ਲੁਧਿਆਣਾ ''ਚ ਗ੍ਰਿਫਤਾਰ ਕੀਤੇ ਨੌਜਵਾਨ ਨੂੰ ''ਕੋਰੋਨਾ'', SHO ਸਮੇਤ 7 ਮੁਲਾਜ਼ਮ ਹੋਮ ਕੁਆਰੰਟਾਈਨ
Thursday, Apr 09, 2020 - 01:47 PM (IST)
ਲੁਧਿਆਣਾ (ਰਾਜ, ਅਨਿਲ) : ਸਥਾਨਕ ਫੋਕਲ ਪੁਆਇੰਟ ਦੀ ਪੁਲਸ ਵਲੋਂ ਬੀਤੇ ਦਿਨੀਂ ਝਪਟਮਾਰੀ ਕਰਨ ਸਬੰਧੀ ਕਾਬੂ ਕੀਤੇ ਗਏ ਨੌਜਵਾਨ ਸੌਰਵ ਸਹਿਗਲ, ਵਾਸੀ ਗਣੇਸ਼ ਨਗਰ ਦੀ ਕੋਰੋਨਾ ਵਾਇਰਸ ਸਬੰਧੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਤੋਂ ਬਾਅਦ ਐਸ. ਐਚ. ਓ. ਸਮੇਤ 7 ਮੁਲਾਜ਼ਮਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ। ਅਸਲ 'ਚ ਬੀਤੇ ਦਿਨੀਂ ਦੋਸ਼ੀ ਨਵਜੋਤ ਸਿੰਘ ਉਰਫ ਨਵੀ ਅਤੇ ਸੌਰਵ ਸਹਿਗਲ ਉਰਫ ਗੁੱਗੂ ਨੂੰ ਤੇਜ਼ਧਾਰ ਹਥਿਆਰ, ਮੋਟਰਸਾਈਕਲ ਅਤੇ ਇਕ ਮੋਬਾਇਲ ਸਮੇਤ ਨਾਕੇ 'ਤੇ ਗ੍ਰਿਫਤਾਰ ਕੀਤਾ ਗਿਆ ਸੀ। ਇਹ ਲੋਕ ਕਰਫਿਊ ਦਾ ਫਾਇਦਾ ਚੁੱਕ ਕੇ ਝਪਟਮਾਰੀ ਕਰਦੇ ਸਨ, ਜਿਸ ਤੋਂ ਬਾਅਦ ਪੁਲਸ ਨੇ ਦੋਹਾਂ ਨੂੰ ਕਾਬੂ ਕੀਤਾ ਸੀ। ਇਸ ਤੋਂ ਬਾਅਦ ਲੁਧਿਆਣਾ ਸ਼ਹਿਰ 'ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 9 ਹੋ ਗਈ ਹੈ, ਜਦੋਂ ਕਿ ਪੂਰੇ ਪੰਜਾਬ 'ਚ ਹੁਣ ਤੱਕ 10 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।