ਮਹਿਲ ਕਲਾਂ ਵਿਖੇ ਹੋਵੇਗਾ ਜ਼ਬਰਦਸਤ ਮੁਕਾਬਲਾ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ

Sunday, Feb 20, 2022 - 07:09 AM (IST)

ਮਹਿਲ ਕਲਾਂ ਵਿਖੇ ਹੋਵੇਗਾ ਜ਼ਬਰਦਸਤ ਮੁਕਾਬਲਾ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ

ਮਹਿਲ ਕਲਾਂ (ਵੈੱਬ ਡੈਸਕ) : ਵਿਧਾਨ ਸਭਾ ਹਲਕਾ ਮਹਿਲ ਕਲਾਂ ਲੋਕ ਸਭਾ ਸੀਟ ਜ਼ਿਲ੍ਹਾ ਸੰਗਰੂਰ ਦੇ ਅਧੀਨ ਆਉਂਦਾ ਹੈ। ਕਿਸੇ ਵੇਲੇ ਭਦੌੜ ਵਿਧਾਨ ਸਭਾ ਹਲਕੇ ਦਾ ਹਿੱਸਾ ਰਿਹਾ ਕਸਬਾ ਮਹਿਲ ਕਲਾਂ, ਸ਼ੇਰਪੁਰ ਵਿਧਾਨ ਸਭਾ ਹਲਕੇ ਨੂੰ ਖਤਮ ਕਰਕੇ ਇਸ ਦੇ 21 ਪਿੰਡਾਂ ਤੇ ਕੁਝ ਭਦੌੜ ਅਤੇ ਬਰਨਾਲਾ ਹਲਕੇ ਦੇ ਪਿੰਡਾਂ ਨੂੰ ਮਿਲਾ ਕੇ ਨਵਾਂ ਹਲਕਾ ਹੋਂਦ ਵਿਚ ਆਇਆ, ਜਿਸ ਦਾ ਨਾਂ ਮਹਿਲ ਕਲਾਂ ਰੱਖਿਆ ਗਿਆ, ਜੋ ਇਕ ਰਿਜ਼ਰਵ ਹਲਕਾ ਹੈ।ਇਸ ਹਲਕੇ ਤੋਂ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਹਨ।

1997
1997 ਦੀਆਂ (ਸ਼ੇਰਪੁਰ ਵਿਧਾਨ ਸਭਾ ਹਲਕਾ) ਚੋਣਾਂ ਵਿੱਚ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਗੋਬਿੰਦ ਸਿੰਘ ਨੇ ਜਿੱਤ ਹਾਸਲ ਕੀਤੀ ਸੀ।ਉਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਰਾਜ ਸਿੰਘ ਨੂੰ ਹਰਾਇਆ ਸੀ।ਗੋਬਿੰਦ ਸਿੰਘ ਨੂੰ 31149 ਅਤੇ ਰਾਜ ਸਿੰਘ ਨੂੰ 27947 ਵੋਟਾਂ ਪਈਆਂ ਸਨ।

2002
2002 ਦੀਆਂ (ਸ਼ੇਰਪੁਰ ਵਿਧਾਨ ਸਭਾ ਹਲਕਾ) ਚੋਣਾਂ ਵਿੱਚ ਆਜ਼ਾਦ ਉਮੀਦਵਾਰ ਗੋਬਿੰਦ ਸਿੰਘ ਦੀ ਜਿੱਤ ਹੋਈ ਸੀ ਜਦਕਿ ਅਕਾਲੀ ਦਲ ਦੇ ਉਮੀਦਵਾਰ ਪਿਆਰਾ ਸਿੰਘ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ।ਗੋਬਿੰਦ ਸਿੰਘ ਨੂੰ 30132 ਅਤੇ ਪਿਆਰਾ ਸਿੰਘ ਨੂੰ 26525 ਵੋਟਾਂ ਪਈਆਂ ਸਨ। ਕਾਂਗਰਸ ਦੀ ਉਮੀਦਵਾਰ ਹਰਚੰਦ ਕੌਰ 19439 ਵੋਟਾਂ ਲੈ ਕੇ ਤੀਸਰੇ ਸਥਾਨ 'ਤੇ ਰਹੀ ਸੀ।

2007 
(ਸ਼ੇਰਪੁਰ ਵਿਧਾਨ ਸਭਾ ਹਲਕਾ) ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੀ ਉਮੀਦਵਾਰ ਹਰਚੰਦ ਕੌਰ ਨੇ ਜਿੱਤ ਹਾਸਲ ਕੀਤੀ ਸੀ।ਉਨ੍ਹਾਂ ਨੂੰ 49684 ਵੋਟਾਂ ਮਿਲੀਆਂ ਸਨ। ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਨੂੰ 39170 ਵੋਟਾਂ ਪਈਆਂ ਅਤੇ ਉਹ ਦੂਜੇ ਸਥਾਨ 'ਤੇ ਰਹੇ ਸਨ।

2012
2012 ਦੀਆਂ ਮਹਿਲ ਕਲਾਂ ਵਿਧਾਨ ਸਭਾ ਹਲਕੇ ਦੀਆਂ ਚੋਣਾਂ 'ਚ ਕਾਂਗਰਸੀ ਉਮੀਦਵਾਰ ਹਰਚੰਦ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਗੋਬਿੰਦ ਸਿੰਘ ਨੂੰ 7,391 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਕਾਂਗਰਸ ਨੂੰ 50,188, ਜਦਕਿ ਅਕਾਲੀ ਦਲ ਨੂੰ 42,797 ਵੋਟਾਂ ਮਿਲੀਆਂ ਸਨ।

2017
2017 'ਚ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਪੰਡੋਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਜੀਤ ਸਿੰਘ ਸ਼ਾਂਤ ਨੂੰ 27,064 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਪੰਡੋਰੀ ਨੂੰ 57,551, ਜਦਕਿ ਸ਼ਾਂਤ ਨੂੰ 30,487 ਵੋਟਾਂ ਮਿਲੀਆਂ ਸਨ। ਕਾਂਗਰਸੀ ਉਮੀਦਵਾਰ ਹਰਚੰਦ ਕੌਰ 25,688 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ ਸਨ।

PunjabKesari

2022 ਦੀਆਂ ਵਿਧਾਨ ਸਭਾ ਚੋਣਾਂ ’ਚ ਬਹੁਜਨ ਸਮਾਜ ਪਾਰਟੀ (ਸ਼੍ਰੋਅਦ) ਵੱਲੋਂ ਚਮਕੌਰ ਸਿੰਘ ਵੀਰ, ‘ਆਪ’ ਵੱਲੋਂ ਕੁਲਵੰਤ ਸਿੰਘ ਪੰਡੋਰੀ, ਕਾਂਗਰਸ ਵੱਲੋਂ ਹਰਚੰਦ ਕੌਰ, ਭਾਜਪਾ ਗਠਜੋੜ ਵੱਲੋਂ ਸੁਖਵਿੰਦਰ ਸਿੰਘ ਟਿੱਬਾ ਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਐਡ. ਜਸਬੀਰ ਸਿੰਘ ਚੋਣ ਮੈਦਾਨ ’ਚ ਹਨ।

ਮਹਿਲ ਕਲਾਂ ਵਿਧਾਨ ਸਭਾ ਹਲਕੇ 'ਚ ਵੋਟਰਾਂ ਦੀ ਕੁੱਲ ਗਿਣਤੀ 160348 ਹੈ, ਜਿਨ੍ਹਾਂ 'ਚ 75533 ਪੁਰਸ਼, 84814 ਔਰਤਾਂ ਹਨ, ਜਦਕਿ 1 ਥਰਡ ਜੈਂਡਰ ਹੈ।


author

rajwinder kaur

Content Editor

Related News