਂ ਬਾਅਦ ਪੈਸੇ ਤਾਂ ਨਹੀਂ ਆਏ ਪਰ ਉਨ੍ਹਾਂ ਦੇ ਪੈਨਸ਼ਨ ਖਾਤੇ 'ਚੋਂ 6 ਲੱਖ ਰੁਪਏ ਉਡ ਗਏ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਐੱਸ. ਐੱਸ. ਪੀ. ਮੋਹਾਲੀ ਨੂੰ ਦਿੱਤੀ ਹੈ।
ਇਕ ਖਾਤੇ ਦੀ ਜਾਣਕਾਰੀ ਦਿੱਤੀ, ਦੋ 'ਚੋਂ ਨਿਕਲੇ ਪੈਸੇ
ਰਾਮ ਚੰਦ ਨੇ ਦੱਸਿਆ ਕਿ 2 ਅਗਸਤ ਨੂੰ ਮੈਨੂੰ ਫੋਨ ਆਇਆ ਕਿ ਬੈਂਕ 'ਚ ਤੁਸੀਂ ਸ਼ਿਕਾਇਤ ਦਿੱਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਫੋਨ ਕਰਨ ਵਾਲੇ ਨੂੰ ਪੂਰੀ ਜਾਣਕਾਰੀ ਦਿੱਤੀ ਪਰ ਉਸ ਤੋਂ ਕੁਝ ਦੇਰ ਬਾਅਦ ਮੋਬਾਇਲ 'ਚ ਮੈਸੇਜ ਆਉਣੇ ਸ਼ੁਰੂ ਹੋ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋਹਾਂ ਖਾਤਿਆਂ 'ਚੋਂ 6 ਲੱਖ ਰੁਪਏ ਨਿਕਲ ਗਏ। ਰਾਮ ਚੰਦ ਨੇ ਦੱਸਿਆ ਕਿ ਰਿਟਾਇਰਮੈਂਟ ਤੋਂ ਬਾਅਦ ਬੈਂਕ 'ਚ ਪਏ ਪੈਸਿਆਂ ਨਾਲ ਉਨ੍ਹਾਂ ਦਾ ਗੁਜ਼ਾਰਾ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਮੈਂ ਸਿਰਫ ਇਕ ਹੀ ਖਾਤੇ ਦੀ ਜਾਣਕਾਰੀ ਦਿੱਤੀ ਸੀ, ਜਦੋਂਕਿ ਦੂਜੇ ਖਾਤੇ 'ਚੋਂ ਵੀ ਪੈਸੇ ਨਿਕਲ ਗਏ।