ਅੱਜ ਚੰਡੀਗੜ੍ਹ ਪੁੱਜਣਗੀਆਂ ਅਟਲ ਬਿਹਾਰੀ ਵਾਜਪਈ ਦੀਆਂ ਅਸਤੀਆਂ
Wednesday, Aug 22, 2018 - 08:40 AM (IST)
ਚੰਡੀਗੜ੍ਹ (ਰਾਏ) : ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀਆਂ ਅਸਤੀਆਂ ਨੂੰ 22 ਅਗਸਤ ਨੂੰ ਚੰਡੀਗੜ੍ਹ ਲਿਆਂਦਾ ਜਾਵੇਗਾ। ਉਨ੍ਹਾਂ ਦੀਆਂ ਅਸਤੀਆਂ ਨੂੰ ਦਿੱਲੀ ਤੋਂ ਲਿਆਉਣ ਲਈ ਚੰਡੀਗੜ੍ਹ ਭਾਜਪਾ ਦੀ ਟੀਮ ਅੱਜ ਰਵਾਨਾ ਹੋ ਰਹੀ ਹੈ। ਇਸ ਟੀਮ 'ਚ ਚੰਦਰਸ਼ੇਖਰ ਦੇ ਨਾਲ ਰਾਮਬੀਰ ਭੱਟੀ, ਭੀਮ ਸੇਨ ਅਗਰਵਾਲ, ਪ੍ਰੇਮ ਕੌਸ਼ਿਕ ਤੇ ਮੀਡੀਆ ਵਿਭਾਗ ਦੇ ਪ੍ਰਭਾਰੀ ਰਵਿੰਦਰ ਪਠਾਨੀਆ ਸ਼ਾਮਲ ਹੋਣਗੇ।
ਅਟਲ ਬਿਹਾਰੀ ਵਾਜਪਈ ਦੀਆਂ ਅਸਤੀਆਂ 22 ਅਗਸਤ ਸ਼ਾਮ 4.30 ਵਜੇ ਪੁਰਾਣੇ ਏਅਰਪੋਰਟ ਚੌਰਾਹਾ ਬਹਿਲਾਨਾ ਰਾਏਪੁਰ ਖੁਰਦ ਪੁੱਜਣਗੀਆਂ ਤੇ ਉੱਥੋਂ ਅਸਤੀਆਂ ਨੂੰ ਪਾਰਟੀ ਕਾਰਕੁੰਨਾਂ ਵਲੋਂ ਅਸਤੀ ਕਲਸ਼ ਯਾਤਰਾ ਦੇ ਰੂਪ 'ਚ ਸ਼ਹਿਰ ਦੇ ਵੱਖ-ਵੱਖ ਸੈਕਟਰਾਂ 29, 30, 20, 21, 22, 37, 36, 35, 34 ਤੋਂ ਹੁੰਦੇ ਹੋਏ ਭਾਜਪਾ ਮੁੱਖ ਦਫਤਰ ਸੈਕਟਰ-33 ਵਿਖੇ ਲਿਆਂਦਾ ਜਾਵੇਗਾ ਤੇ ਜਨਤਾ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ। 23 ਅਗਸਤ ਦੁਪਹਿਰ 2 ਵਜੇ ਤੱਕ ਜਨਤਾ ਦੇ ਦਰਸ਼ਨਾਂ ਤੋਂ ਬਾਅਦ ਇਹ ਅਸਤੀ ਕਲਸ਼ ਯਾਤਰਾ ਸ੍ਰੀ ਕੀਰਤਪੁਰ ਸਾਹਿਬ ਲਈ ਰਵਾਨਾ ਹੋਵੇਗੀ ਤੇ ਉੱਥੋਂ ਸਤਲੁਜ 'ਚ ਇਨ੍ਹਾਂ ਨੂੰ ਪ੍ਰਵਾਹ ਕੀਤਾ ਜਾਵੇਗਾ।
