ਨਸ਼ੇ ਵਾਲੇ ਪਦਾਰਥਾਂ ਸਮੇਤ ਅੌਰਤ ਸਣੇ 6 ਕਾਬੂ

Friday, Jul 06, 2018 - 06:18 AM (IST)

ਨਾਭਾ(ਜੈਨ)-ਪੁਲਸ ਨੇ ਅੱਜ ਨਸ਼ੇ ਵਾਲੇ ਪਦਾਰਥਾਂ ਸਮੇਤ 1 ਅੌਰਤ ਸਣੇ 6 ਵਿਅਕਤੀਅਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ।  ਜਾਣਕਾਰੀ ਅਨੁਸਾਰ ਥਾਣਾ ਸਦਰ ਪੁਲਸ ਦੀ ਇਕ ਪਾਰਟੀ ਨੇ  ਸ਼ੀਲੋ ਪਤਨੀ ਬਾਵਾ ਵਾਸੀ ਮੰਡੌਡ਼ ਨੂੰ ਕਾਬੂ ਕਰ ਕੇ 120 ਗ੍ਰਾਮ ਸੁਲਫਾ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਸ਼ਿੰਗਾਰਾ ਪੁੱਤਰ ਬਲਵਿੰਦਰ ਪਾਸੋਂ 5 ਗ੍ਰਾਮ ਨਸ਼ੇ ਵਾਲਾ ਪਾਊਡਰ ਅਤੇ ਅਜੇ ਵਾਸੀ ਰੋਹਟੀ ਛੰਨਾ ਤੋਂ 18 ਗ੍ਰਾਮ ਪਾਊਡਰ ਨਸ਼ੇ ਵਾਲਾ ਬਰਾਮਦ ਕੀਤਾ ਗਿਆ। ਐੱਸ. ਐੱਚ. ਓ. ਬਿੱਕਰ ਸਿੰਘ ਸੋਹੀ ਅਨੁਸਾਰ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲੇ ਦਰਜ ਕੀਤੇ ਗਏ ਹਨ। ਇੰਝ ਹੀ ਕੋਤਵਾਲੀ ਪੁਲਸ ਨੇ ਮੋਂਟੀ, ਵਿਸ਼ਾਲ ਤੇ ਹੇਮੰਤ ਨਾਂ ਦੇ ਵਿਅਕਤੀਆਂ ਤੋਂ 12 ਬੋਤਲਾਂ  ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕਰ ਕੇ  ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ।
 


Related News